ਸਪੋਰਟਸ ਡੈਸਕ : ਪਾਕਿਸਤਾਨ ਸੁਪਰ ਲੀਗ (ਪੀ. ਐੱਸ. ਐੱਲ.) ਦੇ ਪਲੇਅ ਆਫ ਤੇ ਫਾਈਨਲ ਮੈਚ ਬਿਨਾਂ ਡੀ. ਆਰ. ਐੱਸ. (ਅੰਪਾਇਰ ਫੈਸਲਾ ਸਮੀਖਿਆ ਪ੍ਰਣਾਲੀ) ਤੇ ਕਈ ਹੋਰ ਪ੍ਰਮੁੱਖ ਤਕਨੀਕਾਂ ਦੇ ਬਿਨਾਂ ਹੀ ਖੇਡੇ ਜਾਣਗੇ। ਜ਼ਿਕਰਯੋਗ ਹੈ ਕਿ ਭਾਰਤ ਤੇ ਪਾਕਿਸਤਾਨ ਵਿਚਾਲੇ ਜੰਗ ਕਾਰਨ ਆਈ. ਪੀ. ਐੱਲ. ਤੇ ਪੀ. ਐੱਸ. ਐੱਲ. ਨੂੰ ਮੁਲਤਵੀ ਕਰ ਦਿੱਤਾ ਗਿਆ ਸੀ। ਵਿਚਾਲੇ ਵਿਚ ਪੀ. ਸੀ. ਬੀ. ਇਸ ਨੂੰ ਯੂ. ਏ. ਈ. ਵਿਚ ਵੀ ਕਰਵਾਉਣਾ ਚਾਹੁੰਦਾ ਸੀ ਪਰ ਉੱਥੋਂ ਮਨਜ਼ੂਰੀ ਨਾ ਮਿਲਣ ਕਾਰਨ ਉਸ ਨੂੰ ਬਾਕੀ ਮੈਚ ਪਾਕਿਸਤਾਨ ਵਿਚ ਹੀ ਕਰਵਾਉਣ ਦਾ ਫੈਸਲਾ ਕਰਨਾ ਪਿਆ।
ਦੋਵਾਂ ਦੇਸ਼ਾਂ ਵਿਚਾਲੇ ਸੀਜ਼ਫਾਇਰ ਤੋਂ ਬਾਅਦ ਆਈ. ਪੀ. ਐੱਲ. ਤੇ ਪੀ. ਐੱਸ. ਐੱਲ. ਦੁਬਾਰਾ 17 ਮਈ ਤੋਂ ਸ਼ੁਰੂ ਹੋ ਗਏ ਸਨ। ਹੁਣ ਖਬਰ ਹੈ ਕਿ ਪੀ. ਐੱਸ. ਐੱਲ. ਵਿਚ ਡੀ. ਆਰ. ਐੱਸ. ਸਿਸਟਮ ਦੇਖਣ ਵਾਲੀ ਪੂਰੀ ਹਾਕ ਟੀਮ ਜਿਹੜੀ ਕਿ ਸੁਰੱਖਿਆ ਕਾਰਨਾਂ ਕਾਰਨ ਪਾਕਿਸਤਾਨ ਤੋਂ ਚਲੀ ਗਈ ਸੀ, ਨੇ ਵਾਪਸ ਆਉਣ ਤੋਂ ਇਨਕਾਰ ਕਰ ਦਿੱਤਾ ਹੈ। ਹੁਣ ਪਾਕਿਸਤਾਨ ਬਾਕੀ ਮੈਚ ਬਿਨਾਂ ਡੀ. ਆਰ. ਐੱਸ. ਦੇ ਹੀ ਕਰਵਾਏਗਾ। ਇੱਥੇ ਜ਼ਿਕਰਯੋਗ ਹੈ ਕਿ ਦੁਨੀਆ ਦੇ ਸਭ ਤੋਂ ਅਮੀਰ ਕ੍ਰਿਕਟਰ ਬੋਰਡ ਬੀ. ਸੀ. ਸੀ. ਆਈ. ਦਾ ਆਈ. ਪੀ. ਐੱਲ. ਆਪਣੇ ਪੂਰੇ ਸਾਜ਼ੋ-ਸਾਮਾਨ ਨਾਲ ਸਜ਼ ਗਿਆ ਹੈ ਤੇ ਉਸਦੇ ਸਾਰੇ ਮੁਕਾਬਲੇ ਪਹਿਲਾਂ ਦੀ ਤਰ੍ਹਾਂ ਸਾਰੇ ਤਕਨੀਕੀ ਸਿਸਟਮ ਨਾਲ ਹੋ ਰਹੇ ਹਨ ਪਰ ਪਾਕਿਸਤਾਨ ਲਈ ਇਹ ਬਹੁਤ ਹੀ ਸ਼ਰਮਨਾਕ ਗੱਲ ਹੈ ਕਿ ਉਸਦੀ ਪੀ. ਐੱਸ. ਐੱਲ. ਅਜਿਹੇ ਤਕਨੀਕੀ ਸਿਸਟਮਾਂ ਤੋਂ ਬਿਨਾਂ ਹੀ ਖੇਡੀ ਜਾਵੇਗੀ। ਇਸ ਤੋਂ ਪਹਿਲਾਂ ਉਸਦੇ ਕਈ ਵਿਦੇਸ਼ੀ ਖਿਡਾਰੀਆਂ ਨੇ ਵੀ ਪੀ. ਐੱਸ. ਐੱਲ. ਵਿਚ ਵਾਪਸੀ ਕਰਨ ਤੋਂ ਇਨਕਾਰ ਕਰ ਦਿੱਤਾ ਸੀ।
ਰੋਹਿਤ ਸ਼ਰਮਾ ਦਾ ਹੋਵੇਗਾ ਆਪ੍ਰੇਸ਼ਨ, ਪਿਛਲੇ 5 ਸਾਲਾਂ ਤੋਂ ਹੈ ਇਹ ਸਮੱਸਿਆ
NEXT STORY