ਸਿਡਨੀ : ਚੇਤੇਸ਼ਵਰ ਪੁਜਾਰਾ ਨੇ ਆਸਟਰੇਲੀਆ ਖਿਲਾਫ ਟੈਸਟ ਸੀਰੀਜ਼ 'ਚ ਬੱਲੇ ਨਾਲ ਸਭ ਕੁਝ ਸਹੀ ਕੀਤਾ ਪਰ ਉਹ ਡਾਂਸ ਨਹੀਂ ਕਰ ਸਕੇ ਜਿਸ 'ਤੇ ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਸੋਮਵਾਰ ਨੂੰ ਕਿਹਾ ਕਿ ਟੀਮ ਦੇ ਡਾਂਸ ਵਿਚ ਉਨ੍ਹਾਂ ਦਾ ਨਾ ਨੱਚਣਾ ਉਨ੍ਹਾਂ ਦੀ ਸਾਦਗੀ ਨੂੰ ਦਿਖਾਉਂਦਾ ਹੈ। ਕੋਹਲੀ ਵੀ ਟੀਮ ਦੇ ਉਸ ਡਾਂਸ ਦਾ ਹਿੱਸਾ ਸਨ ਜਿਸ ਵਿਚ ਸਭ ਪੁਜਾਰਾ ਤੋਂ ਡਾਂਸ ਕਰਾਉਣ ਲਈ ਸੰਘਰਸ਼ ਕਰਦੇ ਦਿਸੇ। ਭਾਰਤ ਦੀ ਆਸਟਰੇਲੀਆ ਵਿਚ ਪਹਿਲੀ ਟੈਸਟ ਸੀਰੀਜ਼ ਜਿੱਤ ਦੇ ਨਾਇਕ ਪੁਜਾਰਾ ਨੇ ਸੀਰੀਜ਼ ਵਿਚ 521 ਦੌੜਾਂ ਬਣਾਈਆਂ ਅਤੇ 'ਮੈਨ ਆਫ ਦਿ ਸੀਰੀਜ਼' ਰਹੇ ਪਰ ਜਦੋਂ ਡਾਂਸ ਦੀ ਵਾਰੀ ਆਈ ਤਾਂ ਉਹ ਪੂਰੀ ਤਰ੍ਹਾਂ ਅਸਫਲ ਰਹੇ।
ਕੋਹਲੀ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ, ''ਭਾਰਤੀ ਟੀਮ ਨੇ 'ਪੁਜਾਰਾ ਡਾਂਸ' ਕੀਤਾ ਸੀ ਕਿਉਂਕਿ ਜਦੋਂ ਉਹ ਚਲਦੇ ਹਨ ਤਾਂ ਆਪਣਾ ਹੱਥ ਨਹੀਂ ਹਿਲਾਉਂਦੇ। ਭਾਰਤੀ ਕਪਤਾਨ ਨੇ ਕਿਹਾ ਕਿ ਇਹ ਪੁਜਾਰਾ ਦੇ ਚੱਲਣ ਦੇ ਤਰੀਕੇ ਦੀ ਤਰ੍ਹਾਂ ਸੀ। ਤੁਹਾਨੂੰ ਇਸ ਬਾਰੇ ਰਿਸ਼ਭ ਪੰਤ ਤੋਂ ਪੁੱਛਣਾ ਹੋਵੇਗਾ। ਪੰਤ ਨੇ ਇਹ ਕਰਨ ਦਾ ਸੁਝਾਅ ਦਿੱਤਾ ਅਤੇ ਅਸੀਂ ਉਸ ਨੂੰ ਕੀਤਾ। ਇਮਾਨਦਾਰੀ ਨਾਲ ਕਹਾਂ ਤਾਂ ਮੈਨੂੰ ਨਹੀਂ ਪਤਾ ਉਹ ਕੀ ਕਰਨਾ ਚਾਹੁੰਦੇ ਸੀ। ਇਹ ਮੈਨੂੰ ਚੰਗਾ ਲੱਗਾ, ''ਇਹ ਕਾਫੀ ਆਸਾਨ ਸੀ ਪਰ ਪੁਜਾਰਾ ਇਹ ਵੀ ਨਹੀਂ ਕਰ ਸਕੇ। ਤੁਸੀਂ ਦੇਖ ਸਕਦੇ ਹੋ ਕਿ ਉਹ ਕਿੰਨੀ ਸਾਦਗੀ ਭਰੇ ਹਨ। ਪੁਜਾਰਾ ਲਈ ਇਹ ਸੀਰੀਜ਼ ਕਾਫੀ ਯਾਦਗਾਰ ਰਹੀ ਕਿਉਂਕਿ ਚਾਰ ਸਾਲ ਪਹਿਲਾਂ ਉਨ੍ਹਾਂ ਨੇ ਆਸਟਰੇਲੀਆ 'ਚ ਸੰਘਰਸ਼ ਕੀਤਾ ਸੀ ਅਤੇ ਇਸ ਸੈਸ਼ਨ ਵਿਚ ਇੰਗਲੈਂਡ ਦੌਰੇ 'ਤੇ ਉਨ੍ਹਾਂ ਨੂੰ ਆਖਰੀ 11 ਵਿਚ ਜਗ੍ਹਾ ਵੀ ਨਹੀਂ ਮਿਲੀ ਸੀ।

ਸ਼ਾਸਤਰੀ ਦਾ ਆਲੋਚਕਾ ਨੂੰ ਜਵਾਬ, ਇਹ ਟੀਮ ਹਨੇਰੇ 'ਚ ਤੀਰ ਨਹੀਂ ਚਲਾਉਂਦੀ
NEXT STORY