ਸਪੋਰਟਸ ਡੈਸਕ- ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) 2022 ਦਾ 60ਵਾਂ ਮੈਚ ਅੱਜ ਪੰਜਾਬ ਕਿੰਗਜ਼ (ਪੀ. ਬੀ. ਕੇ. ਐੱਸ.) ਤੇ ਰਾਇਲ ਚੈਲੰਜਰਜ਼ ਬੈਂਗਲੁਰੂ (ਆਰ. ਸੀ. ਬੀ.) ਦੇ ਦਰਮਿਆਨ ਮੁੰਬਈ ਦੇ ਬ੍ਰੇਬੋਰਨ ਸਟੇਡੀਅਮ 'ਚ ਖੇਡਿਆ ਜਾਵੇਗਾ। ਬੈਂਗਲੁਰੂ ਦੀ ਗੱਲ ਕਰੀਏ 12 ਮੁਕਾਬਲਿਆਂ 'ਚੋਂ ਇਸ ਟੀਮ ਨੇ 7 ਮੈਚ ਜਿੱਤੇ ਹਨ ਜਦਕਿ ਪੰਜਾਬ ਨੂੰ 11 ਮੁਕਾਬਲਿਆਂ 'ਚੋਂ 5 ਵਾਰ ਜਿੱਤ ਮਿਲੀ ਹੈ। ਦੋਵੇਂ ਹੀ ਟੀਮਾਂ ਪਲੇਅ ਆਫ਼ ਦੀ ਦੌੜ 'ਚ ਬਣੀਆਂ ਹੋਈਆਂ ਹਨ।
ਇਹ ਵੀ ਪੜ੍ਹੋ : IPL 2022 : ਮੁੰਬਈ ਨੇ ਚੇਨਈ ਨੂੰ 5 ਵਿਕਟਾਂ ਨਾਲ ਹਰਾਇਆ
ਹੈੱਡ ਟੂ ਹੈੱਡ
ਪੰਜਾਬ ਤੇ ਬੈਂਗਲੁਰੂ ਦਰਮਿਆਨ ਅਜੇ ਤਕ ਖੇਡੇ ਗਏ 29 ਮੈਚਾਂ 'ਚੋਂ 13 ਵਾਰ ਆਰ. ਸੀ. ਬੀ. ਜਿੱਤੀ ਹੈ ਜਦਕਿ ਪੰਜਾਬ ਨੇ 16 ਵਾਰ ਬਾਜ਼ੀ ਮਾਰੀ ਹੈ।
ਇਹ ਵੀ ਪੜ੍ਹੋ : ਬ੍ਰੈਂਡਨ ਮੈਕੁਲਮ ਇੰਗਲੈਂਡ ਟੈਸਟ ਟੀਮ ਦੇ ਬਣੇ ਨਵੇਂ ਕੋਚ
ਦੋਵੇਂ ਟੀਮਾਂ ਦੀਆਂ ਸੰਭਾਵਿਤ ਪਲੇਇੰਗ-11
ਰਾਇਲ ਚੈਲੰਜਰਜ਼ ਬੈਂਗਲੁਰੂ : ਵਿਰਾਟ ਕੋਹਲੀ, ਫਾਫ ਡੂ ਪਲੇਸਿਸ (ਕਪਤਾਨ), ਰਜਤ ਪਾਟੀਦਾਰ, ਗਲੇਨ ਮੈਕਸਵੈੱਲ, ਦਿਨੇਸ਼ ਕਾਰਤਿਕ (ਵਿਕਟਕੀਪਰ), ਮਹੀਪਾਲ ਲੋਮਰੋਰ, ਸ਼ਾਹਬਾਜ਼ ਅਹਿਮਦ, ਵਨਿੰਦੂ ਹਸਰੰਗਾ, ਹਰਸ਼ਲ ਪਟੇਲ, ਮੁਹੰਮਦ ਸਿਰਾਜ, ਜੋਸ਼ ਹੇਜ਼ਲਵੁੱਡ
ਪੰਜਾਬ ਕਿੰਗਜ਼ : ਜਾਨੀ ਬੇਅਰਸਟੋ, ਸ਼ਿਖਰ ਧਵਨ, ਭਾਨੁਕਾ ਰਾਜਪਕਸ਼ੇ, ਮਯੰਕ ਅਗਰਵਾਲ (ਕਪਤਾਨ), ਜਿਤੇਸ਼ ਸ਼ਰਮਾ (ਵਿਕਟਕੀਪਰ), ਲਿਆਮ ਲਿਵਿੰਗਸਟੋਨ, ਰਿਸ਼ੀ ਧਵਨ, ਕਗਿਸੋ ਰਬਾਡਾ, ਰਾਹੁਲ ਚਾਹਰ, ਅਰਸ਼ਦੀਪ ਸਿੰਘ, ਸੰਦੀਪ ਸ਼ਰਮਾ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਬ੍ਰੈਂਡਨ ਮੈਕੁਲਮ ਇੰਗਲੈਂਡ ਟੈਸਟ ਟੀਮ ਦੇ ਬਣੇ ਨਵੇਂ ਕੋਚ
NEXT STORY