ਮੁੰਬਈ- ਕਪਤਾਨ ਫਾਫ ਡੂ ਪਲੇਸਿਸ (88) ਦੇ ਧਮਾਕੇਦਾਰ ਅਰਧ ਸੈਂਕੜੇ ਅਤੇ ਸਾਬਕਾ ਕਪਤਾਨ ਵਿਰਾਟ ਕੋਹਲੀ (ਅਜੇਤੂ 41) ਅਤੇ ਵਿਕਟਕੀਪਰ ਬੱਲੇਬਾਜ਼ ਦਿਨੇਸ਼ ਕਾਰਤਿਕ (ਅਜੇਤੂ 32) ਦੀ ਤੂਫਾਨੀ ਪਾਰੀਆਂ ਦੀ ਬਦੌਲਤ ਰਾਇਲ ਚੈਲੰਜਰਜ਼ ਬੈਂਗਲੁਰੂ (ਆਰ. ਸੀ. ਬੀ.) ਨੇ ਇੱਥੇ ਐਤਵਾਰ ਨੂੰ ਪੰਜਾਬ ਕਿੰਗਜ਼ ਦੇ ਵਿਰੁੱਧ ਆਪਣੇ ਪਹਿਲੇ 2022 ਆਈ. ਪੀ. ਐੱਲ. ਮੈਚ ਵਿਚ 20 ਓਵਰਾਂ 'ਚ 2 ਵਿਕਟਾਂ 'ਤੇ 205 ਦੌੜਾਂ ਦਾ ਵਿਸ਼ਾਲ ਸਕੋਰ ਬਣਾ ਲਿਆ। ਬੈਂਗਲੁਰੂ ਨੇ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਹੌਲੀ ਸ਼ੁਰੂਆਤ ਕੀਤੀ।
ਟੀਮ ਨੇ ਪਹਿਲੇ ਪਾਵਰ ਪਲੇਅ ਵਿਚ ਕੋਈ ਵਿਕਟ ਨਹੀਂ ਗੁਆਇਆ। ਕਪਤਾਨ ਫਾਫ ਡੂ ਪਲੇਸਿਸ ਅਤੇ ਨੌਜਵਾਨ ਬੱਲੇਬਾਜ਼ ਅਨੁਜ ਰਾਵਤ ਦੇ ਵਿਚਾਲੇ ਪਹਿਲੇ ਵਿਕਟ ਦੇ ਲਈ 50 ਦੌੜਾਂ ਦੀ ਸਾਂਝੇਦਾਰੀ ਹੋਈ, ਜਿਸ ਨੇ ਵਿਸ਼ਾਲ ਸਕੋਰ ਯਕੀਨੀ ਬਣਾਇਆ। ਡੂ ਪਲੇਸਿਸ ਨੇ ਕ੍ਰੀਜ਼ 'ਤੇ ਪੈਰ ਜਮਾਉਣ ਤੋਂ ਬਾਅਦ ਧਮਾਕੇਦਾਰ ਅੰਦਾਜ਼ ਵਿਚ ਬੱਲੇਬਾਜ਼ੀ ਕੀਤੀ। ਉਨ੍ਹਾਂ ਨੇ ਤਿੰਨ ਚੌਕਿਆਂ ਅਤੇ ਸੱਤ ਛੱਕਿਆਂ ਦੇ ਦਮ 'ਤੇ 57 ਗੇਂਦਾਂ ਵਿਚ 88 ਦੌੜਾਂ ਦੀ ਤੂਫਾਨੀ ਪਾਰੀ ਖੇਡੀ।
168 ਦੇ ਸਕੋਰ 'ਤੇ ਉਸਦੇ ਆਊਟ ਹੋਣ ਤੋਂ ਬਾਅਦ ਕੋਹਲੀ ਅਤੇ ਕਾਰਤਿਕ ਨੇ ਆਤਸ਼ੀ ਪਾਰੀ ਖੇਡਣਾ ਜਾਰੀ ਰੱਖਿਆ। ਬੈਂਗਲੁਰੂ ਨੇ ਆਖਰੀ 10 ਓਵਰਾਂ ਵਿਚ ਲੱਗਭਗ 14 ਦੇ ਰਨ ਰੇਟ ਨਾਲ 135 ਦੌੜਾਂ ਬਣਾਈਆਂ। 13ਵੇਂ ਅਤੇ 14ਵੇਂ ਓਵਰ ਵਿਚ ਕ੍ਰਮਵਾਰ 23 ਅਤੇ 21 ਦੌੜਾਂ ਬਣਾਈਆਂ। ਕੋਹਲੀ ਨੇ ਇਕ ਚੌਕੇ ਅਤੇ 2 ਛੱਕਿਆਂ ਦੀ ਮਦਦ ਨਾਲ 29 ਗੇਂਦਾਂ 'ਤੇ ਅਜੇਤੂ 41, ਜਦਕਿ ਕਾਰਤਿਕ ਨੇ ਤਿੰਨ ਚੌਕਿਆਂ ਅਤੇ ਤਿੰਨ ਛੱਕਿਆਂ ਦੀ ਮਦਦ ਨਾਲ 14 ਗੇਂਦਾਂ ਵਿਚ 32 ਦੌੜਾਂ ਬਣਾਈਆਂ। ਪੰਜਾਬ ਵਲੋਂ ਗੇਂਦਬਾਜ਼ੀ ਕਰਦੇ ਹੋਏ ਅਰਸ਼ਦੀਪ ਸਿੰਘ ਅਤੇ ਰਾਹੁਲ ਚਾਹਰ ਨੇ 1-1 ਵਿਕਟ ਹਾਸਲ ਕੀਤੀ।
ਇਹ ਖ਼ਬਰ ਪੜ੍ਹੋ- ਮਹਿਲਾ ਵਿਸ਼ਵ ਕੱਪ : ਨਿਊਜ਼ੀਲੈਂਡ ਦੀ ਸੂਜੀ ਨੇ ਬਣਾਇਆ ਵੱਡਾ ਰਿਕਾਰਡ, ਅਜਿਹਾ ਕਰਨ ਵਾਲੀ ਚੌਥੀ ਮਹਿਲਾ ਕ੍ਰਿਕਟਰ
ਸੰਭਾਵੀ ਪਲੇਇੰਗ ਇਲੈਵਨ
ਪੰਜਾਬ ਕਿੰਗਜ਼ :- ਸਿਖਰ ਧਵਨ, ਮਯੰਕ ਅਗਰਵਾਲ (ਕਪਤਾਨ), ਲੀਆਮ ਲਿਵਿੰਗਸਟੋਨ, ਭਾਨੁਕਾ ਰਾਜਪਕਸ਼ੇ, ਸ਼ਾਹਰੁਖ ਖਾਨ, ਜੀਤੇਸ਼ ਸ਼ਰਮਾ (ਵਿਕਟਕੀਪਰ), ਓਡੀਅਨ ਸਮਿਥ, ਹਰਪ੍ਰੀਤ ਬਰਾੜ, ਸੰਦੀਪ ਸ਼ਰਮਾ, ਰਾਹੁਲ ਚਾਹਰ, ਅਰਸ਼ਦੀਪ ਸਿੰਘ।
ਇਹ ਖ਼ਬਰ ਪੜ੍ਹੋ- BCCI ਨੇ ਰੱਖਿਆ 6 ਟੀਮਾਂ ਦੀ ਮਹਿਲਾ IPL ਦਾ ਪ੍ਰਸਤਾਵ, ਸ਼ੁਰੂਆਤ ਅਗਲੇ ਸਾਲ ਤੋਂ
ਰਾਇਲ ਚੈਲੰਜਰਜ਼ ਬੈਂਗਲੁਰੂ :- ਫਾਫ ਡੂ ਪਲੇਸਿਸ (ਕਪਤਾਨ), ਅਨੁਜ ਰਾਵਤ, ਵਿਰਾਟ ਕੋਹਲੀ, ਮਹੀਪਾਲ ਲੋਮਰੋਰ, ਸ਼ੇਰਫੇਨ ਦਰਪਫੋਰਡ, ਦਿਨੇਸ਼ ਕਾਰਤਿਕ, ਵਨਿੰਦੁ ਹਸਰੰਗਾ, ਡੇਵਿਡ ਵਿਲੀ, ਹਰਸ਼ਲ ਪਟੇਲ, ਸ਼ਾਹਬਾਜ਼ ਅਹਿਮਦ, ਮੁਹੰਮਦ ਸਿਰਾਜ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
IPL 2022 : ਦਿੱਲੀ ਨੇ ਮੁੰਬਈ ਨੂੰ 4 ਵਿਕਟਾਂ ਨਾਲ ਹਰਾਇਆ, ਅਕਸ਼ਰ ਪਟੇਲ ਤੇ ਲਲਿਤ ਯਾਦਵ ਨੇ ਪਲਟਿਆ ਮੈਚ
NEXT STORY