ਜਕਾਰਤਾ— ਚੋਟੀ ਦੇ ਭਾਰਤੀ ਬੈਡਮਿੰਟਨ ਖਿਡਾਰੀ ਪੀ.ਵੀ. ਸਿੰਧੂ ਅਤੇ ਕਿਦਾਂਬੀ ਸ਼੍ਰੀਕਾਂਤ ਨੇ ਬੁੱਧਵਾਰ ਨੂੰ ਇੱਥੇ ਬੀ.ਡਬਲਿਊ.ਐੱਫ. ਵਰਲਡ ਟੂਰ ਸੁਪਰ 100 ਟੂਰਨਾਮੈਂਟ ਇੰਡੋਨੇਸ਼ੀਆ ਓਪਨ ਦੇ ਪਹਿਲੇ ਦੌਰ 'ਚ ਉਲਟ ਹਾਲਾਤਾਂ 'ਚ ਜਿੱਤ ਦਰਜ ਕੀਤੀ। ਬੀ.ਡਬਲਿਊ.ਐੱਫ. ਦੇ ਰੁਝੇ ਹੋਏ ਪ੍ਰੋਗਰਾਮ ਤੋਂ ਇਕ ਮਹੀਨੇ ਦੇ ਬ੍ਰੇਕ ਦੇ ਬਾਅਦ ਉਤਰੇ ਸਿੰਧੂ ਅਤੇ ਸ਼੍ਰੀਕਾਂਤ ਨੇ ਕ੍ਰਮਵਾਰ ਮਹਿਲਾ ਅਤੇ ਪੁਰਸ਼ ਸਿੰਗਲ ਦੇ ਪਹਿਲੇ ਦੌਰ 'ਚ ਜਾਪਾਨ ਦੇ ਖਿਡਾਰੀਆਂ ਅਯਾ ਓਹੋਰੀ ਅਤੇ ਕੇਂਤਾ ਨਿਸ਼ੀਮੋਤੋ ਨੂੰ ਹਰਾਇਆ।

ਸੈਸ਼ਨ ਦਾ ਪਹਿਲਾ ਖਿਤਾਬ ਜਿੱਤਣ ਦੀ ਕੋਸ਼ਿਸ਼ 'ਚ ਲੱਗੀ ਪੰਜਵਾਂ ਦਰਜਾ ਪ੍ਰਾਪਤ ਸਿੰਧੂ ਨੇ ਓਹੋਰੀ ਨੂੰ ਸਖਤ ਮੁਕਾਬਲੇ 'ਚ 11-21, 21-15, 21-15 ਨਾਲ ਹਰਾਇਆ ਜਦਕਿ ਇਸ ਸਾਲ ਇੰਡੀਆ ਓਪਨ ਦੇ ਫਾਈਨਲ 'ਚ ਪਹੁੰਚੇ ਅੱਠਵਾਂ ਦਰਜਾ ਪ੍ਰਾਪਤ ਸ਼੍ਰੀਕਾਂਤ ਨੇ ਨਿਸ਼ੀਮੋਤੋ ਨੂੰ ਸਿਰਫ 38 ਮਿੰਟ 'ਚ 21-14, 21-13 ਨਾਲ ਹਰਾਇਆ। ਓਹੋਰੀ ਖਿਲਾਫ ਸਿੰਧੂ ਦੀ ਇਹ ਲਗਾਤਾਰ ਸਤਵੀਂ ਜਿੱਤ ਹੈ ਜਦਕਿ ਸ਼੍ਰੀਕਾਂਤ ਦੀ ਨਿਸ਼ੀਮੋਤੋ ਖਿਲਫ ਪੰਜਵੀਂ ਜਿੱਤ ਹੈ। ਦੁਨੀਆ ਦੇ ਨੌਵੇਂ ਨੰਬਰ ਦੇ ਖਿਡਾਰੀ ਸ਼੍ਰੀਕਾਂਤ ਦਾ ਸਾਹਮਣਾ ਅਗਲੇ ਦੌਰ 'ਚ ਫਰਾਂਸ ਦੇ ਬ੍ਰਾਈਸ ਲੇਵਰਡੇਜ਼ ਅਤੇ ਹਾਂਗਕਾਂਗ ਦੇ ਐਨਜੀ ਕਾ ਲੋਂਗ ਐਂਗਸ ਵਿਚਾਲੇ ਹੋਣ ਵਾਲੇ ਮੈਚ ਦੇ ਜੇਤੂ ਨਾਲ ਹੋਵੇਗਾ।
ਹਾਰ ਨੂੰ ਸਵੀਕਾਰ ਕਰਨ ਲਈ ਸ਼ਾਸਤਰੀ ਨੇ ਵਿਲੀਅਮਸਨ ਦੀ ਕੀਤੀ ਤਰੀਫ
NEXT STORY