ਵਿਸ਼ਾਖਾਪਟਨਮ (ਭਾਸ਼ਾ) ਦੋ ਵਾਰ ਦੀ ਓਲੰਪਿਕ ਤਮਗਾ ਜੇਤੂ ਪੀਵੀ ਸਿੰਧੂ ਦਾ ਡਰੀਮ ਪ੍ਰੋਜੈਕਟ ਪੀਵੀ ਸਿੰਧੂ ਸੈਂਟਰ ਫਾਰ ਬੈਡਮਿੰਟਨ ਐਂਡ ਸਪੋਰਟਸ ਐਕਸੀਲੈਂਸ ਵਿਸ਼ਾਖਾਪਟਨਮ ਵਿੱਚ ਸਥਾਪਿਤ ਕੀਤਾ ਜਾਵੇਗਾ। ਇਸ ਸੈਂਟਰ ਵਿੱਚ ਬੈਡਮਿੰਟਨ ਤੋਂ ਇਲਾਵਾ ਹੋਰ ਖੇਡਾਂ ਦੇ ਖਿਡਾਰੀਆਂ ਨੂੰ ਵੀ ਸਿਖਲਾਈ ਦਿੱਤੀ ਜਾਵੇਗੀ। ਇਸ ਦੀ ਸਥਾਪਨਾ ਆਂਧਰਾ ਪ੍ਰਦੇਸ਼ ਸਰਕਾਰ ਦੇ ਸਹਿਯੋਗ ਨਾਲ ਕੀਤੀ ਜਾਵੇਗੀ।
ਸਿੰਧੂ ਨੇ ਇਸ ਲਈ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਦਾ ਧੰਨਵਾਦ ਕੀਤਾ। ਸਿੰਧੂ ਨੇ ਇੱਥੇ ਜਾਰੀ ਇੱਕ ਬਿਆਨ ਵਿੱਚ ਕਿਹਾ, “ਮੈਂ ਵਿਸ਼ਾਖਾਪਟਨਮ ਦੇ ਲੋਕਾਂ ਲਈ ਇਹ ਕੇਂਦਰ ਸਥਾਪਤ ਕਰਨ ਲਈ ਸੱਚਮੁੱਚ ਧੰਨਵਾਦੀ ਹਾਂ। ਇਸ ਖੇਡ ਕੇਂਦਰ ਦੀ ਸਥਾਪਨਾ ਲਈ ਇਸ ਤੋਂ ਵਧੀਆ ਥਾਂ ਹੋਰ ਨਹੀਂ ਹੋ ਸਕਦੀ। ਇਹ ਕੇਂਦਰ ਇੱਕ ਅਜਿਹਾ ਸਥਾਨ ਹੋਵੇਗਾ ਜਿਸ ਦੀਆਂ ਸੇਵਾਵਾਂ ਹਰ ਪੱਧਰ ਦੇ ਖਿਡਾਰੀ ਲੈ ਸਕਣਗੇ।
ਕਾਰਟੀ ਅਤੇ ਕਿੰਗ ਦੇ ਸੈਂਕੜੇ, ਵੈਸਟਇੰਡੀਜ਼ ਨੇ ਇੰਗਲੈਂਡ ਤੋਂ ਜਿੱਤੀ ਸੀਰੀਜ਼
NEXT STORY