ਸਪੋਰਟਸ ਡੈਸਕ— ਭਾਰਤ ਅਤੇ ਬੰਗਲਾਦੇਸ਼ ਵਿਚਾਲੇ 2 ਮੈਚਾਂ ਦੀ ਟੈਸਟ ਸੀਰੀਜ਼ ਦਾ ਪਹਿਲਾ ਮੁਕਾਬਲਾ ਇੰਦੌਰ ਦੇ ਹੋਲਕਰ ਸਟੇਡੀਅਮ 'ਚ ਖੇਡਿਆ ਜਾ ਰਿਹਾ ਹੈ। ਜਿੱਥੇ ਬੰਗਲਾਦੇਸ਼ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ ਕੀਤਾ ਹੈ। ਅਜਿਹੇ 'ਚ ਟੀਮ ਇੰਡੀਆ ਦੇ ਖ਼ੁਰਾਂਟ ਸਪਿਨ ਗੇਂਦਬਾਜ਼ ਆਰ. ਅਸ਼ਵਿਨ ਨੇ ਟੈਸਟ ਕ੍ਰਿਕਟ 'ਚ ਇਕ ਵੱਡੀ ਉਪਲਬੱਧੀ ਆਪਣੇ ਨਾਂ ਕੀਤੀ ਹੈ। ਇੰਦੌਰ ਦੇ ਹੋਲਕਰ ਸਟੇਡੀਅਮ 'ਚ ਜਾਰੀ ਇਸ ਟੈਸਟ ਮੈਚ ਦੇ ਤਹਿਤ ਅਸ਼ਵਿਨ ਨੇ ਘਰੇਲੂ ਮੈਦਾਨ 'ਤੇ 250 ਟੈਸਟ ਵਿਕਟਾਂ ਪੂਰੀਆਂ ਕਰ ਲਈਆਂ ਹਨ।
ਘਰੇਲੂ ਮੈਦਾਨ 'ਤੇ 250 ਵਿਕਟਾਂ ਲੈਣ ਵਾਲੇ ਅਸ਼ਵਿਨ ਤੀਜੇ ਭਾਰਤੀ ਗੇਂਦਬਾਜ਼
ਇਸ ਮੁਕਾਬਲੇ 'ਚ ਬੰਗਲਾਦੇਸ਼ ਦੀ ਪਹਿਲੀ ਪਾਰੀ 'ਚ ਕਪਤਾਨ ਮੋਮੀਨੁਲ ਹੱਕ ਨੂੰ 37 ਦੌੜਾਂ 'ਤੇ ਬੋਲਡ ਆਊਟ ਕਰ ਮੈਚ 'ਚ ਆਪਣੀ ਪਹਿਲੀ ਵਿਕਟ ਲੈ ਕੇ ਘਰੇਲੂ ਮੈਦਾਨ 'ਤੇ ਸਭ ਤੋਂ ਤੇਜ਼ 250 ਵਿਕਟਾਂ ਹਾਸਲ ਕਰਨ ਦਾ ਨਵਾਂ ਰਿਕਾਰਡ ਆਪਣੇ ਨਾਂ ਕਰ ਲਿਆ। ਘਰੇਲੂ ਮੈਦਾਨ 'ਤੇ ਖੇਡੇ ਜਾ ਰਹੇ ਬੰਗਲਾਦੇਸ਼ ਖਿਲਾਫ ਪਹਿਲੇ ਟੈਸਟ 'ਚ ਅਸ਼ਵਿਨ ਇਕ ਵਿਕਟ ਹਾਸਲ ਕਰਦੇ ਹੀ ਉਹ ਅਤੇ ਅਨਿਲ ਕੁੰਬਲੇ ਅਤੇ ਹਰਭਜਨ ਸਿੰਘ ਨੂੰ ਪਿੱਛੇ ਛੱਡ ਦਿੱਤਾ ਅਤੇ ਘਰੇਲੂ ਮੈਦਾਨ 'ਤੇ 250 ਵਿਕਟਾਂ ਹਾਸਲ ਕਰਨ ਵਾਲੇ ਤੀਜੇ ਗੇਂਦਬਾਜ਼ ਬਣ ਗਏ।
ਘਰੇਲੂ ਮੈਦਾਨ 'ਤੇ ਸਭ ਤੋਂ ਤੇਜ਼ 250 ਵਿਕਟਾਂ ਲੈਣ ਵਾਲੇ ਗੇਂਦਬਾਜ਼
42 - ਮੁਥੱਇਆ ਮੁਰਲੀਧਰਨ/ਆਰ ਅਸ਼ਵਿਨ
43 - ਅਨਿਲ ਕੁੰਬਲੇ
44 - ਰੰਗਣਾ ਹੇਰਾਥ
49 - ਡੇਲ ਸਟੇਨ
51 - ਹਰਭਜਨ ਸਿੰਘ
ਅਸ਼ਵਿਨ ਨੇ ਕੀਤੀ ਮੁਰਲੀਧਰਨ ਦੇ ਰਿਕਾਰਡ ਦੀ ਬਰਾਬਰੀ
ਉਥੇ ਹੀ ਵਿਸ਼ਵ ਪੱਧਰ 'ਤੇ ਉਨ੍ਹਾਂ ਨੇ ਸ਼੍ਰੀਲੰਕਾ ਦੇ ਆਫ ਸਪਿਨਰ ਮੁਰਲੀਧਰਨ ਦੇ ਰਿਕਾਰਡ ਦੀ ਬਰਾਬਰੀ ਕਰ ਲਈ। ਅਸ਼ਵਿਨ ਨੇ 42 ਟੈਸਟ 'ਚ 250 ਘਰੇਲੂ ਵਿਕਟਾਂ ਪੂਰੀਆਂ ਕੀਤੀਆਂ, ਮੁਰਲੀਧਰਨ ਨੇ ਵੀ ਇਨ੍ਹੇ ਹੀ ਮੈਚਾਂ 'ਚ ਘਰੇਲੂ ਮੈਦਾਨ 'ਤੇ 250 ਸ਼ਿਕਾਰ ਕੀਤੇ ਸਨ। ਉਥੇ ਹੀ ਅਨਿਲ ਕੁੰਬਲੇ ਨੇ 43 ਟੈਸਟ ਮੈਚਾਂ 'ਚ ਇਸ ਕਾਰਨਾਮੇ ਨੂੰ ਅੰਜਾਮ ਦਿੱਤਾ ਸੀ। ਤੁਹਾਨੂੰ ਦੱਸ ਦੇਈਏ ਕਿ ਘਰੇਲੂ ਮੈਦਾਨ 'ਤੇ 250 ਜਾਂ ਉਸ ਤੋਂ ਜ਼ਿਆਦਾ ਵਿਕਟਾਂ ਲੈਣ ਦੇ ਮਾਮਲੇ 'ਚ ਸਾਬਕਾ ਮਹਾਨ ਗੇਂਦਬਾਜ਼ ਅਨਿਲ ਕੁੰਬਲੇ 350 ਵਿਕਟਾਂ ਦੇ ਨਾਲ ਪਹਿਲਾ ਸਥਾਨ 'ਤੇ ਹਨ, ਜਦ ਕਿ ਦੂਜੇ ਨੰਬਰ 'ਤੇ ਹਰਭਜਨ ਸਿੰਘ ਹਨ। ਉਨ੍ਹਾਂ ਨੇ ਘਰੇਲੂ ਮੈਦਾਨ 'ਤੇ 265 ਵਿਕਟਾਂ ਹਾਸਲ ਕੀਤੀਆਂ ਹਨ।
ਅਸ਼ਵਿਨ ਸਭ ਤੋਂ ਜ਼ਿਆਦਾ ਵਿਕਟਾਂ ਹਾਸਲ ਕਰਨ ਵਾਲੇ ਚੌਥੇ ਭਾਰਤੀ
ਰਵੀਚੰਦਰਨ ਅਸ਼ਵਿਨ ਹੁਣ ਤੱਕ ਟੈਸਟ ਕ੍ਰਿਕਟ 'ਚ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਵਾਲੇ ਭਾਰਤੀ ਗੇਂਦਬਾਜ਼ਾਂ ਦੀ ਲਿਸਟ 'ਚ ਚੌਥੇ ਨੰਬਰ 'ਤੇ ਹਨ। ਅਸ਼ਵਿਨ ਨੇ ਹੁਣ ਤਕ 359 ਵਿਕਟਾਂ ਲਈਆਂ ਹਨ, ਜਦ ਕਿ ਇਸ ਲੜੀ 'ਚ ਸਭ ਤੋਂ ਉਪਰ ਅਨਿਲ ਕੁੰਬਲੇ ਹੈ, ਜਿਨ੍ਹਾਂ ਨੇ 619 ਵਿਕਟਾਂ ਲਈਆਂ ਹਨ।
ਸਭ ਤੋਂ ਜ਼ਿਆਦਾ ਵਿਕਟਾਂ ਲੈਣ ਵਾਲੇ 5 ਭਾਰਤੀ ਗੇਂਦਬਾਜ਼
ਅਨਿਲ ਕੁੰਬਲੇ - 619
ਕਪਿਲ ਦੇਵ - 434
ਹਰਭਜਨ ਸਿੰਘ - 417
ਆਰ ਅਸ਼ਵਿਨ - 359*
ਜਹੀਰ ਖਾਨ - 311
ਮਾਨਸਿਕ ਪਰੇਸ਼ਾਨੀ ਕਾਰਣ ਖਿਡਾਰੀਆਂ ਦਾ ਬ੍ਰੇਕ ਲੈਣਾ 'ਮਹਾਮਾਰੀ' ਬਣ ਗਿਐ : ਚੈਪਲ
NEXT STORY