ਨਵੀਂ ਦਿੱਲੀ- ਬ੍ਰਿਟੇਨ ਦੀ ਰਾਜਧਾਨੀ ਲੰਡਨ ਵਿਚ ਇਕ ਸਿੱਖ ਫੁੱਟਬਾਲ ਪ੍ਰਸ਼ੰਸਕ ਨੂੰ 'ਨਸਲਭੇਦ' ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੂਰਬੀ ਲੰਡਨ ਦੇ ਇਲਫਰਡ ਵਿਚ ਗਗਨ ਨਾਂ ਦੇ ਸਿੱਖ ਫੁੱਟਬਾਲ ਪ੍ਰ੍ਰਸ਼ੰਸਕ ਨੇ ਆਪਣੀ ਦੁਕਾਨ ਦੀ ਵਿੰਡੋ 'ਤੇ ਬ੍ਰਿਟੇਨ ਦਾ ਝੰਡਾ ਲਾਇਆ ਸੀ, ਜਿਸ ਤੋਂ ਬਾਅਦ ਪੱਤਰ ਲਿਖ ਕੇ ਉਸ 'ਤੇ ਨਸਲੀ ਟਿੱਪਣੀ ਕੀਤੀ ਗਈ ਹੈ। 31 ਸਾਲਾ ਗਗਨ ਨੂੰ ਪਿਛਲੇ ਹਫਤੇ ਇਕ ਪੱਤਰ ਮਿਲਿਆ ਸੀ, ਜਿਸ ਵਿਚ ਲਿਖਿਆ ਸੀ ਕਿ ਉਸ ਨੂੰ ਫੁੱਟਬਾਲ ਵਿਸ਼ਵ ਕੱਪ ਦੌਰਾਨ ਇੰਗਲੈਂਡ ਦਾ ਸਮਰਥਨ ਨਹੀਂ ਕਰਨਾ ਚਾਹੀਦਾ ਕਿਉਂਕਿ ਉਹ ਭਾਰਤੀ ਹੈ। ਇਸ ਤਰ੍ਹਾਂ ਕਰਨਾ ਏਸ਼ੀਆਈ ਭਾਈਚਾਰੇ ਨੂੰ ਧੋਖਾ ਦੇਣਾ ਹੈ।

FIFA World Cup 2018 : ਕੋਸਟਾ ਰਿਕਾ ਤੇ ਸਵਿਟਜ਼ਰਲੈਂਡ ਨੇ ਖੇਡਿਆ 2-2 ਨਾਲ ਡਰਾਅ
NEXT STORY