ਨਿਜਨੀ - ਰੂਸ ਵਿਚ ਚੱਲ ਰਹੇ 21ਵੇਂ ਫੀਫਾ ਵਿਸ਼ਵ ਕੱਪ ਵਿਚ ਬੁੱਧਵਾਰ ਨੂੰ ਕੋਸਟਾ ਰਿਕਾ ਅਤੇ ਸਵਿਟਜ਼ਰਲੈਂਡ ਵਿਚਾਲੇ ਮੁਕਾਬਲਾ 2-2 ਨਾਲ ਡਰਾਅ ਰਿਹਾ। ਇਸ ਦੇ ਨਾਲ ਹੀ ਸਵਿਟਜ਼ਰਲੈਂਡ ਨੇ ਗਰੁੱਪ-ਈ ਨਾਲ ਨਾਕਆਊਟ ਵਿਚ ਜਗ੍ਹਾ ਬਣਾ ਲਈ ਹੈ। ਸਵਿਟਜ਼ਰਲੈਂਡ ਵੱਲੋਂ ਮੈਚ ਦੇ ਇੰਜਰੀ ਟਾਈਮ ਵਿਚ ਯਾਨ ਸੋਮਰ ਨੇ ਆਤਮਘਾਤੀ ਗੋਲ ਕਰ ਕੇ ਕੋਸਟਾ ਰਿਕਾ ਨੂੰ ਬਰਾਬਰੀ ਕਰਨ ਦਾ ਮੌਕਾ ਦਿੱਤਾ। ਸਵਿਟਜ਼ਰਲੈਂਡ ਵੱਲੋਂ ਵਲੇਰਿਮ ਦੁਮੈਲੀ ਨੇ ਮੈਚ ਦੇ ਪਹਿਲੇ ਹਾਫ ਦੇ 31ਵੇਂ ਮਿੰਟ ਵਿਚ ਗੋਲ ਕਰ ਕੇ ਟੀਮ ਨੂੰ 1-0 ਨਾਲ ਬੜ੍ਹਤ ਦਿਵਾਈ। ਸਵਿਟਜ਼ਰਲੈਂਡ ਵੱਲੋਂ 88ਵੇਂ ਮਿੰਟ ਵਿਚ ਜੋਸਿਪ ਡਾਮਰਿਕ ਨੇ ਗੋਲ ਕਰ ਕੇ ਟੀਮ ਨੂੰ 2-1 ਨਾਲ ਬੜ੍ਹਤ ਦਿਵਾਈ।


ਕੋਸਟਾ ਰਿਕਾ ਵੱਲੋਂ ਮੈਚ ਦੇ 56ਵੇਂ ਮਿੰਟ ਵਿਚ ਕੈਂਡਲ ਵਾਟਸਨ ਨੇ ਗੋਲ ਕਰ ਕੇ ਟੀਮ ਨੂੰ ਸਵਿਟਜ਼ਰਲੈਂਡ ਨਾਲੋਂ 1-1 ਦੀ ਬਰਾਬਰੀ 'ਤੇ ਲਿਆ ਦਿੱਤਾ ਸੀ।

FIFA World Cup 2018 : ਬ੍ਰਾਜ਼ੀਲ ਨੇ ਸਰਬੀਆ ਨੂੰ 2-0 ਨਾਲ ਹਰਾ ਕੇ ਨਾਕਆਊਟ 'ਚ ਬਣਾਈ ਜਗ੍ਹਾ
NEXT STORY