ਨਵੀਂ ਦਿੱਲੀ— ਭਾਰਤੀ ਖਿਡਾਰੀ ਰਾਹੁਲ ਭਾਰਦਵਾਜ ਨੇ ਨੈਰੋਬੀ 'ਚ ਸ਼ੁੱਕਰਵਾਰ ਨੂੰ ਖੇਡੇ ਗਏ ਕੀਨੀਆ ਓਪਨ ਯੂਚਰ ਸੀਰੀਜ਼ ਬੈਡਮਿੰਟਨ ਟੂਰਨਾਮੈਂਟ ਦੇ ਫਾਈਨਲ 'ਚ ਹਮਵਤਨ ਅਮਨ ਫਾਰੋਘ ਸੰਜੇ ਨੂੰ ਹਰਾ ਕੇ ਖਿਤਾਬ 'ਤੇ ਕਬਜ਼ਾ ਕੀਤਾ। ਕੁਆਲੀਫਾਇੰਗ ਦੌਰ ਦੇ ਮੁੱਖ ਦੌਰ 'ਚ ਜਗ੍ਹਾ ਬਣਾਉਣ ਵਾਲੇ 18 ਸਾਲ ਦੇ ਇਸ ਖਿਡਾਰੀ ਨੇ ਪਹਿਲਾ ਗੇਮ ਗੁਆਉਣ ਦੇ ਬਾਅਦ ਵਾਪਸੀ ਕਰਦੇ ਹੋਏ ਇਸ ਦਿਲਚਸਪ ਮੁਕਾਬਲੇ ਨੂੰ 21-23, 21-18, 21-18 ਨਾਲ ਆਪਣੇ ਨਾਂ ਕੀਤਾ। ਉਨ੍ਹਾਂ ਨੇ ਪਿਛਲੇ ਹਫਤੇ ਯੂਗਾਂਡਾ ਕੌਮਾਂਤਰੀ ਖਿਤਾਬ ਵੀ ਜਿੱਤਿਆ ਸੀ।
ਜਦੋਂ ਆਸਟਰੇਲੀਆ ਖਿਲਾਫ ਟੀਮ ਇੰਡੀਆ ਦੀ ਖਰਾਬ ਸਥਿਤੀ 'ਤੇ ਖੁਸ਼ ਸਨ ਕੋਹਲੀ, ਜਾਣੋ ਵਜ੍ਹਾ
NEXT STORY