ਨਵੀਂ ਦਿੱਲੀ— ਬੀ. ਸੀ. ਸੀ. ਆਈ. ਦੇ ਆਚਾਰ ਅਧਿਕਾਰੀ ਡੀ. ਕੇ. ਜੈਨ ਨੇ ਧਾਕੜ ਕ੍ਰਿਕਟਰ ਅਤੇ ਐੱਨ. ਸੀ. ਏ. ਪ੍ਰਮੁੱਖ ਰਾਹੁਲ ਦ੍ਰਾਵਿੜ ਨੂੰ ਉਨ੍ਹਾਂ ਦੇ ਖਿਲਾਫ ਲਾਏ ਗਏ ਹਿੱਤਾਂ ਦੇ ਟਕਰਾਅ ਦੇ ਦੋਸ਼ਾਂ ਦੇ ਸੰਦਰਭ 'ਚ 26 ਸਤੰਬਰ ਨੂੰ ਮੁੰਬਈ 'ਚ ਪੇਸ਼ ਹੋਣ ਲਈ ਕਿਹਾ ਹੈ। ਇਸ ਮਹੀਨੇ ਦੇ ਸ਼ੁਰੂ 'ਚ ਸੁਪਰੀਮ ਕੋਰਟ ਦੇ ਸਾਬਕਾ ਜੱਜ ਜੈਨ ਨੇ ਮੱਧ ਪ੍ਰਦੇਸ਼ ਕ੍ਰਿਕਟ ਸੰਘ (ਐੱਮ. ਪੀ. ਸੀ. ਏ.) ਦੇ ਲਾਈਫ ਟਾਈਮ ਮੈਂਬਰ ਸੰਜੀਵ ਗੁਪਤਾ ਦੀ ਸ਼ਿਕਾਇਤ 'ਤੇ ਦ੍ਰਾਵਿੜ ਨੂੰ ਲਿਖਿਆ ਹੋਇਆ ਜਵਾਬ ਦੇਣ ਨੂੰ ਕਿਹਾ ਸੀ।
ਗੁਪਤਾ ਦੀ ਸ਼ਿਕਾਇਤ ਮੁਤਾਬਕ ਦ੍ਰਾਵਿੜ ਕਥਿਤ ਤੌਰ 'ਤੇ ਹਿਤਾਂ ਦੇ ਟਕਰਾਅ ਦੇ ਦਾਇਰੇ 'ਚ ਆਉਂਦੇ ਹਨ ਕਿਉਂਕਿ ਉਹ ਐੱਨ. ਸੀ. ਏ. ਨਿਰਦੇਸ਼ਕ ਹੋਣ ਦੇ ਨਾਲ ਇੰਡੀਆ ਸੀਮਿੰਟ ਗਰੁੱਪ ਦੇ ਉਪ ਪ੍ਰਧਾਨ ਵੀ ਹਨ ਜੋ ਕਿ ਆਈ. ਪੀ. ਐੱਲ. ਫ੍ਰੈਂਚਾਈਜ਼ੀ ਚੇਨਈ ਸੁਪਰਕਿੰਗਜ਼ ਦੀ ਮਾਲਕ ਹੈ। ਬੀ. ਸੀ. ਸੀ. ਆਈ. ਸੰਵਿਧਾਨ ਮੁਤਾਬਕ ਕੋਈ ਵੀ ਵਿਅਕਤੀ ਇਕ ਸਮੇਂ 'ਤੇ ਦੋ ਅਹੁਦਿਆਂ 'ਤੇ ਨਹੀਂ ਰਹਿ ਸਕਦਾ ਹੈ। ਜੈਨ ਨੇ ਪੱਤਰਕਾਰਾਂ ਤੋਂ ਪੁਸ਼ਟੀ ਕੀਤੀ ਕਿ ਦ੍ਰਾਵਿੜ ਨੂੰ 26 ਸਤੰਬਰ ਨੂੰ ਹੋਣ ਵਾਲੀ ਸੁਣਵਾਈ 'ਚ ਆਪਣਾ ਪੱਖ ਰੱਖਣ ਲਈ ਕਿਹਾ ਗਿਆ ਹੈ। ਬੀ. ਸੀ. ਸੀ. ਆਈ. ਕਰਮਚਾਰੀ ਮਯੰਕ ਪਾਰਿਖ ਵੀ ਹਿੱਤਾਂ ਦੇ ਟਕਰਾਅ ਦੇ ਮਾਮਲੇ ਦਾ ਸਾਹਮਣਾ ਕਰ ਰਹੇ ਹਨ ਅਤੇ ਉਹ ਵੀ ਉਸੇ ਦਿਨ ਆਪਣਾ ਪੱਖ ਰੱਖਣਗੇ। ਇਸ 'ਤੇ ਦ੍ਰਾਵਿੜ ਨੇ ਖੁਦ ਦਾ ਬਚਾਅ ਕਰਦੇ ਹੋਏ ਕਿਹਾ ਕਿ ਉਹ ਆਪਣੇ ਮਾਲਕ ਇੰਡੀਆ ਸੀਮਿੰਟ ਤੋਂ ਬਿਨਾ ਕਿਸ ਤਨਖਾਹ ਤੋਂ ਛੁੱਟੀ 'ਤੇ ਹਨ ਅਤੇ ਉਨ੍ਹਾਂ ਦਾ ਆਈ. ਪੀ. ਐੱਲ. ਫ੍ਰੈਂਚਾਈਜ਼ੀ ਚੇਨਈ ਸੁਪਰਕਿੰਗਜ਼ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।
ਏਸ਼ੇਜ਼ 'ਚ ਸਟੋਕਸ ਦੇ ਦਮਦਾਰ ਪ੍ਰਦਰਸ਼ਨ ਦਾ ਰਾਜ ਹੈ ਫ੍ਰਾਈਡ ਚਿਕਨ ਅਤੇ ਚਾਕਲੇਟ
NEXT STORY