ਨਵੀਂ ਦਿੱਲੀ—ਭਾਰਤੀ ਟੀਮ ਦੇ ਸਾਬਕਾ ਕਪਤਾਨ ਅਤੇ ਮੌਜੂਦਾ ਅੰਡਰ-19 ਟੀਮ ਦੇ ਕੋਚ ਰਾਹੁਲ ਦ੍ਰਵਿੜ ਨੇ ਇਕ ਇੰਟਰਵਿਊ 'ਚ ਕਿਹਾ ਕਿ ਜੇਕਰ ਉਨ੍ਹਾਂ ਨੂੰ ਕਿਸੇ ਬੱਲੇਬਾਜ਼ ਨੂੰ ਆਪਣੀ ਜਗ੍ਹਾ ਹਮੇਸ਼ਾ ਬੱਲੇਬਾਜ਼ੀ ਲਈ ਚੁਣਨਾ ਹੈ ਤਾਂ ਉਹ ਇਸਦੇ ਲਈ ਦਿੱਗਜ਼ ਬੱਲੇਬਾਜ਼ ਸਚਿਨ ਤੇਂਦੁਲਕਰ ਨੂੰ ਚੁਣਗੇ। ਦ੍ਰਵਿੜ ਨੇ ਕਿਹਾ, ਮੈਂ ਜਿੰਨੇ ਖਿਡਾਰੀਆਂ ਦੇ ਨਾਲ ਖੇਡਿਆ, ਉਨ੍ਹਾਂ 'ਚ ਸਚਿਨ ਸਭ ਤੋਂ ਵਧੀਆ ਹਨ। ਮੈਂ ਸਚਿਨ ਨੂੰ ਚੁਣਾਂਗਾ।
' ਦ ਬਾਲ' ਨੇ ਨਾਂ ਨਾਲ ਮਸ਼ਹੂਰ ਦ੍ਰਵਿੜ ਅਤੇ ਸਚਿਨ ਲਗਭਗ ਇਕ ਦਸ਼ਕ ਤੋਂ ਜ਼ਿਆਦਾ ਸਮੇਂ ਤੱਕ ਖੇਡੇ ਸਨ। ਜਦੋਂ ਇਹ ਸਵਾਲ ਉਠਦਾ ਹੈ ਕਿ ਆਪਣੀ ਜਗ੍ਹਾ ਕਿਸੇ ਬੱਲੇਬਾਜ਼ੀ ਲਈ ਚੁਣੇਗਾ ਤਾਂ ਦਿਮਾਗ 'ਚ ਕਈ ਵਾਰ ਦ੍ਰਵਿੜ ਦਾ ਨਾਂ ਆਉਂਦਾ ਹੈ, ਖੁਦ ਦ੍ਰਵਿੜ ਦਾ ਮੰਨਣਾ ਹੈ ਕਿ ਉਹ ਸਚਿਨ ਨੂੰ ਇਸਦੇ ਲਈ ਅੱਗੇ ਰੱਖਣਗੇ।
ਹਾਲ ਹੀ 'ਚ ਆਈ.ਸੀ.ਸੀ. ਹਾਲ ਆਫ ਫੇਮ 'ਚ ਸ਼ਾਮਲ ਕੀਤੇ ਗਏ ਦ੍ਰਵਿੜ ਤੋਂ ਪੁੱਛਿਆ ਗਿਆ ਕਿ ਉਨ੍ਹਾਂ ਨੇ ਆਪਣੇ ਕਰੀਅਰ 'ਚ ਸਭ ਤੋਂ ਮਜ਼ਾਕਿਆ ਸਲੇਮਿੰਗ ਕਿਸ ਖਿਡਾਰੀ ਤੋਂ ਮਿਲੀ ਹੈ ਤਾਂ ਉਨ੍ਹਾਂ ਨੇ ਆਸਟ੍ਰੇਲੀਆਈ ਖਿਡਾਰੀਆਂ ਦਾ ਨਾਮ ਲਿਆ। ਉਨ੍ਹਾਂ ਨੇ 2001 'ਚ ਈਡਨ ਗਾਰਡਨਜ਼ ਸਟੇਡੀਅਮ 'ਚ ਖੇਡੇ ਗਏ ਟੈਸਟ ਮੈਚ ਦੀ ਗੱਲ ਕਰਦੇ ਹੋਏ ਕਿਹਾ,' ਕੋਲਕਾਤਾ 'ਚ ਮੈਂ ਜਦੋਂ ਬੱਲੇਬਾਜ਼ੀ ਲਈ ਗਿਆ ਤਾਂ ਮੈਨੂੰ ਯਾਦ ਆਇਆ ਕਿ ਮੈਂ ਪਹਿਲਾਂ ਟੈਸਟ 'ਚ ਨੰਬਰ ਤਿੰਨ 'ਤੇ ਬੱਲੇਬਾਜ਼ੀ ਕਰਨ ਗਿਆ ਸੀ, ਪਰ ਕੋਲਕਾਤਾ ਦੀ ਤੀਜੀ ਪਾਰੀ 'ਚ ਮੈਂ ਨੰਬਰ-6 'ਤੇ ਸੀ।
ਉਨ੍ਹਾਂ ਕਿਹਾ,' ਮੈਨੂੰ ਕਿਹਾ ਗਿਆ ਕਿ ਸੀਰੀਜ਼ ਦੇ ਅੰਤ ਤੱਕ ਮੈਂ ਨੰਬਰ-12 'ਤੇ ਖੇਡਾਗਾਂ। ਜੋ ਮੈਨੂੰ ਲੱਗਦਾ ਹੈ ਕਿ ਅਸਲ ਮਜ਼ੇਦਾਰ ਸੀ।' ਦ੍ਰਵਿੜ ਤੋਂ ਜਦੋਂ ਪੁਛਿਆ ਗਿਆ ਕਿ ਉਹ ਕਰੀਅਰ ਦੌਰਾਨ ਕਿਸ ਬੱਲੇਬਾਜ਼ ਦੇ ਨਾਲ ਸਾਂਝੇਦਾਰੀ ਕਰਨਾ ਪਸੰਦ ਕਰਦੇ ਹੋ। ਹੋ ਸਕਦਾ ਹੈ ਸਾਡੀ ਸਾਂਝੇਦਾਰੀ ਦੌਰਾਨ ਗਾਵਸਕਰ ਆਊਟ ਹੋ ਜਾਂਦੇ ਅਤੇ ਗੁੰਡਪਾ ਵਿਸ਼ਵਨਾਥ ਬੱਲੇਬਾਜ਼ੀ ਕਰਨ ਆਉਂਦੇ। ਇਹ ਸਭ ਤੋਂ ਸ਼ਾਨਦਾਰ ਹੁੰਦਾ। ਇਹ ਦੋਵੇਂ ਮੇਰੇ ਬਚਪਨ ਦੇ ਹੀਰੋ ਹਨ। ਦ੍ਰਵਿੜ ਨੇ ਕਿਹਾ ਕਿ ਮੌਜੂਦਾ ਸਮੇਂ 'ਚ ਜੇਕਰ ਉਹ ਖੇਡਦੇ ਤਾਂ ਦੱਖਣੀ ਅਫਰੀਕਾ ਦੇ ਤੇਜ਼ ਗੇਂਦਬਾਜ਼ ਕਾਗਿਸੋ ਰਬਾਡਾ ਦਾ ਸਾਹਮਣਾ ਕਰਨਾ ਪਸੰਦ ਕਰਦੇ। ਉਨ੍ਹਾਂ ਨੇ ਕਿਹਾ,' ਜੇਕਰ ਤੁਸੀਂ ਭਾਰਤੀ ਗੇਂਦਬਾਜ਼ਾਂ ਦੀ ਗੱਲ ਕਰੋਂ ਤਾਂ ਨਵੀਂ ਗੇਂਦ ਤੋਂ ਭੁਵਨੇਸ਼ਵਰ ਕੁਮਾਰ ਦਾ ਸਾਹਮਣਾ ਕਰਨਾ ਬਹੁਤ ਚੁਣੌਤੀਪੂਰਨ ਹੁੰਦਾ।
ਭਾਰਤੀ ਵਿਸ਼ਵ ਜੂਨੀਅਰ ਸਕੁਐਸ਼ ਟੀਮ ਚੈਂਪੀਅਨਸ਼ਿਪ ਦੇ ਪ੍ਰੀ-ਕੁਆਰਟਰ ਫਾਈਨਲ 'ਚ
NEXT STORY