ਨਵੀਂ ਦਿੱਲੀ- ਸਾਬਕਾ ਭਾਰਤੀ ਕਪਤਾਨ ਰਾਹੁਲ ਦ੍ਰਾਵਿੜ ਨੇ ਬੇਸ਼ੱਕ ਰਵੀ ਸ਼ਾਸਤਰੀ ਦੀ ਜਗ੍ਹਾ 'ਤੇ ਭਾਰਤੀ ਕੋਚ ਬਣਨ ਦੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਦੇ ਪ੍ਰਸਤਾਵ ਨੂੰ ਠੁਕਰਾ ਦਿੱਤਾ ਹੋਵੇ ਪਰ ਉਹ ਆਈ. ਸੀ. ਸੀ. ਟੀ-20 ਵਿਸ਼ਵ ਕੱਪ ਤੋਂ ਬਾਅਦ ਨਵੰਬਰ ਵਿਚ ਨਿਊਜ਼ੀਲੈਂਡ ਵਿਰੁੱਧ ਘਰੇਲੂ ਟੀ-20 ਸੀਰੀਜ਼ ਲਈ ਟੀਮ ਦਾ ਅੰਤ੍ਰਿਮ ਮੁੱਖ ਕੋਚ ਹੋ ਸਕਦਾ ਹੈ। ਜੇਕਰ ਇਸ ਗੱਲ 'ਤੇ ਸਹਿਮਤੀ ਬਣਦੀ ਹੈ ਤਾਂ ਉਹ ਇਸ ਸਾਲ ਦੂਜੀ ਵਾਰ ਟੀਮ ਦੇ ਅੰਤ੍ਰਿਮ ਮੁੱਖ ਕੋਚ ਦੀ ਵੀ ਭੂਮਿਕਾ ਵਿਚ ਨਜ਼ਰ ਆਵੇਗਾ।
ਇਹ ਖ਼ਬਰ ਪੜ੍ਹੋ- ਹਾਕੀ ਇੰਡੀਆ ਸੀਨੀਅਰ ਮਹਿਲਾ ਰਾਸ਼ਟਰੀ ਚੈਂਪੀਅਨਸ਼ਿਪ 21 ਅਕਤੂਬਰ ਤੋਂ ਝਾਂਸੀ 'ਚ
ਇਸ ਤੋਂ ਪਹਿਲਾਂ ਉਹ ਇਸ ਸਾਲ ਜੁਲਾਈ ਵਿਚ ਸ਼੍ਰੀਲੰਕਾ ਦੇ ਸੀਮਿਤ ਓਵਰ ਦੌਰੇ ਲਈ ਭਾਰਤੀ ਟੀਮ ਦੇ ਅੰਤ੍ਰਿਮ ਕੋਚ ਦੀ ਭੂਮਿਕਾ ਵਿਚ ਦਿਸਿਆ ਸੀ, ਕਿਉਂਕਿ ਮੁੱਖ ਕੋਚ ਰਵੀ ਸ਼ਾਸਤਰੀ ਇੰਗਲੈਂਡ ਵਿਚ ਭਾਰਤੀ ਟੈਸਟ ਟੀਮ ਦੇ ਨਾਲ ਸੀ।
ਖ਼ਬਰ ਪੜ੍ਹੋ- ਸੁਨੀਲ ਸ਼ੇਤਰੀ ਨੇ ਤੋੜਿਆ ਪੇਲੇ ਦਾ ਇਹ ਵੱਡਾ ਰਿਕਾਰਡ, ਭਾਰਤ ਸੈਫ ਚੈਂਪੀਅਨਸ਼ਿਪ ਦੇ ਫਾਈਨਲ 'ਚ
ਉਕਤ ਟੀ-20 ਸੀਰੀਜ਼ ਦੌਰਾਨ ਭਾਰਤ ਆਪਣੇ ਜ਼ਿਆਦਾਤਰ ਸੀਨੀਅਰ ਖਿਡਾਰੀਆਂ ਨੂੰ ਆਰਾਮ ਦੇ ਸਕਦਾ ਹੈ। ਉਮੀਦ ਹੈ ਕਿ ਘਰੇਲੂ ਧਰਤੀ 'ਤੇ ਨਿਊਜ਼ੀਲੈਂਢ ਵਿਰੁੱਧ 3 ਟੀ-20 ਮੈਚਾਂ ਵਿਚ ਇਕ ਨੌਜਵਾਨ ਟੀਮ ਮੈਦਾਨ 'ਤੇ ਉਤਰੇਗੀ, ਜਿਸ ਵਿਚ ਜ਼ਿਆਦਾਤਰ ਆਈ. ਪੀ. ਐੱਲ. ਵਿਚ ਸ਼ਾਨਦਾਰ ਕਰਨ ਵਾਲੇ ਖਿਡਾਰੀ ਹੋਣਗੇ। ਭਾਰਤ ਨੂੰ 17, 19 ਤੇ 21 ਨਵੰਬਰ ਨੂੰਮ ਕ੍ਰਮਵਾਰ ਜੈਪੁਰ, ਰਾਂਚੀ ਤੇ ਕੋਲਕਾਤਾ ਵਿਚ 3 ਟੀ-20 ਕੌਮਾਂਤਰੀ ਮੈਚ ਖੇਡਣੇ ਹਨ। ਇਸ ਤੋਂ ਬਾਅਦ ਕਾਨਪੁਰ (25 ਨਵੰਬਰ ਤੋਂ) ਤੇ ਮੁੰਬਈ (3 ਦਸੰਬਰ ਤੋਂ) ਵਿਚ ਦੋ ਟੈਸਟ ਮੈਚ ਖੇਡੇ ਜਾਣਗੇ। ਚੋਟੀ ਦੇ ਭਾਰਤੀ ਖਿਡਾਰੀ ਜਿਵੇਂ ਕਪਤਾਨ ਵਿਰਾਟ ਕੋਹਲੀ, ਉਪ ਕਪਤਾਨ ਰੋਹਿਤ ਸ਼ਰਮਾ ਤੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਜੂਨ ਵਿਚ ਸਾਊਥੰਪਨ ਵਿਚ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਸ਼ੁਰੂ ਹੋਣ ਤੋਂ ਬਾਅਦ ਤੋਂ ਹੀ 'ਬਾਓ-ਬਬਲ' ਵਿਚ ਰਹਿ ਰਹੇ ਹਨ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਟਵਿੱਟਰ 'ਤੇ 7.5 ਕਰੋੜ ਤੋਂ ਵੱਧ ਲੋਕਾਂ ਨੇ ਕ੍ਰਿਕਟ 'ਤੇ ਕੀਤੀ ਚਰਚਾ
NEXT STORY