ਨਵੀਂ ਦਿੱਲੀ- ਭਾਰਤ ਵਿਚ ਕ੍ਰਿਕਟ ਦਾ ਬੁਖਾਰ ਪ੍ਰਸ਼ੰਸਕਾਂ 'ਤੇ ਕਾਫੀ ਜ਼ਬਰਦਸਤ ਢੰਗ ਨਾਲ ਚੜ੍ਹਦਾ ਹੈ। ਵੱਡੇ ਟੂਰਨਾਮੈਂਟਾਂ ਦੌਰਾਨ ਇਹ ਬੁਖਾਰ ਹੋਰ ਜ਼ਿਆਦਾ ਦੇਖਿਆ ਜਾਂਦਾ ਹੈ। ਪ੍ਰਸ਼ੰਸਕ ਸੈਕੰਡ ਸਕ੍ਰੀਨ ਦਾ ਤਜਰਬਾ ਹਾਸਲ ਕਰਨ ਲਈ ਇਸ ਸਰਵਿਸ ਦਾ ਲਾਭ ਚੁੱਕਦੇ ਹਨ, ਜਿਹੜੀ ਉਨ੍ਹਾਂ ਨੂੰ ਕਦੇ ਵੀ ਨਹੀਂ ਮਿਲਦੀ। ਕਾਂਟੇ ਦੇ ਮੁਕਾਬਲੇ ਅਤੇ ਰੋਮਾਂਚ ਪੈਦਾ ਕਰਨ ਵਾਲੇ ਕੈਚਾਂ ਤੋਂ ਟਵਿੱਟਰ ਦਾ ਵਰਚੁਅਲ ਸਟੇਡੀਅਮ ਹਮੇਸ਼ਾ ਪ੍ਰਸ਼ੰਸਕਾਂ ਦੇ ਰੌਲੇ ਨਾਲ ਗੂੰਜਦਾ ਰਹਿੰਦਾ ਹੈ।
ਇਹ ਖ਼ਬਰ ਪੜ੍ਹੋ- ਹਾਕੀ ਇੰਡੀਆ ਸੀਨੀਅਰ ਮਹਿਲਾ ਰਾਸ਼ਟਰੀ ਚੈਂਪੀਅਨਸ਼ਿਪ 21 ਅਕਤੂਬਰ ਤੋਂ ਝਾਂਸੀ 'ਚ
ਇੱਥੇ ਪ੍ਰਸ਼ੰਸਕ ਮੈਚ ਦਾ ਬਾਲ ਟੂ ਬਾਲ ਅਪਡੇਟ ਸ਼ੇਅਰ ਕਰਦੇ ਹਨ। ਆਪਣੀ ਮਨਪਸੰਦ ਟੀਮ ਨੂੰ ਸਪੋਰਟ ਕਰਦੇ ਹਨ। ਇਨ੍ਹਾਂ ਸਾਰਿਆਂ ਤੋਂ ਵੱਧ ਕੇ ਉਹ ਕ੍ਰਿਕਟ ਪ੍ਰਤੀ ਆਪਣਾ ਪਿਆਰ ਦਿਖਾਉਂਦੇ ਹਨ। ਹੁਣ ਜਦੋਂ ਇਸ ਸਰਵਿਸ 'ਤੇ ਕ੍ਰਿਕਟ ਦੀ ਜਿੱਤ ਦਾ ਸਿਲਸਿਲਾ ਵੱਧਦਾ ਜਾ ਰਿਹਾ ਹੈ। ਟਵਿੱਟਰ ਨੇ ਪਿਛਲੇ ਸਾਲ ਹੋਣ ਵਾਲੀ ਕ੍ਰਿਕਟ ਦੀ ਚਰਚਾ 'ਤੇ ਨਜ਼ਰ ਮਾਰੀ। ਟਵਿੱਟਰ ਨੇ ਦੇਖਿਆ ਕਿ 1 ਜੁਲਾਈ 2020-1 ਜੁਲਾਈ 2021 ਤੱਕ ਭਾਰਤ ਵਿਚ ਇਸ ਸਰਵਿਸ 'ਤੇ ਕ੍ਰਿਕਟ ਦੇ ਸਬੰਧ ਵਿਚ 7.5 ਕਰੋੜ ਤੋਂ ਵੱਧ ਲੋਕਾਂ ਨੇ ਚਰਚਾ ਕੀਤੀ ਹੈ।
ਇਹ ਖ਼ਬਰ ਪੜ੍ਹੋ- ਸੁਨੀਲ ਸ਼ੇਤਰੀ ਨੇ ਤੋੜਿਆ ਪੇਲੇ ਦਾ ਇਹ ਵੱਡਾ ਰਿਕਾਰਡ, ਭਾਰਤ ਸੈਫ ਚੈਂਪੀਅਨਸ਼ਿਪ ਦੇ ਫਾਈਨਲ 'ਚ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਗੋਲਫ : ਧਰਮਾ ਤੇ ਖਲਿਨ ਜੋਸ਼ੀ ਦੇ ਵਿਚਾਲੇ ਹੋਵੇਗਾ ਖਿਤਾਬ ਮੁਕਾਬਲਾ
NEXT STORY