ਪੋਰਟ ਆਫ ਸਪੇਨ– ਦੱਖਣੀ ਅਫਰੀਕਾ ਤੇ ਵੈਸਟਇੰਡੀਜ਼ ਵਿਚਾਲੇ ਮੀਂਹ ਪ੍ਰਭਾਵਿਤ ਪਹਿਲਾ ਟੈਸਟ ਡਰਾਅ ’ਤੇ ਖਤਮ ਹੋਇਆ। ਦੱਖਣੀ ਅਫਰੀਕਾ ਨੇ ਵੈਸਟਇੰਡੀਜ਼ ਨੂੰ 5ਵੇਂ ਤੇ ਆਖਰੀ ਦਿਨ 298 ਦੌੜਾਂ ਦਾ ਟੀਚਾ ਦਿੱਤਾ ਸੀ। ਮੇਜ਼ਬਾਨ ਟੀਮ ਲਈ ਐਲਿਕ ਅਥਾਂਜੇ ਨੇ 92 ਦੌੜਾਂ ਬਣਾਈਆਂ। ਵੈਸਟਇੰਡੀਜ਼ ਨੇ ਦੂਜੀ ਪਾਰੀ ਵਿਚ 5 ਵਿਕਟਾਂ ’ਤੇ 201 ਦੌੜਾਂ ਬਣਾਈਆਂ।
ਇਸ ਤੋਂ ਪਹਿਲਾਂ ਦੱਖਣੀ ਅਫਰੀਕਾ ਨੇ ਬਿਨਾਂ ਕਿਸੇ ਨੁਕਸਾਨ ਦੇ 30 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਸੀ ਤਦ ਉਸਦੇ ਕੋਲ 154 ਦੌੜਾਂ ਦੀ ਬੜ੍ਹਤ ਸੀ। ਉਸ ਨੇ 3 ਵਿਕਟਾਂ ’ਤੇ 173 ਦੌੜਾਂ ਦੇ ਸਕੋਰ ’ਤੇ ਪਾਰੀ ਖਤਮ ਐਲਾਨੀ ਸੀ। ਟ੍ਰਿਸਟਨ ਸਟੱਬਸ ਨੇ 68 ਦੌੜਾਂ ਬਣਾਈਆਂ ਤੇ ਉਹ ਪਾਰੀ ਦੇ ਐਲਾਨ ਤੋਂ ਪਹਿਲਾਂ ਕੇਮਾਰ ਰੋਚ ਦੀ ਆਖਰੀ ਗੇਂਦ ’ਤੇ ਬੋਲਡ ਹੋਇਆ।
ਮੀਂਹ ਕਾਰਨ ਖੇਡ ਰੋਜ਼ਾਨਾ ਪ੍ਰਭਾਵਿਤ ਹੋਈ ਤੇ ਪਹਿਲੇ ਦਿਨ ਸਿਰਫ 15 ਓਵਰ ਸੁੱਟੇ ਜਾ ਸਕੇ ਸਨ। ਐਤਵਾਰ ਨੂੰ ਵੀ ਲੰਚ 5 ਮਿੰਟ ਪਹਿਲਾਂ ਲੈਣਾ ਪਿਆ। ਦੁਪਹਿਰ ਦੇ ਸੈਸ਼ਨ ਦੀ ਸ਼ੁਰੂਆਤ ਵਿਚ ਵੀ ਦੇਰੀ ਹੋਈ। ਜਦੋਂ 10 ਓਵਰਾਂ ਦੇ ਤਕਰੀਬਨ ਬਾਕੀ ਸਨ ਤਦ ਵੈਸਟਇੰਡੀਜ਼ ਦਾ ਸਕੋਰ 5 ਵਿਕਟਾਂ ’ਤੇ 192 ਦੌੜਾਂ ਸੀ।
ਮੇਜ਼ਬਾਨ ਟੀਮ ਅਗਲੇ 3 ਓਵਰਾਂ ਵਿਚ 3 ਦੌੜਾਂ ਹੀ ਬਣਾ ਸਕੀ। ਜੈਸਨ ਹੋਲਡਰ (ਅਜੇਤੂ 31) ਨੇ ਛੱਕਾ ਲਾਇਆ, ਜਿਸ ਨਾਲ ਸਕੋਰ 5 ਵਿਕਟਾਂ ’ਤੇ 201 ਦੌੜਾਂ ਤੱਕ ਪਹੁੰਚ ਗਿਆ। ਇਸ ਤੋਂ ਬਾਅਦ ਕੋਈ ਨਤੀਜਾ ਨਾ ਨਿਕਲਦਾ ਦੇਖ ਡਰਾਅ ’ਤੇ ਸਹਿਮਤੀ ਬਣ ਗਈ।
ਦੱਖਣੀ ਅਫਰੀਕਾ ਲਈ ਕੇਸ਼ਵ ਮਹਾਰਾਜ ਨੇ 26.2 ਓਵਰਾਂ ਵਿਚ 88 ਦੌੜਾਂ ਦੇ ਕੇ 4 ਵਿਕਟਾਂ ਲਈਆਂ। ਦੱਖਣੀ ਅਫਰੀਕਾ ਨੇ ਪਹਿਲੀ ਪਾਰੀ ਵਿਚ 357 ਤੇ ਵੈਸਟਇੰਡੀਜ਼ ਨੇ 233 ਦੌੜਾਂ ਬਣਾਈਆਂ ਸਨ। ਦੂਜਾ ਤੇ ਆਖਰੀ ਟੈਸਟ ਵੀਰਵਾਰ ਤੋਂ ਗਯਾਨਾ ਵਿਚ ਸ਼ੁਰੂ ਹੋਵੇਗਾ।
ਮੁਸ਼ਫਿਕਰ ਤੇ ਤਸਕਿਨ ਬੰਗਲਾਦੇਸ਼ ਦੀ ਟੈਸਟ ਟੀਮ ’ਚ
NEXT STORY