ਹੈਦਰਾਬਾਦ (ਭਾਸ਼ਾ)–ਦਿੱਲੀ ਕੈਪੀਟਲਸ ਵਿਰੁੱਧ ਮੁਕਾਬਲਾ ਮੀਂਹ ਦੀ ਭੇਟ ਚੜ੍ਹਨ ਦੇ ਨਾਲ ਸਨਰਾਈਜ਼ਰਜ਼ ਹੈਦਰਾਬਾਦ ਦੀ ਟੀਮ ਸੋਮਵਾਰ ਨੂੰ ਇੱਥੇ ਆਈ. ਪੀ. ਐੱਲ. ਦੇ ਪਲੇਅ ਆਫ ਵਿਚ ਜਗ੍ਹਾ ਬਣਾਉਣ ਦੀ ਦੌੜ ਵਿਚੋਂ ਬਾਹਰ ਹੋ ਗਈ ਹੈ। ਦੋਵਾਂ ਟੀਮਾਂ ਨੂੰ ਇਸ ਮੈਚ ਵਿਚੋਂ 1-1 ਅੰਕ ਮਿਲਿਆ, ਜਿਸ ਨਾਲ ਦਿੱਲੀ ਦੇ 11 ਮੈਚਾਂ ਵਿਚੋਂ 13 ਅੰਕ ਹੋ ਗਏ ਹਨ ਤੇ ਟੀਮ 5ਵੇਂ ਸਥਾਨ ’ਤੇ ਬਣੀ ਹੋਈ ਹੈ। ਹੈਦਰਾਬਾਦ ਦੀ ਟੀਮ 11 ਮੈਚਾਂ ਵਿਚੋਂ 7 ਅੰਕਾਂ ਨਾਲ 8ਵੇਂ ਸਥਾਨ ’ਤੇ ਹੈ ਪਰ ਹੁਣ ਵੱਧ ਤੋਂ ਵੱਧ 13 ਅੰਕ ਹੀ ਜੋੜ ਸਕਦੀ ਹੈ ਜਦਕਿ ਪਹਿਲਾਂ ਹੀ ਚਾਰ ਟੀਮਾਂ 14 ਜਾਂ ਇਸ ਤੋਂ ਵੱਧ ਅੰਕ ਹਾਸਲ ਕਰ ਚੁੱਕੀਆਂ ਹਨ। ਹੈਦਰਾਬਾਦ ਦੀ ਟੀਮ ਪਲੇਅ ਆਫ ਦੀ ਦੌੜ ਵਿਚੋਂ ਬਾਹਰ ਹੋਣ ਵਾਲੀ ਤੀਜੀ ਟੀਮ ਹੈ। ਰਾਜਸਥਾਨ ਰਾਇਲਜ਼ ਤੇ ਚੇਨਈ ਸੁਪਰ ਕਿੰਗਜ਼ ਵੀ ਪਲੇਅ ਆਫ ਦੀ ਦੌੜ ਵਿਚੋਂ ਬਾਹਰ ਹੋ ਚੁੱਕੇ ਹਨ।
ਸਨਰਾਈਜ਼ਰਜ਼ ਦੇ ਕਪਤਾਨ ਪੈਟ ਕਮਿੰਸ (19 ਦੌੜਾਂ ’ਤੇ 3 ਵਿਕਟਾਂ) ਦੀ ਅਗਵਾਈ ਵਿਚ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਦਿੱਲੀ ਨੂੰ 7 ਵਿਕਟਾਂ ’ਤੇ 133 ਦੌੜਾਂ ਦੇ ਸਕੋਰ ’ਤੇ ਰੋਕ ਦਿੱਤਾ। ਪਾਰੀ ਦੀ ਬ੍ਰੇਕ ਦੌਰਾਨ ਹਾਲਾਂਕਿ ਤੇਜ਼ ਮੀਂਹ ਸ਼ੁਰੂ ਹੋ ਗਿਆ ਤੇ ਮੈਚ ਦੁਬਾਰਾ ਸ਼ੁਰੂ ਨਹੀਂ ਹੋ ਸਕਿਆ।
IPL 2025 : ਦਿੱਲੀ ਨੇ ਹੈਦਰਾਬਾਦ ਨੂੰ ਦਿੱਤਾ 134 ਦੌੜਾਂ ਦਾ ਟੀਚਾ
NEXT STORY