ਜਲੰਧਰ— ਨਾਟਿੰਘਮ ਟੈਸਟ ਦੇ ਪਹਿਲੇ ਦਿਨ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ 97 ਦੌੜਾਂ ਤਾਂ ਰਿਸ਼ਭ ਪੰਤ ਦਾ ਦੂਜੀ ਹੀ ਗੇਂਦ 'ਤੇ ਛੱਕਾ ਚਰਚਾ 'ਚ ਰਿਹਾ। ਭਾਰਤੀ ਟੀਮ ਨੂੰ ਮੁਸ਼ਕਲ ਸਥਿਤੀ 'ਚੋਂ ਕੱਢਣ 'ਚ ਵੱਡਾ ਯੋਗਦਾਨ ਦੇਣ ਵਾਲੇ ਅਜਿੰਕਿਆ ਰਹਾਣੇ ਦਾ ਵਿਕਟ ਦੇ ਪਿੱਛੇ ਸਲਿਪ 'ਚ ਐਲਿਸਟਰ ਕੁਕ ਵਲੋਂ ਫੜਿਆ ਗਿਆ ਕੈਚ ਸੋਸ਼ਲ ਸਾਈਟ 'ਤੇ ਖੂਬ ਚਰਚਾ 'ਚ ਰਿਹਾ ਹੈ। ਕੋਹਲੀ ਦੇ ਨਾਲ 159 ਦੌੜਾਂ ਦੀ ਸਾਂਝੇਦਾਰੀ ਕਰ ਭਾਰਤੀ ਟੀਮ ਨੂੰ ਮਜ਼ਬੂਤ ਸਕੋਰ ਵਧਾਉਣ ਵਾਲੇ ਰਹਾਣੇ ਤੇਜ਼ ਗੇਂਦਬਾਜ਼ ਸਟੁਅਰਟ ਬ੍ਰਾਡ ਦੀ ਇਕ ਗੇਂਦ ਨੂੰ ਸਮਝ ਨਹੀਂ ਸਕੇ। ਗੇਂਦ ਰਹਾਣੇ ਦੇ ਬੱਲੇ ਦਾ ਬਾਹਰੀ ਕਿਨਾਰਾ ਲੈਂਦੇ ਹੋਏ ਫਸਟ ਸਲਿਪ 'ਚ ਖੜ੍ਹੇ ਕੁਕ ਕੋਲ ਗਈ। ਗੇਂਦ ਇੰਨੀ ਤੇਜ਼ ਸੀ ਕਿ ਕੁਕ ਸਿਰਫ ਇਕ ਹੀ ਹੱਥ ਹਿਲਾ ਸਕੇ। ਕਿਸਮਤ ਵਧੀ ਸੀ ਕਿ ਗੇਂਦ ਕੁਕ ਦੇ ਖੱਬੇ ਹੱਥ 'ਚ ਆਈ। ਬਾਅਦ 'ਚ ਪਤਾ ਲੱਗਿਆ ਕਿ ਕੁਕ ਨੇ ਕੈਚ ਕਰਨ ਲਈ ਸਿਰਫ 0.493 ਸੈਕਿੰਟ ਦਾ ਸਮਾਂ ਮਿਲਿਆ ਸੀ। ਇਹ ਸਮਾਂ ਜਿਸ 'ਚ ਦੁਨੀਆ ਦੇ ਸਭ ਤੋਂ ਤੇਜ਼ ਗੇਂਦਬਾਜ਼ ਸ਼ੋਏਬ ਅਖਤਰ ਦੀ ਗੇਂਦ ਨੂੰ ਖੇਡਿਆ ਜਾ ਸਕਦਾ ਹੈ।
ਕੁਕ ਨੇ ਕੈਚ ਕਰਨ 'ਚ ਲਾਰਾ ਦਾ ਰਿਕਾਰਡ ਤੋੜਿਆ

ਜ਼ਿਕਰਯੋਗ ਹੈ ਕਿ ਰਹਾਣੇ ਦੀ ਕੈਚ ਕੁਕ ਦੇ ਟੈਸਟ ਕਰੀਅਰ ਦੀ 165ਵੀਂ ਕੈਚ ਸੀ। ਕੁਕ ਦਾ 165ਵਾਂ ਟੈਸਟ ਮੈਚ ਵੀ ਹੈ। ਕੁਕ ਨੇ ਇਸ ਤਰ੍ਹਾਂ ਕਰ ਵੈਸਟਇੰਡੀਜ਼ ਦੇ ਦਿੱਗਜ ਕ੍ਰਿਕਟਰ ਲਾਰਾ ਦਾ ਵੀ ਰਿਕਾਰਡ ਤੋੜਿਆ। ਲਾਰਾ ਟੈਸਟ ਕ੍ਰਿਕਟ 'ਚ ਹੁਣ ਤਕ 164 ਕੈਚ ਕਰ ਚੁੱਕੇ ਸਨ।
ਬਾਂਗੜ ਨੇ ਕਿਹਾ ਭਾਰਤੀ ਟੀਮ ਦੇ ਖਿਡਾਰੀ ਆਪਣੇ ਕਰੀਅਰ ਲਈ ਖੇਡ ਰਹੇ ਹਨ
NEXT STORY