ਚੇਨਈ- ਆਰ ਰਾਜਾ ਰਿਤਿਵਕ ਹਾਲ 'ਚ ਹੰਗਰੀ ਵਿਚ ਮੁਕਾਬਲੇ ਦੇ ਦੌਰਾਨ ਤੀਜਾ ਅਤੇ ਆਖਰੀ ਗ੍ਰੈਂਡ ਮਾਸਟਰ ਨਾਰਮ ਹਾਸਲ ਕਰਕੇ ਭਾਰਤ ਦੇ 70ਵੇਂ ਅਤੇ ਨਵੇਂ ਸ਼ਤਰੰਜ ਗ੍ਰੈਂਡ ਮਾਸਟਰ ਬਣੇ। ਸਾਬਕਾ ਵਿਸ਼ਵ ਚੈਂਪੀਅਨ ਅਤੇ ਭਾਰਤ ਦੇ ਮਹਾਨ ਸ਼ਤਰੰਜ ਖਿਡਾਰੀ ਵਿਸ਼ਵਨਾਥਨ ਆਨੰਦ ਨੇ ਗ੍ਰੈਂਡ ਮਾਸਟਰ ਕਲੱਬ ਵਿਚ ਸ਼ਾਮਲ ਹੋਣ ਦੇ ਲਈ ਵਾਰੰਗਲ ਦੇ 17 ਸਾਲ ਦੇ ਰਾਜਾ ਨੂੰ ਵਧਾਈ ਦਿੱਤੀ। ਦੇਸ਼ ਦੇ ਪਹਿਲੇ ਗ੍ਰੈਂਡ ਮਾਸਟਰ ਆਨੰਦ ਨੇ ਸੋਮਵਾਰ ਨੂੰ ਟਵੀਟ ਕੀਤਾ ਕਿ ਭਾਰਤ ਦਾ 70ਵਾਂ ਗ੍ਰੈਂਡ ਮਾਸਟਰ ਬਣਨ ਦੇ ਲਈ ਰਾਜਾ ਰਿਤਿਵਕ ਨੂੰ ਵਧਾਈ। ਸਾਡੀ ਗਿਣਤੀ ਵਧਾਉਣ ਦੇ ਲਈ ਬਹੁਤ ਮਾਣ ਵਾਲਾ ਪਲ।
ਇਹ ਖ਼ਬਰ ਪੜ੍ਹੋ- ਮੈਦਾਨ ਤੋਂ ਬਾਹਰ ਸੱਦੇ ਜਾਣ 'ਤੇ ਨਿਰਾਸ਼ ਦਿਖੇ ਮੇਸੀ
ਅਖਿਲ ਭਾਰਤੀ ਸ਼ਤਰੰਜ ਮਹਾਸੰਘ ਨੇ ਵੀ ਗ੍ਰੈਂਡ ਮਾਸਟਰ ਬਣਨ ਦੇ ਲਈ ਰਾਜਾ ਰਿਤਿਵਕ ਨੂੰ ਵਧਾਈ ਦਿੱਤੀ। ਰਾਜਾ ਨੇ ਆਪਣਾ ਪਹਿਲਾ ਗ੍ਰੈਂਡ ਮਾਸਟਰ ਨਾਰਮ 2019 ਵਿਚ ਹਾਸਲ ਕੀਤਾ ਸੀ ਜਦਕਿ ਆਪਣਾ ਦੂਜਾ ਅਤੇ ਆਖਰੀ ਨਾਰਮ ਉਨ੍ਹਾਂ ਨੇ ਇਕ ਮਹੀਨੇ ਤੋਂ ਵੀ ਘੱਟ ਸਮੇਂ ਵਿਚ ਹਾਸਲ ਕੀਤਾ। ਸਕੇਲਿਕਾ ਓਪਨ ਵਿਚ ਦੂਜਾ ਨਾਰਮ ਹਾਸਲ ਕਰਨ ਤੋਂ ਬਾਅਦ ਭਾਰਤੀ ਖਿਡਾਰੀ ਨੇ ਪਹਿਲੇ ਸੇਟਰਡ ਗ੍ਰੈਂਡ ਮਾਸਟਰ ਟੂਰਨਾਮੈਂਟ ਵਿਚ ਤੀਜਾ ਨਾਰਮ ਹਾਸਲ ਕਰਕੇ ਗ੍ਰੈਂਡ ਮਾਸਟਰ ਖਿਤਾਬ ਦੀ ਯੋਗਤਾ ਪੂਰੀ ਕੀਤੀ। ਪੁਣੇ ਦੇ ਹਰਸ਼ਿਤ ਰਾਜਾ ਪਿਛਲੇ ਮਹੀਨੇ ਭਾਰਤ ਦੇ 69ਵੇਂ ਗ੍ਰੈਂਡ ਮਾਸਟਰ ਬਣੇ ਸਨ।
ਇਹ ਖ਼ਬਰ ਪੜ੍ਹੋ-ਇਹ ਵਨ ਡੇ ਵਿਸ਼ਵ ਕੱਪ ਦੇ ਲਈ ਸਰਵਸ੍ਰੇਸ਼ਠ ਤਿਆਰੀ ਹੋਵੇਗੀ : ਮਿਤਾਲੀ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
PCB ਨੂੰ ਲੱਗਾ ਦੂਜਾ ਝਟਕਾ, ਇੰਗਲੈਂਡ ਨੇ ਵੀ ਰੱਦ ਕੀਤਾ ਪਾਕਿ ਦੌਰਾ
NEXT STORY