ਸਪੋਰਟਸ ਡੈਸਕ- ਰਾਜਸਥਾਨ ਰਾਇਲਜ਼ ਨੇ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) 2021 ਦੇ 32ਵੇਂ ਮੈਚ 'ਚ ਪੰਜਾਬ ਕਿੰਗਜ਼ ਨੂੰ ਰੋਮਾਂਚਕ ਮੁਕਾਬਲੇ 'ਚ 2 ਦੌੜਾਂ ਨਾਲ ਹਰਾ ਕੇ ਪੁਆਇੰਟ ਟੇਬਲ 'ਚ ਆਪਣੀ ਸਥਿਤੀ ਮਜ਼ਬੂਤ ਕਰ ਲਈ ਹੈ। ਰਾਇਲਜ਼ ਦੀ ਟੀਮ 8 ਮੈਚਾਂ 'ਚ 4 ਜਿੱਤ ਤੇ 4 ਹਾਰ ਦੇ ਨਾਲ 8 ਅੰਕ ਲੈ ਕੇ ਪੰਜਵੇਂ ਸਥਾਨ 'ਤੇ ਪਹੁੰਚ ਗਈ ਹੈ।
ਇਹ ਵੀ ਪੜ੍ਹੋ : IPL 2021 : ਰਾਜਸਥਾਨ ਰਾਇਲਜ਼ ਦੇ ਕਪਤਾਨ ਸੰਜੂ ਸੈਮਸਨ 'ਤੇ ਲੱਗਾ 12 ਲੱਖ ਰੁਪਏ ਦਾ ਜੁਰਮਾਨਾ, ਜਾਣੋ ਵਜ੍ਹਾ
ਜਦਕਿ ਪੰਜਾਬ ਕਿੰਗਜ਼ ਦੀ ਟੀਮ 7ਵੇਂ ਸਥਾਨ 'ਤੇ ਕਾਇਮ ਹੈ। ਕਿੰਗਜ਼ ਦੇ 9 ਮੈਚਾਂ 'ਚ 3 ਜਿੱਤ ਤੇ 6 ਹਾਰ ਦੇ ਬਾਅਦ 6 ਅੰਕ ਹਨ। ਕੋਲਕਾਤਾ ਨਾਈਟ ਰਾਈਡਰਜ਼ (ਕੇ. ਕੇ. ਆਰ.) ਜੋ ਕਿ ਪੰਜਵੇਂ ਸਥਾਨ 'ਤੇ ਸੀ, 6 ਅੰਕਾਂ (8 ਮੈਚਾਂ 'ਚ 3 ਜਿੱਤ ਤੇ ਪੰਜ ਹਾਰ) ਦੇ ਨਾਲ ਛੇਵੇਂ ਸਥਾਨ 'ਤੇ ਆ ਗਈ ਹੈ ਜਦਕਿ ਸਨਰਾਈਜ਼ਰਜ਼ ਹੈਦਰਾਬਾਦ 2 ਅੰਕਾਂ (7 ਮੈਚਾਂ 'ਚ ਇਕ ਜਿੱਤ ਤੇ 6 ਹਾਰ) ਦੇ ਨਾਲ ਅਜੇ ਵੀ ਆਖ਼ਰੀ ਸਥਾਨ 'ਤੇ ਹੈ।
ਚੋਟੀ ਦੀਆਂ ਚਾਰ ਟੀਮਾਂ 'ਚ ਕੋਈ ਬਦਲਾ ਦੇਖਣ ਨੂੰ ਨਹੀਂ ਮਿਲਿਆ। ਚੇਨਈ ਸੁਪਰ ਕਿੰਗਜ਼, ਦਿੱਲੀ ਕੈਪੀਟਲਸ, ਰਾਇਲ ਚੈਲੰਜਰਜ਼ ਬੈਂਗਲੁਰੂ ਤੇ ਮੁੰਬਈ ਇੰਡੀਅਨਜ਼ ਕ੍ਰਮਵਾਰ ਪਹਿਲੇ, ਦੂਜੇ, ਤੀਜੇ ਤੇ ਚੌਥੇ ਸਥਾਨ 'ਤੇ ਹਨ।
ਆਰੇਂਜ ਕੈਪ
ਮੈਚ ਹਾਰਨ ਦੇ ਬਾਵਜੂਦ ਕੇ. ਐੱਲ. ਰਾਹੁਲ ਤੇ ਮਯੰਕ ਅਗਰਵਾਲ ਦੂਜਾ ਤੇ ਤੀਜਾ ਸਥਾਨ ਹਾਸਲ ਕਰਨ 'ਚ ਕਾਮਯਾਬ ਰਹੇ। ਕੇ. ਐੱਲ. ਰਾਹੁਲ ਨੇ ਰਾਇਲਜ਼ ਦੇ ਖ਼ਿਲਾਫ਼ 49 ਦੌੜਾਂ ਬਣਾਈਆਂ ਤੇ ਉਨ੍ਹਾਂ ਦੀਆਂ ਕੁਲ 380 ਦੌੜਾਂ ਹੋ ਗਈਆਂ ਹਨ ਜੋ ਸ਼ਿਖਰ ਧਵਨ ਦੇ ਬਰਾਬਰ ਹੈ। ਪਰ ਧਵਨ ਅਜੇ ਵੀ ਪਹਿਲੇ ਸਥਾਨ 'ਤੇ ਹਨ। ਮਯੰਕ ਜਿਨ੍ਹਾਂ ਨੇ 67 ਦੌੜਾਂ ਬਣਾਈਆਂ ਹਨ, ਕੁਲ 327 ਦੌੜਾਂ ਦੇ ਨਾਲ ਤੀਜੇ ਸਥਾਨ 'ਤੇ ਹਨ। ਚੌਥੇ ਸਥਾਨ 'ਤੇ ਚੇਨਈ ਸੁਪਰ ਕਿੰਗਜ਼ ਦੇ ਫ਼ਾਫ਼ ਡੁਪਲੇਸਿਸ (320 ਦੌੜਾਂ) ਤੇ ਪੰਜਵੇਂ ਸਥਾਨ 'ਤੇ ਪ੍ਰਿਥਵੀ ਸ਼ਾਹ (308) ਹਨ।
ਪਰਪਲ ਕੈਪ
ਪੰਜਾਬ ਦੇ ਅਰਸ਼ਦੀਪ ਸਿੰਘ ਨੇ ਲੰਬੀ ਛਲਾਂਗ ਲਗਾਉਂਦੇ ਹੋਏ ਟਾਪ ਪੰਜ 'ਚ ਜਗ੍ਹਾ ਬਣਾ ਲਈ ਹੈ। ਉਨ੍ਹਾਂ ਨੇ ਰਾਇਲਜ਼ ਖ਼ਿਲਾਫ਼ 5 ਵਿਕਟਾਂ ਝਟਕਾਈਆਂ ਤੇ ਹੁਣ ਉਹ 7 ਮੈਚਾਂ 'ਚ 12 ਵਿਕਟਾਂ ਦੇ ਨਾਲ ਚੌਥੇ ਸਥਾਨ 'ਤੇ ਹਨ। ਪਹਿਲੇ ਸਥਾਨ 'ਤੇ 17 ਵਿਕਟਾਂ ਦੇ ਨਾਲ ਹਰਸ਼ਲ ਪਟੇਲ ਬਣੇ ਹੋਏ ਹਨ। ਦਿੱਲੀ ਕੈਪੀਟਲਸ ਦੇ ਆਵੇਸ਼ ਖ਼ਾਨ ਤੇ ਰਾਇਲਜ਼ ਦੇ ਕ੍ਰਿਸ ਮੌਰਿਸ 14-14 ਵਿਕਟਾਂ ਦੇ ਨਾਲ ਕ੍ਰਮਵਾਰ ਦੂਜੇ ਤੇ ਤੀਜੇ ਸਥਾਨ 'ਤੇ ਹਨ। ਪੰਜਵੇਂ ਸਥਾਨ 'ਤੇ ਮੁੰਬਈ ਇੰਡੀਅਨਜ਼ ਦੇ ਰਾਹੁਲ ਚਾਹ ਹਨ ਜਿਨ੍ਹਾਂ ਦੀਆਂ ਇਸ ਆਈ. ਪੀ. ਐੱਲ. ਸੀਜ਼ਨ 'ਚ ਅਜੇ ਤਕ 11 ਵਿਕਟਾਂ ਹਨ।
ਇਹ ਵੀ ਪੜ੍ਹੋ : ਓਲੰਪਿਕ ਸੋਨ ਤਮਗਾ ਜੇਤੂ ਵਿਲਸਨ ਕੋਵਿਡ ਕਾਰਨ ਹਸਪਤਾਲ 'ਚ ਦਾਖਲ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
IPL 2021 : ਰਾਜਸਥਾਨ ਰਾਇਲਜ਼ ਦੇ ਕਪਤਾਨ ਸੰਜੂ ਸੈਮਸਨ 'ਤੇ ਲੱਗਾ 12 ਲੱਖ ਰੁਪਏ ਦਾ ਜੁਰਮਾਨਾ, ਜਾਣੋ ਵਜ੍ਹਾ
NEXT STORY