ਨਵੀਂ ਦਿੱਲੀ— ਨਾਗਰਿਕਤਾ ਸੋਧ ਬਿਲ ਦੇ ਵਿਰੋਧ ਵੱਜੋਂ ਪ੍ਰਦਰਸ਼ਨ ਕਾਰਨ ਕਰਫਿਊ ਲਾਏ ਜਾਣ ਦੀ ਵਜ੍ਹਾ ਨਾਲ ਗੁਹਾਟੀ ਅਤੇ ਅਗਰਤਲਾ 'ਚ ਰਣਜੀ ਟਰਾਫੀ ਮੈਚਾਂ ਦੇ ਚੌਥੇ ਦਿਨ ਦਾ ਖੇਡ ਰੱਦ ਕਰ ਦਿੱਤਾ ਗਿਆ। ਮੇਜਬਾਨ ਅਸਮ ਦੀ ਟੀਮ ਫੌਜੀ ਖੇਡ ਕੰਟਰੋਲ ਬੋਰਡ ਅਤੇ ਤ੍ਰਿਪੁਰਾ ਦੀ ਟੀਮ ਝਾਰਖੰਡ ਨਾਲ ਖੇਡ ਰਹੀ ਹੈ। ਬੀ. ਸੀ. ਸੀ. ਆਈ. (ਭਾਰਤੀ ਕ੍ਰਿਕਟ ਕੰਟਰੋਲ ਬੋਰਡ) ਦੇ ਮਹਾਪ੍ਰਬੰਧਕ (ਕ੍ਰਿਕਟ ਪਰਿਚਾਲਨ) ਸਬਾ ਕਰੀਮ ਨੇ ਕਿਹਾ, ''ਸੂਬਾ ਸੰਘ ਨੇ ਸਾਨੂੰ ਨਹੀਂ ਖੇਡਣ ਦੀ ਸਲਾਹ ਦਿੱਤੀ ਹੈ। ਖਿਡਾਰੀਆਂ ਨੂੰ ਹੋਟਲ 'ਚ ਰਹਿਣ ਲਈ ਕਿਹਾ ਗਿਆ ਹੈ। ਖਿਡਾਰੀਆਂ ਦੀ ਸੁਰੱਖਿਆ ਸਭ ਤੋਂ ਉੱਪਰ ਹੈ।'' ਉਨ੍ਹਾਂ ਕਿਹਾ, ''ਇਹ ਮੈਚ ਫਿਰ ਖੇਡਿਆ ਜਾਵੇਗਾ ਜਾਂ ਅੰਕ ਵੰਡੇ ਜਾਣਗੇ, ਇਸ ਬਾਰੇ ਬਾਅਦ 'ਚ ਫੈਸਲਾ ਕੀਤਾ ਜਾਵੇਗਾ।''
ਯੁਵੀ ਨੂੰ ਜਨਮਦਿਨ 'ਤੇ ਕ੍ਰਿਕਟ ਜਗਤ ਤੋਂ ਮਿਲੀਆਂ ਸ਼ੁੱਭਕਾਮਨਾਵਾਂ, ਭੱਜੀ-ਗੰਭੀਰ ਦਾ ਅੰਦਾਜ਼ ਰਿਹਾ ਖਾਸ
NEXT STORY