ਦੇਹਰਾਦੂਨ : 18 ਸਾਲ ਦੇ ਲੰਬੇ ਫਰਕ ਤੋਂ ਬਾਅਦ ਰਣਜੀ ਵਿਚ ਪਰਤੇ ਬਿਹਾਰ ਨੂੰ ਨਵੀਂ ਟੀਮ ਉੱਤਰਾਖੰਡ ਹੱਥੋਂ ਸਿਰਫ 2 ਦਿਨਾਂ ਦੇ ਅੰਦਰ ਪਲੇਟ ਮੈਚ ਵਿਚ ਸ਼ੁੱਕਰਵਾਰ 10 ਵਿਕਟਾਂ ਦੀ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ।
ਬਿਹਾਰ ਦੀ ਟੀਮ ਪਹਿਲੇ ਦਿਨ 22.1 ਓਵਰਾਂ ਵਿਚ ਸਿਰਫ 60 ਦੌੜਾਂ 'ਤੇ ਢੇਰ ਹੋ ਗਈ ਸੀ। ਉੱਤਰਾਖੰਡ ਨੇ 7 ਵਿਕਟਾਂ 'ਤੇ 201 ਦੌੜਾਂ ਤੋਂ ਅੱਗੇ ਖੇਡਦੇ ਹੋਏ ਆਪਣੀ ਪਹਿਲੀ ਪਾਰੀ ਵਿਚ 227 ਦੌੜਾਂ ਬਣਾਈਆਂ। ਉੱਤਰਾਖੰਡ ਨੂੰ ਪਹਿਲੀ ਪਾਰੀ ਵਿਚ 167 ਦੌੜਾਂ ਦੀ ਬੜ੍ਹਤ ਮਿਲੀ। ਬਿਹਾਰ ਨੇ ਆਪਣੀ ਦੂਜੀ ਪਾਰੀ ਵਿਚ 169 ਦੌੜਾਂ ਬਣਾਈਆਂ ਤੇ ਕਿਸੇ ਤਰ੍ਹਾਂ ਪਾਰੀ ਦੀ ਹਾਰ ਨੂੰ ਟਾਲ ਦਿੱਤਾ। ਉੱਤਰਾਖੰਡ ਨੂੰ ਜਿੱਤ ਲਈ ਤਿੰਨ ਦੌੜਾਂ ਦਾ ਟੀਚਾ ਮਿਲਿਆ, ਜਿਹੜਾ ਉਸ ਨੇ ਬਿਨਾਂ ਕੋਈ ਵਿਕਟ ਗੁਆਏ 4 ਦੌੜਾਂ ਬਣਾ ਕੇ ਹਾਸਲ ਕਰ ਲਿਆ। ਉੱਤਰਾਖੰਡ ਨੂੰ ਇਸ ਜਿੱਤ ਤੋਂ ਸੱਤ ਅੰਕ ਮਿਲੇ।
900 ਦੀ ਰੇਟਿੰਗ ਤੋਂ ਇਕ ਅੰਕ ਦੂਰ ਵਿਰਾਟ, ਚਾਹਲ ਚੋਟੀ 10 'ਚ ਸ਼ਾਮਲ
NEXT STORY