ਨਵੀਂ ਦਿੱਲੀ — ਰਣਜੀ ਟਰਾਫੀ ਦੇ ਨਾਕਆਊਟ ਲਈ ਆਖਰੀ ਦੌਰ ਦੀ ਜੰਗ ਸ਼ਨੀਵਾਰ ਤੋਂ ਸ਼ੁਰੂ ਹੋਣ ਜਾ ਰਹੀ ਹੈ। ਹੁਣ ਤਕ ਤਿੰਨ ਟੀਮਾਂ ਕਰਨਾਟਕ, ਦਿੱਲੀ ਤੇ ਵਿਦਰਭ ਨਾਕਆਊਟ ਵਿਚ ਜਗ੍ਹਾ ਬਣਾ ਚੁੱਕੀਆਂ ਹਨ, ਜਦਕਿ ਇਸ ਚੈਂਪੀਅਨਸ਼ਿਪ ਨੂੰ ਸਭ ਤੋਂ ਵੱਧ ਵਾਰ ਜਿੱਤਣ ਵਾਲੀ ਮੁੰਬਈ, ਸਾਬਕਾ ਚੈਂਪੀਅਨ ਗੁਜਰਾਤ ਤੇ ਕਈ ਹੋਰ ਟੀਮਾਂ ਹੁਣ ਨਾਕਆਊਟ ਲਈ ਜ਼ੋਰ ਲਾਉਣਗੀਆਂ। ਰਣਜੀ ਟਰਾਫੀ ਵਿਚ ਇਸ ਸੈਸ਼ਨ ਵਿਚ ਨਾਕਆਊਟ ਦੌਰ ਲਈ ਨਵੇਂ ਫਾਰਮੈੱਟ ਦਾ ਇਸਤੇਮਾਲ ਕੀਤਾ ਗਿਆ ਹੈ। ਇਸ ਵਾਰ 28 ਟੀਮਾਂ ਨੂੰ 7-7 ਦੇ ਚਾਰ ਗਰੁੱਪਾਂ ਵਿਚ ਵੰਡਿਆ ਗਿਆ ਹੈ ਤੇ ਹਰ ਗਰੁੱਪ ਤੋਂ ਦੋ ਚੋਟੀ ਦੀਆਂ ਟੀਮਾਂ ਨਾਕਆਊਟ ਵਿਚ ਪਹੁੰਚਣਗੀਆਂ।
ਅਡਵਾਨੀ ਨੇ ਵਿਸ਼ਵ ਸਨੂਕਰ ਦੇ ਰਾਊਂਡ 32 'ਚ ਕੀਤਾ ਪ੍ਰਵੇਸ਼
NEXT STORY