ਜਲੰਧਰ— ਸਨਰਾਈਜ਼ਰਜ਼ ਹੈਦਰਾਬਾਦ ਤੇ ਚੇਨਈ ਸੁਪਰ ਕਿੰਗਜ਼ ਵਿਚਾਲੇ ਮੈਚ ਸ਼ੁਰੂ ਹੋਣ ਤੋਂ ਪਹਿਲਾਂ ਹੈਦਰਾਬਾਦ ਦੇ ਕ੍ਰਿਕਟਰ ਰਾਸ਼ਿਦ ਖਾਨ ਤੇ ਵਿਜੇ ਸ਼ੰਕਰ ਸ਼ਹਿਰ ਦੀਆਂ ਗਲੀਆਂ 'ਚ ਘੁੰਮਦੇ ਹੋਏ ਨਜ਼ਰ ਆਏ। ਦਰਅਸਲ ਆਈ. ਪੀ .ਐੱਲ. ਦੇ ਆਫੀਸ਼ੀਅਲ ਟਵਿਟਰ ਅਕਾਊਂਟ 'ਤੇ ਇਕ ਵੀਡੀਓ ਸ਼ੇਅਰ ਹੋਈ ਹੈ, ਜਿਸ 'ਚ ਰਾਸ਼ਿਦ ਖਾਨ ਤੇ ਵਿਜੇ ਸ਼ੰਕਰ ਸ਼ਹਿਰ ਦੀਆਂ ਗਲੀਆਂ 'ਚ ਬੱਚਿਆਂ ਦੇ ਨਾਲ ਘੁੰਮਦੇ ਤੇ ਕ੍ਰਿਕਟ ਖੇਡਦੇ ਹੋਏ ਨਜ਼ਰ ਆਏ ਹਨ। ਇਸ ਵੀਡੀਓ ਨੂੰ ਟਵਿਟਰ 'ਤੇ ਲਗਭਗ 40 ਹਜ਼ਾਰ ਫੈਨਸ ਨੇ ਪਸੰਦ ਕੀਤਾ।
ਇਵੈਂਟ ਦੇ ਦੌਰਾਨ ਰਾਸ਼ਿਦ ਨੇ ਜਿੱਥੇ ਗੇਂਦਬਾਜ਼ੀ ਦਾ ਨਮੂਨਾ ਪੇਸ਼ ਕੀਤਾ ਤਾਂ ਉੱਥੇ ਹੀ ਵਿਜੇ ਸ਼ੰਕਰ ਨੇ ਬੱਚਿਆਂ ਨੂੰ ਦੱਸਿਆ ਕਿ ਕਿਸ ਤਰ੍ਹਾਂ ਵੱਡੇ-ਵੱਡੇ ਸ਼ਾਟ ਲੱਗਦੇ ਹਨ। ਵੀਡੀਓ ਦੀ ਸ਼ੁਰੂਆਤ 'ਚ ਦਿਖਾਇਆ ਜਾਂਦਾ ਹੈ ਕਿ ਕਿਸ ਤਰ੍ਹਾਂ ਬੱਚੇ ਰਾਸ਼ਿਦ ਖਾਨ ਤੇ ਵਿਜੇ ਸ਼ੰਕਰ ਦਾ ਹੱਥ 'ਚ ਪੋਸਟਰ ਫੜ੍ਹਕੇ ਸਵਾਗਤ ਕਰਦੇ ਹਨ। ਇਸ ਦੌਰਾਨ ਇਹ ਦੋਵੇਂ ਕ੍ਰਿਕਟਰ ਬੱਚਿਆਂ ਦੇ ਨਾਲ ਖੇਡਣ ਦਾ ਅਨੰਦ ਮਾਣਦੇ ਹਨ।
ਦੇਖੋਂ ਵੀਡੀਓ—
ਬਿਨ੍ਹਾ ਖੇਡੇ ਧੋਨੀ ਨੇ ਬਣਾਏ ਇਹ ਰਿਕਾਰਡ, 121 ਮੈਚਾਂ ਤੋਂ ਬਾਅਦ ਮਿਲਿਆ ਆਰਾਮ
NEXT STORY