ਨਵੀਂ ਦਿੱਲੀ- ਆਇਰਲੈਂਡ ਵਿਰੁੱਧ ਤੀਜੇ ਵਨ ਡੇ ਮੈਚ ’ਚ ਅਫਗਾਨਿਸਤਾਨ ਦੇ ਦਿੱਗਜ ਰਾਸ਼ਿਦ ਖਾਨ ਨੇ ਇਕ ਵੱਡਾ ਰਿਕਾਰਡ ਆਪਣੇ ਨਾਂ ਕਰ ਲਿਆ ਹੈ। ਰਾਸ਼ਿਦ ਖਾਨ ਏਸ਼ੀਆ ਦੇ ਤੀਜੇ ਸਭ ਤੋਂ ਤੇਜ਼ ਖਿਡਾਰੀ ਬਣ ਗਏ ਹਨ, ਜਿਨ੍ਹਾਂ ਨੇ ਵਨ ਡੇ ਕ੍ਰਿਕਟ ’ਚ 1000 ਦੌੜਾਂ ਅਤੇ 100 ਵਿਕਟਾਂ ਹਾਸਲ ਕਰਨ ਦਾ ਡਬਲ ਧਮਾਕਾ ਕੀਤਾ ਹੈ। ਰਾਸ਼ਿਦ ਨੇ ਇਹ ਕਾਰਨਾਮਾ ਕੇਵਲ 74ਵੇਂ ਵਨ ਡੇ ਮੈਚ ’ਚ ਕਰ ਦਿਖਾਇਆ ਹੈ। ਏਸ਼ੀਆ ਵਲੋਂ ਵਨ ਡੇ ’ਚ ਅਜਿਹਾ ਸਭ ਤੋਂ ਤੇਜ਼ ਕਰਨ ਦਾ ਕਾਰਨਾਮਾ ਪਾਕਿਸਤਾਨ ਦੇ ਅਬਦੁੱਲ ਰੱਜਾਕ ਦੇ ਨਾਂ ਹੈ। ਰੱਜਾਕ ਨੇ 69 ਮੈਚਾਂ ’ਚ ਇਹ ਕਰ ਦਿਖਾਇਆ ਸੀ। ਉੱਥੇ ਹੀ ਭਾਰਤ ਦੇ ਇਰਫਾਨ ਪਠਾਨ ਨੇ ਵਨ ਡੇ ਕ੍ਰਿਕਟ ’ਚ 1000 ਦੌੜਾਂ ਅਤੇ 100 ਵਿਕਟਾਂ 72ਵੇਂ ਮੈਚ ’ਚ ਪੂਰੀਆਂ ਕੀਤੀਆਂ ਸਨ।
ਵਨ ਡੇ ’ਚ ਸਭ ਤੋਂ ਤੇਜ਼ 1000 ਦੌੜਾਂ ਅਤੇ 100 ਵਿਕਟਾਂ ਹਾਸਲ ਕਰਨ ਵਾਲੇ ਰਾਸ਼ਿਦ ਸਾਂਝੇ ਤੌਰ ’ਤੇ 6ਵੇਂ ਖਿਡਾਰੀ ਬਣ ਗਏ ਹਨ। ਆਇਰਲੈਂਡ ਵਿਰੁੱਧ ਤੀਜੇ ਵਨ ਡੇ ਦੌਰਾਨ ਰਾਸ਼ਿਦ ਨੇ ਆਪਣੇ ਵਨ ਡੇ ਕਰੀਅਰ ’ਚ 1000 ਦੌੜਾਂ ਪੂਰੀਆਂ ਕਰਨ ’ਚ ਸਫਲ ਰਹੇ। ਤੀਜੇ ਵਨ ਡੇ ’ਚ ਰਾਸ਼ਿਦ ਨੇ 40 ਗੇਂਦਾਂ ’ਤੇ 48 ਦੌੜਾਂ ਦੀ ਪਾਰੀ ਖੇਡੀ। ਜਿਸ ’ਚ 3 ਚੌਕੇ ਅਤੇ 3 ਛੱਕੇ ਸ਼ਾਮਲ ਹਨ। ਰਾਸ਼ਿਦ ਨੇ 120 ਦੇ ਸਟ੍ਰਾਈਕ ਰੇਟ ਦੇ ਨਾਲ ਦੌੜਾਂ ਬਣਾਉਣ ਦਾ ਕਮਾਲ ਇਸ ਮੈਚ ’ਚ ਕਰ ਦਿਖਾਇਆ।
ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।
ICC ਨੇ ਟੈਸਟ ਚੈਂਪੀਅਨਸ਼ਿਪ ਫਾਈਨਲ ਤਾਰੀਖਾਂ ’ਚ ਕੀਤਾ ਬਦਲਾਅ, ਇਹ ਹੈ ਵਜ੍ਹਾ
NEXT STORY