ਨਵੀਂ ਦਿੱਲੀ— ਚਾਹੇ ਹੀ ਇੰਗਲੈਂਡ ਖਿਲਾਫ ਟੀਮ ਇੰਡੀਆ ਨੇ 1-4 ਟੈਸਟ ਸੀਰੀਜ਼ ਗੁਆ ਦਿੱਤੀ ਹੈ, ਪਰ ਆਲਰਾਊਂਡਰ ਰਵਿੰਦਰ ਜਡੇਜਾ ਨੇ ਆਪਣੀ ਟੀਮ ਨੂੰ ਸ਼ਾਬਾਸ਼ੀ ਦਿੱਤੀ ਹੈ। ਟੈਸਟ ਸੀਰੀਜ਼ ਖਤਮ ਹੋਣ ਤੋਂ ਬਾਅਦ ਜਡੇਜਾ ਨੇ ਟੀਮ ਇੰਡੀਆ ਨੂੰ ਵੈੱਲਡਨ ਕਿਹਾ,' ਜਡੇਜਾ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ 'ਤੇ ਪੋਸਟ ਕਰਦੇ ਲਏ ਲਿਖਿਆ,' ਇਹ ਇਕ ਚੁਣੌਤੀਪੂਰਨ ਸੀਰੀਜ਼ ਰਹੀ ਪਰ ਕਈ ਸਾਰੀ ਸਕਾਰਾਤਮਕ ਚੀਜ਼ਾਂ ਨੂੰ ਲੈ ਕੇ ਅੱਗੇ ਵੱਧਣਾ ਹੈ, ਵੈੱਲਡਨ ਟੀਮ ਇੰਡੀਆ।
-ਆਖਿਰੀ ਟੈਸਟ 'ਚ ਮਿਲਿਆ ਜਡੇਜਾ ਨੂੰ ਮੌਕਾ
ਤੁਹਾਨੂੰ ਦੱਸ ਦਈਏ ਟੀਮ ਇੰਡੀਆ ਨੇ ਪਹਿਲੇ ਚਾਰ ਟੈਸਟ ਮੈਚਾਂ 'ਚ ਆਲਰਾਉਂਡਰ ਰਵਿੰਦਰ ਜਡੇਜਾ ਨੂੰ ਮੌਕਾ ਨਹੀਂ ਦਿੱਤਾ ਪਰ ਆਖਰੀ ਟੈਸਟ 'ਚ ਮਿਲੇ ਮੌਕੇ ਦਾ ਉਨ੍ਹਾਂ ਨੇ ਫਾਇਦਾ ਉਠਾਇਆ। ਜਡੇਜਾ ਨੇ ਪਹਿਲੀ ਪਾਰੀ 'ਚ 4 ਵਿਕਟ ਝਟਕਾਉਣ ਦੇ ਨਾਲ-ਨਾਲ ਚੰਗੀ ਬੱਲੇਬਾਜ਼ੀ ਕਰ ਮੁਸ਼ਕਲ 'ਚ ਫੱਸੀ ਟੀਮ ਇੰਡੀਆ ਨੂੰ ਬਚਾਇਆ। ਜਡੇਜਾ ਨੇ ਪਹਿਲੀ ਪਾਰੀ 'ਚ ਅਜੇਤੂ 86 ਦੌੜਾਂ ਦੀ ਪਾਰੀ ਖੇਡੀ, ਦੂਜੀ ਪਾਰੀ 'ਚ ਵੀ ਜਡੇਜਾ ਨੇ 3 ਵਿਕਟ ਝਟਕੇ।
ਗੋਡੇ ਅਤੇ ਪਿੱਠ ਦਾ ਮੁੰਬਈ 'ਚ ਇਲਾਜ ਕਰਾਵੇਗੀ ਸਵਪਨਾ
NEXT STORY