ਸਪੋਰਟਸ ਡੈਸਕ– ਕਪਤਾਨ ਸਮ੍ਰਿਤੀ ਮੰਧਾਨਾ ਤੇ ਆਲਰਾਊਂਡਰ ਐਲਿਸ ਪੈਰੀ ਦੇ ਅਰਧ ਸੈਂਕੜਿਆਂ ਦੀ ਬਦੌਲਤ ਰਾਇਲ ਚੈਲੰਜਰਜ਼ ਬੈਂਗਲੌਰ ਨੇ ਮਹਿਲਾ ਪ੍ਰੀਮੀਅਰ ਲੀਗ-2024 ਦੇ ਮੈਚ ਵਿਚ ਨੂੰ ਯੂ.ਪੀ. ਵਾਰੀਅਰਸ ਨੂੰ 23 ਦੌੜਾਂ ਨਾਲ ਹਰਾ ਦਿੱਤਾ। ਪਹਿਲਾਂ ਬੱਲੇਬਾਜ਼ੀ ਦਾ ਸੱਦਾ ਮਿਲਣ 'ਤੇ ਆਰ.ਸੀ.ਬੀ. ਨੇ 3 ਵਿਕਟਾਂ ’ਤੇ 193 ਦੌੜਾਂ ਬਣਾਈਆਂ। ਪੈਰੀ ਨੇ 37 ਗੇਂਦਾਂ ਵਿਚ 4 ਚੌਕਿਆਂ ਤੇ 4 ਛੱਕਿਆਂ ਦੀ ਮਦਦ ਨਾਲ 58 ਦੌੜਾਂ ਦੀ ਪਾਰੀ ਖੇਡੀ। ਮੰਧਾਨਾ ਤੇ ਪੈਰੀ ਨੇ ਦੂਜੀ ਵਿਕਟ ਲਈ 64 ਗੇਂਦਾਂ ਵਿਚ 95 ਦੌੜਾਂ ਦੀ ਸਾਂਝੇਦਾਰੀ ਕੀਤੀ।

194 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਯੂ.ਪੀ. ਵਾਰੀਅਰਸ 20 ਓਵਰਾਂ ਵਿਚ 8 ਵਿਕਟਾਂ ’ਤੇ 175 ਦੌੜਾਂ ਹੀ ਬਣਾ ਸਕੀ। ਕਪਤਾਨ ਐਲਿਸਾ ਹੀਲੀ (38 ਗੇਂਦਾਂ ’ਤੇ 55 ਦੌੜਾਂ) ਨੂੰ ਛੱਡ ਕੇ ਯੂ.ਪੀ. ਦੀ ਕੋਈ ਵੀ ਬੱਲੇਬਾਜ਼ ਟਿਕ ਕੇ ਨਹੀਂ ਖੇਡ ਸਕੀ। ਇਹ ਡਬਲਯੂ.ਪੀ.ਐੱਲ. ਦੇ ਬੈਂਗਲੁਰੂ ਗੇੜ ਦਾ ਆਖ਼ਰੀ ਮੈਚ ਸੀ ਤੇ ਹੁਣ ਅਗਲੇ ਮੈਚ ਮੰਗਲਵਾਰ ਤੋਂ ਦਿੱਲੀ ਵਿਚ ਹੋਣਗੇ।
ਪਿਛਲੇ ਦੋ ਮੈਚ ਹਾਰ ਜਾਣ ਤੋਂ ਬਾਅਦ ਆਰ.ਸੀ.ਬੀ. ਨੇ ਸੋਫੀ ਡਿਵਾਈਨ ਦੀ ਜਗ੍ਹਾ ਐੱਸ.ਮੇਘਨਾ ਤੋਂ ਪਾਰੀ ਦੀ ਸ਼ੁਰੂਆਤ ਕਰਵਾਈ। ਮੇਘਨਾ ਤੇ ਮੰਧਾਨਾ ਨੇ 5.3 ਓਵਰਾਂ ਵਿਚ 51 ਦੌੜਾਂ ਜੋੜ ਕੇ ਆਰ.ਸੀ.ਬੀ. ਨੂੰ ਮਜ਼ਬੂਤ ਸ਼ੁਰੂਆਤ ਦਿੱਤੀ।

ਆਰ.ਸੀ.ਬੀ. ਨੇ ਪਾਵਰਪਲੇਅ ਵਿਚ ਇਕ ਵਿਕਟ ਗੁਆ ਕੇ 57 ਦੌੜਾਂ ਬਣਾਈਆਂ। ਮੰਧਾਨਾ ਨੇ 50 ਗੇਂਦਾਂ ਵਿਚ 10 ਚੌਕਿਆਂ ਤੇ 3 ਛੱਕਿਆਂ ਦੀ ਮਦਦ ਨਾਲ 80 ਦੌੜਾਂ ਬਣਾਈਆਂ। ਪੈਰੀ ਨੇ 37 ਗੇਂਦਾਂ ’ਚ 4 ਚੌਕਿਆਂ ਤੇ 4 ਛੱਕਿਆਂ ਦੀ ਮਦਦ ਨਾਲ 58 ਦੌੜਾਂ ਦੀ ਪਾਰੀ ਖੇਡੀ। ਮੰਧਾਨਾ ਤੇ ਪੈਰੀ ਨੇ ਦੂਜੀ ਵਿਕਟ ਲਈ 64 ਗੇਂਦਾਂ ’ਚ 95 ਦੌੜਾਂ ਦੀ ਸਾਂਝੇਦਾਰੀ ਕੀਤੀ। ਮੰਧਾਨਾ ਨੇ ਯੂ.ਪੀ. ਦੀਆਂ ਗੇਂਦਬਾਜ਼ਾਂ ਨੂੰ ਚਾਰੇ ਪਾਸੇ ਸ਼ਾਟਾਂ ਲਾਈਆਂ। ਉਸ ਨੇ 28 ਦੌੜਾਂ ’ਤੇ ਮਿਲੇ ਜੀਵਨਦਾਨ ਦਾ ਪੂਰਾ ਫਾਇਦਾ ਚੁੱਕਦੇ ਹੋਏ ਆਫ਼ ਸਪਿਨਰ ਚਮਾਰੀ ਅਟਾਪੱਟੂ ਤੇ ਖੱਬੇ ਹੱਥ ਦੀ ਤੇਜ਼ ਗੇਂਦਬਾਜ਼ ਅੰਜਲੀ ਸਰਵਨੀ ਦੀ ਕਾਫੀ ਧੁਨਾਈ ਕੀਤੀ।

ਆਫ ਸਪਿਨਰ ਦੀਪਤੀ ਸ਼ਰਮਾ ਨੇ ਉਸ ਨੂੰ ਪੈਵੇਲੀਅਨ ਭੇਜਿਆ ਤੇ ਡੀਪ ਮਿਡਵਿਕਟ ’ਚ ਪੂਨਮ ਖੇਮਨਾਰ ਨੇ ਕੈਚ ਫੜਿਆ। ਖੱਬੇ ਹੱਥ ਦੀ ਸਪਿਨਰ ਰਾਜੇਸ਼ਵਰੀ ਗਾਇਕਵਾੜ ਨੂੰ ਲਗਾਤਾਰ ਦੋ ਛੱਕੇ ਲਗਾਉਣ ਵਾਲੀ ਪੈਰੀ ਤੇ ਰਿਚਾ ਘੋਸ਼ ਨੇ ਤੀਜੀ ਵਿਕਟ ਲਈ 18 ਗੇਂਦਾਂ ’ਚ 42 ਦੌੜਾਂ ਜੋੜੀਆਂ। ਸਮ੍ਰਿਤੀ ਮੰਧਾਨਾ ਨੂੰ ਉਸ ਦੀ ਸ਼ਾਨਦਾਰ ਪਾਰੀ ਲਈ ਪਲੇਅਰ ਆਫ਼ ਦਿ ਮੈਚ ਚੁਣਿਆ ਗਿਆ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ICC ਨੇ ਜਾਰੀ ਕੀਤੀ ਮਹੀਨੇ ਦੇ ਸਰਵੋਤਮ ਖਿਡਾਰੀਆਂ ਦੀ ਸੂਚੀ, ਯਸ਼ਸਵੀ ਦਾ ਨਾਂ ਵੀ ਸ਼ਾਮਲ
NEXT STORY