ਨਵੀਂ ਦਿੱਲੀ- ਜੇਲ੍ਹ ਵਿੱਚ ਬੰਦ ਮਹਾਠਗ ਸੁਕੇਸ਼ ਚੰਦਰਸ਼ੇਖਰ ਨੇ ਆਈਪੀਐਲ ਟੀਮ ਰਾਇਲ ਚੈਲੰਜਰਜ਼ ਬੈਂਗਲੁਰੂ (RCB) ਨੂੰ ਖਰੀਦਣ ਦੀ ਇੱਛਾ ਜ਼ਾਹਰ ਕਰਦਿਆਂ ਇੱਕ ਅਰਬ ਅਮਰੀਕੀ ਡਾਲਰ (ਲਗਭਗ 8300 ਕਰੋੜ ਰੁਪਏ) ਦੀ ਭਾਰੀ ਬੋਲੀ ਲਗਾਈ ਹੈ। ਉਸ ਨੇ ਆਰਸੀਬੀ ਦੇ ਮਾਲਕ ਡਿਆਜੀਓ (Diageo) ਨੂੰ ਆਪਣੀ ਕੰਪਨੀ 'ਐਲਐਸ ਹੋਲਡਿੰਗਜ਼' ਰਾਹੀਂ ਇੱਕ ਪੱਤਰ ਲਿਖ ਕੇ ਇਹ ਪੇਸ਼ਕਸ਼ ਕੀਤੀ ਹੈ। ਸੁਕੇਸ਼ ਨੇ ਦਾਅਵਾ ਕੀਤਾ ਹੈ ਕਿ ਉਸ ਦੀ ਕੰਪਨੀ ਇਹ ਸੌਦਾ ਸਿਰਫ਼ 48 ਘੰਟਿਆਂ ਵਿੱਚ ਪੂਰਾ ਕਰ ਸਕਦੀ ਹੈ ਅਤੇ ਇਹ ਪੂਰੀ ਡੀਲ ਨਕਦ (cash) ਵਿੱਚ ਹੋਵੇਗੀ। ਉਸ ਨੇ ਇਹ ਵੀ ਕਿਹਾ ਕਿ ਉਹ ਕਾਰੋਬਾਰੀ ਆਦਰ ਪੂਨਾਵਾਲਾ ਨਾਲੋਂ ਵੀ ਬਿਹਤਰ ਪੇਸ਼ਕਸ਼ ਪੇਸ਼ ਕਰ ਸਕਦਾ ਹੈ।
ਸੁਕੇਸ਼ ਅਨੁਸਾਰ, ਇਹ ਟੀਮ ਖਰੀਦਣਾ ਉਸ ਦੀ ਪਾਰਟਨਰ ਅਤੇ ਬਾਲੀਵੁੱਡ ਅਦਾਕਾਰਾ ਜੈਕਲੀਨ ਫਰਨਾਂਡੀਜ਼ ਲਈ ਇੱਕ ਤੋਹਫ਼ਾ ਹੋਵੇਗਾ। ਪੱਤਰ ਵਿੱਚ ਸੁਕੇਸ਼ ਨੇ ਆਪਣੇ ਉੱਤੇ ਚੱਲ ਰਹੇ ਕਾਨੂੰਨੀ ਮਾਮਲਿਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਸ ਵਿਰੁੱਧ ਲੱਗੇ ਸਾਰੇ ਮਾਮਲੇ ਸਿਰਫ਼ ਦੋਸ਼ ਹਨ ਅਤੇ ਅਜੇ ਤੱਕ ਕਿਸੇ ਵੀ ਅਦਾਲਤ ਵਿੱਚ ਕੁਝ ਵੀ ਸਾਬਤ ਨਹੀਂ ਹੋਇਆ ਹੈ। ਹਾਲਾਂਕਿ, ਆਰਸੀਬੀ ਦੀ ਮਾਲਕ ਕੰਪਨੀ ਡਿਆਜੀਓ ਵੱਲੋਂ ਅਜੇ ਤੱਕ ਇਸ ਪੇਸ਼ਕਸ਼ ਦਾ ਕੋਈ ਜਵਾਬ ਨਹੀਂ ਆਇਆ ਹੈ।
U-19 WC : ਭਾਰਤ ਬਨਾਮ ਪਾਕਿ ਮੈਚ ਤੋਂ ਪਹਿਲਾਂ ਟੀਮ ਨੂੰ ਵੱਡਾ ਝਟਕਾ, ਸਟਾਰ ਖਿਡਾਰੀ ਹੋਇਆ ਬਾਹਰ
NEXT STORY