ਸਪੋਰਟਸ ਡੈਸਕ : ਆਈਪੀਐਲ 2025 ਦਾ 20ਵਾਂ ਮੈਚ ਅੱਜ ਮੁੰਬਈ ਇੰਡੀਅਨਜ਼ ਅਤੇ ਰਾਇਲ ਚੈਲੰਜਰਜ਼ ਬੰਗਲੁਰੂ ਵਿਚਾਲੇ ਮੁੰਬਈ ਦੇ ਵਾਨਖੇੜੇ ਸਟੇਡੀਅਮ ਵਿੱਚ ਖੇਡਿਆ ਜਾ ਰਿਹਾ ਹੈ। ਮੁੰਬਈ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ।ਪਹਿਲਾਂ ਬੱਲੇਬਾਜ਼ੀ ਕਰਨ ਆਏ ਆਰਸੀਬੀ ਦੀ ਸ਼ੁਰੂਆਤ ਚੰਗੀ ਨਹੀਂ ਰਹੀ। ਪਹਿਲੇ ਓਵਰ ਦੀ ਦੂਜੀ ਗੇਂਦ 'ਤੇ ਟ੍ਰੇਂਟ ਬੋਲਟ ਨੇ ਫਿਲ ਸਾਲਟ ਨੂੰ ਆਪਣਾ ਸ਼ਿਕਾਰ ਬਣਾਇਆ। ਪਰ ਇਸ ਤੋਂ ਬਾਅਦ ਵਿਰਾਟ ਕੋਹਲੀ ਨੇ ਇੱਕ ਧਮਾਕੇਦਾਰ ਪਾਰੀ ਖੇਡੀ। ਦੇਵਦੱਤ ਪੈਡੀਕਲ ਵੀ ਫਾਰਮ ਵਿੱਚ ਦਿਖਾਈ ਦੇ ਰਹੇ ਸਨ। ਹਾਲਾਂਕਿ, ਪਡਿੱਕਲ 37 ਦੌੜਾਂ ਬਣਾਉਣ ਤੋਂ ਬਾਅਦ 9ਵੇਂ ਓਵਰ ਵਿੱਚ ਆਊਟ ਹੋ ਗਿਆ। ਇਸ ਤੋਂ ਬਾਅਦ ਵਿਰਾਟ ਕੋਹਲੀ ਨੇ ਸ਼ਾਨਦਾਰ ਬੱਲੇਬਾਜ਼ੀ ਕੀਤੀ। ਪਰ 15ਵੇਂ ਓਵਰ ਵਿੱਚ, ਹਾਰਦਿਕ ਪੰਡਯਾ ਨੇ ਕੋਹਲੀ ਅਤੇ ਲਿਆਮ ਲਿਵਿੰਗਸਟੋਨ ਦੋਵਾਂ ਨੂੰ ਆਊਟ ਕਰ ਦਿੱਤਾ। ਉਸ ਤੋਂ ਬਾਅਦ ਰਜਤ ਨੇ 64 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਜਿਸ ਦੀ ਬਦੌਲਤ ਬੈਂਗਲੁਰੂ ਨੇ ਮੁੰਬਈ ਨੂੰ 222 ਦੌੜਾਂ ਦਾ ਟੀਚਾ ਦਿੱਤਾ।
ਹੈੱਡ ਟੂ ਹੈੱਡ
ਕੁੱਲ ਮੈਚ - 33
ਮੁੰਬਈ - 19 ਜਿੱਤਾਂ
ਬੈਂਗਲੁਰੂ - 14 ਜਿੱਤਾਂ
ਇਹ ਵੀ ਪੜ੍ਹੋ : ਇਹ ਵੀ ਪੜ੍ਹੋ : ਕ੍ਰਿਕਟ ਜਗਤ ਤੋਂ ਵੱਡੀ ਖ਼ਬਰ, MS ਧੋਨੀ ਨੇ ਸੰਨਿਆਸ ਬਾਰੇ ਦਿੱਤਾ ਅਹਿਮ ਬਿਆਨ
ਪਿੱਚ ਰਿਪੋਰਟ
ਵਾਨਖੇੜੇ ਸਟੇਡੀਅਮ ਦੀ ਪਿੱਚ ਬੱਲੇਬਾਜ਼ਾਂ ਦੇ ਅਨੁਕੂਲ ਹੋਵੇਗੀ। ਲਾਲ ਮਿੱਟੀ ਅਤੇ ਛੋਟੀ ਬਾਊਂਡਰੀ ਦਾ ਸੁਮੇਲ ਮੈਚ ਨੂੰ ਉੱਚ ਸਕੋਰ ਵਾਲਾ ਬਣਾ ਦੇਵੇਗਾ। ਟਾਸ ਜਿੱਤਣ ਵਾਲੀ ਟੀਮ ਪਹਿਲਾਂ ਗੇਂਦਬਾਜ਼ੀ ਕਰਨਾ ਚਾਹੇਗੀ ਕਿਉਂਕਿ ਦੂਜੀ ਪਾਰੀ ਵਿੱਚ ਤ੍ਰੇਲ ਪੈਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ : ਇਹ ਵੀ ਪੜ੍ਹੋ : 50 ਰੁਪਏ ਲਾ ਕੇ ਜਿੱਤ ਲਏ 3 ਕਰੋੜ! ਰਾਤੋ-ਰਾਤ ਪਲਟ ਗਈ ਕਿਸਮਤ
ਪਲੇਇੰਗ 11 :
ਰਾਇਲ ਚੈਲੰਜਰਜ਼ ਬੈਂਗਲੁਰੂ : ਫਿਲਿਪ ਸਾਲਟ, ਵਿਰਾਟ ਕੋਹਲੀ, ਦੇਵਦੱਤ ਪਡੀਕਲ, ਰਜਤ ਪਾਟੀਦਾਰ (ਕਪਤਾਨ), ਲਿਆਮ ਲਿਵਿੰਗਸਟੋਨ, ਜਿਤੇਸ਼ ਸ਼ਰਮਾ (ਵਿਕਟਕੀਪਰ), ਟਿਮ ਡੇਵਿਡ, ਕਰੁਣਾਲ ਪੰਡਯਾ, ਭੁਵਨੇਸ਼ਵਰ ਕੁਮਾਰ, ਜੋਸ਼ ਹੇਜ਼ਲਵੁੱਡ, ਯਸ਼ ਦਿਆਲ
ਮੁੰਬਈ ਇੰਡੀਅਨਜ਼ : ਵਿਲ ਜੈਕਸ, ਰਿਆਨ ਰਿਕੇਲਟਨ (ਵਿਕਟਕੀਪਰ), ਨਮਨ ਧੀਰ, ਸੂਰਿਆਕੁਮਾਰ ਯਾਦਵ, ਤਿਲਕ ਵਰਮਾ, ਹਾਰਦਿਕ ਪੰਡਯਾ (ਕਪਤਾਨ), ਮਿਸ਼ੇਲ ਸੈਂਟਨਰ, ਦੀਪਕ ਚਾਹਰ, ਟ੍ਰੇਂਟ ਬੋਲਟ, ਜਸਪ੍ਰੀਤ ਬੁਮਰਾਹ, ਵਿਗਨੇਸ਼ ਪੁਥੁਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੀਸੀਬੀ ਨੇ ਕਿਹਾ, ਆਪਣਾ ਅਹੁਦਾ ਨਹੀਂ ਛੱਡਣਗੇ ਮੋਹਸਿਨ ਨਕਵੀ
NEXT STORY