ਲੰਡਨ (ਸਰਬਜੀਤ ਸਿੰਘ ਬਨੂੜ)- ਦੁਨੀਆ ਵਿੱਚ ਫੈਲੀ ਕੋਰੋਨਾ ਮਹਾਮਾਰੀ ‘ਤੇ ਜੰਗਾਂ ਯੁੱਧਾਂ ਵਿੱਚ ਸ਼ਮੂਲੀਅਤ ਤੋਂ ਬਾਅਦ ਆਰਥਿਕਤਾ ਦਾ ਸਾਹਮਣੇ ਕਰ ਰਹੇ ਇੰਗਲੈਂਡ ਵਿੱਚ ਲੋਕ ਲਾਭਾਂ 'ਤੇ ਵੱਡੇ ਕੱਟ ਲਾਉਣ ਦੀ ਸੰਭਾਵਨਾਵਾਂ ਤੋਂ ਬਾਅਦ ਬ੍ਰਿਟਿਸ਼ ਪ੍ਰਧਾਨ ਮੰਤਰੀ ਸਰ ਕੀਰ ਸਟਾਰਮਰ ਦੁਆਰਾ ਵਿਦੇਸ਼ੀ ਭਲਾਈ ਬਿੱਲ ਵਿੱਚ 6 ਬਿਲੀਅਨ ਤੱਕ ਦੇ ਲਾਭ ਕਟੌਤੀਆਂ ਬੰਦ ਕੀਤੇ ਜਾਣ ਦਾ ਐਲਾਨ ਕੀਤੇ ਜਾਣ ਦੀ ਸੰਭਾਵਨਾ ਹੈ। ਸਟਾਰਮਰ ਨੂੰ ਬੰਦ ਕਰਨ ਦੀ ਸੰਭਾਵਿਤ ਘੋਸ਼ਣਾ ਤੋਂ ਪਹਿਲਾਂ ਆਪਣੀ ਪ੍ਰਧਾਨ ਮੰਤਰੀ ਕੁਰਸੀ ਦੀ ਸਭ ਤੋਂ ਵੱਡੀ ਬਗਾਵਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਘਰ ਬੈਠੇ ਪੌਂਡ ਲੈਣ ਵਾਲੇ ਪਾਕਿਸਤਾਨੀ ਦੂਜੇ ਤੇ ਭਾਰਤੀ ਪੰਜਵੇਂ ਨੰਬਰ ਦੇ ਲਾਭਕਾਰੀ
ਸਰਕਾਰੀ ਅੰਕੜਿਆਂ ਅਨੁਸਾਰ 2023 ਵਿੱਚ 10 ਲੱਖ ਤੋਂ ਵੱਧ ਵਿਦੇਸ਼ੀ ਨਾਗਰਿਕਾਂ ਨੇ ਲਾਭਾਂ ਦਾ ਦਾਅਵਾ ਕੀਤਾ, ਜਿਸ ਵਿੱਚ 200 ਕੌਮੀਅਤਾਂ ਵਿੱਚੋਂ ਪੋਲੈਂਡ ਮੂਲ ਦੇ 89,040 ਦਾਅਵੇਦਾਰਾਂ ਦੀ ਸਭ ਤੋਂ ਵੱਡੀ ਗਿਣਤੀ ਸੀ। ਇਸ ਤੋਂ ਬਾਅਦ ਪਾਕਿਸਤਾਨ ਮੂਲ ਦੇ ਲੋਕ (85,881), ਬੰਗਲਾਦੇਸ਼ (54,589), ਰੋਮਾਨੀਆ (45,727) ਤੇ ਪੰਜਵਾਂ ਅਸਥਾਨ ਭਾਰਤੀ ਮੂਲ ਦੇ ਲਾਭ ਲੈਣ ਵਾਲੇ (33,561) ਲੋਕ ਹਨ, ਜਿਸ ਵਿੱਚ ਹਰੇਕ ਪਰਿਵਾਰਾਂ ਨੂੰ ਯੂਨੀਵਰਸਲ ਕ੍ਰੈਡਿਟ ਵਿੱਚ ਰਾਹੀ 7.5 ਬਿਲੀਅਨ ਤੋਂ ਵੱਧ ਦੀ ਰਾਸ਼ੀ ਮਦਦ ਲਈ ਦਿੱਤੀ ਜਾਂਦੀ ਹੈ। 2021 ਦੀ ਜਨਗਣਨਾ ਮੁਤਾਬਕ ਇੰਗਲੈਂਡ ਅਤੇ ਵੇਲਜ਼ ਵਿੱਚ 18 ਲੱਖ ਤੋਂ ਵੱਧ ਭਾਰਤੀ ਲੋਕ ਵੱਸਦੇ ਹਨ ਜੋ ਆਬਾਦੀ ਦਾ 3.1% ਦਰਸਾਉਂਦੇ ਹਨ ਤੇ ਸਰਕਾਰ ਤੋਂ ਲਾਭ ਲੈਣ ਵਾਲੇ 33 ਹਜ਼ਾਰ ਤੋਂ ਉੱਪਰ ਲੋਕ ਹਨ ਜਿਸ ਵਿੱਚ ਦਿਵਿਆਂਗ, ਨੌਕਰੀਆਂ ਤੋਂ ਵਾਂਝੇ ਲੋਕ ਹੋ ਸਕਦੇ ਹਨ।
ਪੜ੍ਹੋ ਇਹ ਅਹਿਮ ਖ਼ਬਰ-ਟੈਰਿਫ 'ਤੇ ਕੈਨੇਡੀਅਨ ਵਿਦੇਸ਼ ਮੰਤਰੀ ਦੀ ਪ੍ਰਤੀਕਿਰਿਆ, ਕਿਹਾ-ਸਬੰਧ ਪਹਿਲਾਂ ਵਰਗੇ ਨਹੀਂ ਰਹਿਣਗੇ
ਯੂਨੀਵਰਸਲ ਕ੍ਰੈਡਿਟ ਵਿੱਚ 6 ਬਿਲੀਅਨ ਪੌਂਡ ਦੇ ਕੱਟ ਤੋਂ ਬਾਅਦ ਬ੍ਰਿਟਿਸ਼ ਸਿਆਸਤ ਵਿੱਚ ਵੱਡਾ ਭੂਚਾਲ ਆ ਗਿਆ। ਪ੍ਰਧਾਨ ਮੰਤਰੀ ਸਰ ਕੀਰ ਸਟਾਰਮਰ ਦੀ ਕੁਰਸੀ ਨੂੰ ਵੀ ਖਤਰਾ ਪੈਦਾ ਹੋ ਗਿਆ। ਦਸ ਲੱਖ ਤੋਂ ਵੱਧ ਵਿਦੇਸ਼ੀ ਲਾਭਾਂ ਦਾ ਦਾਅਵਾ ਕਰ ਰਹੇ ਹਨ ਜੋ ਇਕ ਰਿਕਾਰਡ ਹੈ। ਗੈਰ-ਕਾਨੂੰਨੀ ਪ੍ਰਵਾਸੀ ਜਿਨ੍ਹਾਂ ਕੋਲ ਕੋਈ ਇਮੀਗ੍ਰੇਸ਼ਨ ਸਥਿਤੀ ਨਹੀਂ ਹੈ ਕੋਈ ਲਾਭ ਨਹੀਂ ਲੈ ਸਕਦੇ, ਉਹ ਗ਼ੈਰਕਾਨੂੰਨੀ ਤਰੀਕੇ ਨਾਲ ਕੰਮ ਕਰਕੇ ਆਪਣਾ ਤੇ ਪਰਿਵਾਰ ਦਾ ਢਿੱਡ ਭਰਦੇ ਹਨ। ਵਿਦੇਸ਼ੀ ਨਾਗਰਿਕ ਬ੍ਰਿਟਿਸ਼ ਨਾਗਰਿਕਾਂ ਵਾਂਗ ਹੀ ਯੂਨੀਵਰਸਲ ਕ੍ਰੈਡਿਟ ਅਤੇ ਹੋਰ ਲਾਭਾਂ ਲਈ ਯੋਗ ਹੋ ਜਾਂਦੇ ਹਨ ਜਦੋਂ ਉਨ੍ਹਾਂ ਨੂੰ ਅਣਮਿੱਥੇ ਸਮੇਂ ਲਈ ਰਹਿਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ ਅਤੇ ਉਨ੍ਹਾਂ ਨੂੰ ਸੈਟਲ ਜਾਂ ਸ਼ਰਨਾਰਥੀ ਦਾ ਦਰਜਾ ਮਿਲ ਜਾਂਦਾ ਹੈ। 10 ਸਾਲਾਂ ਲਈ ਰਾਸ਼ਟਰੀ ਬੀਮਾ ਦਾ ਭੁਗਤਾਨ ਕਰਨ ਤੋਂ ਬਾਅਦ ਉਹ ਰਾਜ ਪੈਨਸ਼ਨ ਦੇ ਵੀ ਹੱਕਦਾਰ ਬਣ ਜਾਂਦੇ ਹਨ। ਵਿਦੇਸ਼ੀ ਲਾਭ ਦੇ ਦਾਅਵਿਆਂ ਦੀ ਲਾਗਤ ਵਿੱਚ 100,000 ਤੋਂ ਵੱਧ ਸ਼ਰਣ ਮੰਗਣ ਵਾਲਿਆਂ ਦੇ ਬੈਕਲਾਗ ਨੂੰ ਪੂਰਾ ਕਰਨ ਅਤੇ ਸਹਾਇਤਾ ਕਰਨ ਲਈ £5.4 ਬਿਲੀਅਨ ਦਾ ਹੋਰ ਖਰਚ ਸ਼ਾਮਲ ਨਹੀਂ ਹੈ। ਗੈਰ-ਕਾਨੂੰਨੀ ਪ੍ਰਵਾਸੀ ਜਿਨ੍ਹਾਂ ਕੋਲ ਕੋਈ ਇਮੀਗ੍ਰੇਸ਼ਨ ਸਥਿਤੀ ਨਹੀਂ ਹੈ, ਯੂਨੀਵਰਸਲ ਕ੍ਰੈਡਿਟ ਪ੍ਰਾਪਤ ਨਹੀਂ ਕਰ ਸਕਦੇ ਅਤੇ ਸ਼ਰਨਾਰਥੀ ਅਤੇ ਗੈਰ-ਯੂ.ਕੇ ਜਾਂ ਆਇਰਿਸ਼ ਨਾਗਰਿਕ ਸਿਰਫ਼ ਉਦੋਂ ਹੀ ਭੁਗਤਾਨ ਪ੍ਰਾਪਤ ਕਰ ਸਕਦੇ ਹਨ ਜਦੋਂ ਉਨ੍ਹਾਂ ਨੂੰ ਗ੍ਰਹਿ ਦਫ਼ਤਰ ਦੁਆਰਾ ਆਪਣਾ ਦਰਜਾ ਦਿੱਤਾ ਜਾਂਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।
ਵੀਜ਼ਾ ਖ਼ਤਮ ਹੋਣ ਤੋਂ ਬਾਅਦ ਵੀ ਨਹੀਂ ਗਏ ਆਪਣੇ ਦੇਸ਼, ਪੁਲਸ ਨੇ Russian ਮਾਂ-ਪੁੱਤ ਨੂੰ ਕੀਤਾ ਗ੍ਰਿਫ਼ਤਾਰ
NEXT STORY