ਅਹਿਮਦਾਬਾਦ ( ਭਾਸ਼ਾ)- ਭਾਰਤੀ ਟੀ-20 ਟੀਮ ਦੇ ਕਪਤਾਨ ਹਾਰਦਿਕ ਪੰਡਯਾ ਦਾ ਮੰਨਣਾ ਹੈ ਕਿ ਉਹ ਟੀ-20 ਕ੍ਰਿਕਟਰ ਦੇ ਤੌਰ ’ਤੇ ਕਾਫੀ ਪਰਿਪੱਕ ਹੋ ਗਏ ਹਨ ਅਤੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਦੀ ਤਰ੍ਹਾਂ ਟੀਮ ’ਚ ਕੋਈ ਵੀ ਭੂਮਿਕਾ ਨਿਭਾਅ ਸਕਦੇ ਹਨ। ਪੰਡਯਾ ਨੇ ਨਿਊਜ਼ੀਲੈਂਡ ਖਿਲਾਫ ਟੀ-20 ਸੀਰੀਜ਼ ’ਚ ਭਾਰਤ ਦੀ ਜਿੱਤ ਤੋਂ ਬਾਅਦ ਕਿਹਾ ਕਿ ਸੱਚ ਕਹਾਂ ਤਾਂ ਮੈਂ ਹਮੇਸ਼ਾ ਛੱਕੇ ਮਾਰਨ ਦਾ ਆਨੰਦ ਲਿਆ ਹੈ ਪਰ ਮੈਂ ਪਰਿਪੱਕ ਵੀ ਹੋਣਾ ਹੈ ਅਤੇ ਇਹੀ ਜ਼ਿੰਦਗੀ ਹੈ। ਮੈਨੂੰ ਦੂਜੇ ਭਾਗ ’ਤੇ ਵੀ ਧਿਆਨ ਦੇਣਾ ਹੈ, ਜਿੱਥੇ ਮੈਂ ਹਮੇਸ਼ਾ ਸਾਂਝੇਦਾਰੀ ’ਤੇ ਵਿਸ਼ਵਾਸ ਕੀਤਾ ਹੈ। ਮੈਂ ਆਪਣੀ ਟੀਮ ਨੂੰ ਅਤੇ ਦੂਜੇ ਖਿਡਾਰੀਆਂ ਨੂੰ ਧੀਰਜ ਅਤੇ ਵਿਸ਼ਵਾਸ ਦੇਣਾ ਚਾਹੁੰਦਾ ਹਾਂ ਕਿ ਘੱਟੋ-ਘੱਟ ਮੈਂ ਉੱਥੇ ਹਾਂ।
ਮੈਂ (ਟੀਮ ਦੇ) ਇਨ੍ਹਾਂ ਸਾਰੇ ਖਿਡਾਰੀਆਂ ਨਾਲੋਂ ਜ਼ਿਆਦਾ ਮੈਚ ਖੇਡੇ ਹਨ, ਇਸ ਲਈ ਮੇਰੇ ਕੋਲ ਤਜਰਬਾ ਹੈ ਅਤੇ ਉਸ ਤੋਂ ਵੱਧ ਮੈਂ ਦਬਾਅ ਸਹਿਣਾ ਸਿੱਖਿਆ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਨਾਲ ਸ਼ਾਇਦ ਮੈਨੂੰ ਆਪਣੀ ਸਟ੍ਰਾਈਕ ਰੇਟ ਘੱਟ ਕਰਨੀ ਪਵੇ ਜਾਂ ਨਵੀਂ ਭੂਮਿਕਾ ਨਿਭਾਉਣੀ ਪਵੇ। ਮੈਂ ਹਮੇਸ਼ਾ ਇਸ ਲਈ ਤਿਆਰ ਰਿਹਾ ਹਾਂ। ਮੈਨੂੰ ਉਹ ਭੂਮਿਕਾ ਨਿਭਾਉਣ ’ਚ ਕੋਈ ਪ੍ਰੇਸ਼ਾਨੀ ਨਹੀਂ ਹੈ, ਜੋ ਮਾਹੀ ਭਾਈ (ਧੋਨੀ) ਨੇ ਆਪਣੇ ਕੈਰੀਅਰ ਦੇ ਅੰਤ ’ਚ ਨਿਭਾਈ ਸੀ। ਮੈਂ ਉਦੋਂ ਜਵਾਨ ਸੀ ਅਤੇ ਗੇਂਦ ਨੂੰ ਚਾਰੇ ਪਾਸੇ ਤੋਂ ਮਾਰਦਾ ਸੀ ਪਰ ਹੁਣ ਜਦੋਂ ਉਹ ਜਾ ਚੁੱਕੇ ਹਨ, ਤਾਂ ਉਹ ਭੂਮਿਕਾ ਕਿਤੇ ਨਾ ਕਿਤੇ ਮੈਨੂੰ ਮਿਲੀ ਗਈ ਹੈ। ਮੈਨੂੰ ਇਸ ਤੋਂ ਕੋਈ ਸਮੱਸਿਆ ਨਹੀਂ। ਸਾਨੂੰ ਲੋੜੀਂਦੇ ਨਤੀਜੇ ਮਿਲ ਰਹੇ ਹਨ ਅਤੇ ਇਹ ਠੀਕ ਹੈ।
ਕ੍ਰਿਕਟਰ ਸ਼ੁਭਮਨ ਗਿੱਲ ਨਾਲ ਨਜ਼ਰ ਆਈ ਸਾਰਾ ਅਲੀ ਖਾਨ, ਮੁੜ ਹੋਣ ਲੱਗੇ ਅਫੇਅਰ ਦੇ ਚਰਚੇ
NEXT STORY