ਨਵੀਂ ਦਿੱਲੀ- ਪਾਕਿਸਤਾਨ ਦੇ ਬੱਲੇਬਾਜ਼ ਸੋਹੇਬ ਮਕਸੂਦ ਨੇ ਬੁੱਧਵਾਰ ਨੂੰ ਕਿਹਾ ਕਿ ਉਹ ਆਪਣੀ ਟੀਮ ਦੇ ਲਈ ਕਿਸੇ ਵੀ ਸਥਾਨ 'ਤੇ ਬੱਲੇਬਾਜ਼ੀ ਕਰਨ ਦੇ ਲਈ ਤਿਆਰ ਹੈ। ਪਾਕਿਸਤਾਨ ਦੀ ਟੀਮ ਇੰਗਲੈਂਡ ਦੇ ਵਿਰੁੱਧ ਕਾਰਡਿਫ ਵਿਚ 8 ਜੁਲਾਈ ਤੋਂ ਸ਼ੁਰੂ ਹੋ ਰਹੀ ਤਿੰਨ ਵਨ ਡੇ ਅਤੇ ਤਿੰਨ ਟੀ-20 ਸੀਰੀਜ਼ ਦੇ ਲਈ ਤਿਆਰ ਹੋਣ ਦੇ ਲਈ ਡਰਬੀਸ਼ਾਇਰ ਵਿਚ ਅਭਿਆਸ ਕਰ ਰਹੀ ਹੈ। ਹਾਲ ਹੀ ਵਿਚ ਖਤਮ ਹੋਈ ਪਾਕਿਸਤਾਨ ਸੁਪਰ ਲੀਗ (ਪੀ. ਐੱਸ. ਐੱਲ.) ਵਿਚ ਸ਼ਾਨਦਾਰ ਲੈਅ ਤੋਂ ਬਾਅਦ ਸੋਹੇਬ ਨੂੰ ਰਾਸ਼ਟਰੀ ਟੀਮ ਵਿਚ ਵਾਪਸ ਬੁਲਾ ਲਿਆ ਗਿਆ ਹੈ। ਉਨ੍ਹਾਂ ਨੇ ਟੂਰਨਾਮੈਂਟ ਵਿਚ 12 ਮੈਚਾਂ 'ਚ 47.56 'ਤੇ 428 ਦੌੜਾਂ ਬਣਾਈਆਂ ਅਤੇ ਉਨ੍ਹਾਂ ਨੂੰ ਪਲੇਅਰ ਆਫ ਦਿ ਟੂਰਨਾਮੈਂਟ ਦਾ ਸਰਵਸ੍ਰੇਸ਼ਠ ਬੱਲੇਬਾਜ਼ ਐਲਾਨਿਆ ਗਿਆ। ਉਨ੍ਹਾਂ ਨੇ ਪਹਿਲੀ ਵਾਰ ਆਪਣੀ ਟੀਮ ਨੂੰ ਪੀ. ਐੱਸ. ਐੱਲ. ਵਿਚ ਖਿਤਾਬ ਦਿਵਾਉਣ 'ਚ ਮਦਦ ਕੀਤੀ।
ਸੋਹੇਬ ਨੇ ਕਿਹਾ ਪੀ. ਐੱਸ. ਐੱਲ. 6 ਦੇ ਆਬੂ ਧਾਬੀ ਲੈੱਗ 'ਚ ਤੀਜੇ ਨੰਬਰ 'ਤੇ ਖੇਡਣਾ ਹੈ ਪਰ ਈਵੇਂਟ ਵਿਚ ਮੈਂ 5ਵੇਂ ਨੰਬਰ 'ਤੇ ਵੀ ਬੱਲੇਬਾਜ਼ੀ ਕੀਤੀ। ਜੇਕਰ ਤੁਸੀਂ ਘਰੇਲੂ ਕਰੀਅਰ ਨੂੰ ਦੋਖੋ ਤਾਂ ਮੈਂ ਵੱਖ-ਵੱਖ ਸਥਾਨਾਂ 'ਤੇ ਬੱਲੇਬਾਜ਼ੀ ਕਰਦੇ ਸਮੇਂ ਬਹੁਤ ਦੌੜਾਂ ਬਣਾਈਆਂ ਹਨ। ਇਸ ਲਈ ਮੈਂ ਆਪਣੀ ਟੀਮ ਦੇ ਲਈ ਕਿਸੇ ਵੀ ਸਥਾਨ 'ਤੇ ਬੱਲੇਬਾਜ਼ੀ ਕਰਨ ਦੇ ਲਈ ਉਪਲੱਬਧ ਹਾਂ। ਜਦੋਂ ਤੁਸੀਂ ਆਪਣੇ ਦੇਸ਼ ਦੇ ਲਈ ਖੇਡਦੇ ਹੋ ਤਾਂ ਤੁਹਾਨੂੰ ਇਕ ਦੇਸ਼ਵਾਸੀ ਦੀ ਤਰ੍ਹਾਂ ਸੋਚਣਾ ਪੈਂਦਾ ਹੈ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਆਸਟਰੇਲੀਆ ਗੋਲਫ਼ ਓਪਨ ਨਵੰਬਰ ’ਚ
NEXT STORY