ਮੈਡ੍ਰਿਡ— ਰੀਅਲ ਮੈਡ੍ਰਿਡ ਨੇ ਆਪਣੇ ਸਾਲ ਦੀ ਸ਼ੁਰੂਆਤ ਵਿਲਾਰੀਅਲ ਵਿਰੁੱਧ 2-2 ਦੇ ਡਰਾਅ ਨਾਲ ਕੀਤੀ ਹੈ। ਵਿਲਾਰੀਅਲ ਲਈ ਮਿਡਫੀਲਡਰ ਸਾਂਤੀ ਕਾਜਰੋਲਾ ਨੇ ਆਖਰੀ ਸਮੇਂ ਵਿਚ ਗੋਲ ਕਰਦਿਆਂ ਟੀਮ ਦੀ ਹਾਰ ਟਾਲ ਦਿੱਤੀ। ਲੀਗਾ ਸੇਂਟਾਨਡੇਰ ਖਿਤਾਬ ਦੀ ਦੌੜ ਵਿਚ ਲੱਗੀ ਮੈਡ੍ਰਿਡ ਇਸ ਡਰਾਅ ਨਾਲ ਹੁਣ ਐੱਫ. ਸੀ. ਬਾਰਸੀਲੋਨਾ ਤੋਂ 7 ਅੰਕ ਪਿੱਛੇ ਹੈ, ਜਦਕਿ ਅੰਕ ਸੂਚੀ ਵਿਚ ਸਭ ਤੋਂ ਹੇਠਾਂ ਚੱਲ ਰਹੀ ਵਿਲਾਰੀਅਲ ਦੀ ਸਥਿਤੀ 'ਚ ਸੁਧਾਰ ਹੋਇਆ ਹੈ, ਜਿਹੜਾ ਐਥਲੈਟਿਕ ਕਲੱਬ ਬਿਲਬਾਓ ਤੋਂ ਗੋਲ ਫਰਕ 'ਚ ਅੱਗੇ ਪਹੁੰਚ ਗਈ ਹੈ।
ਮੈਂ ਵਧੀਆ ਇਨਸਾਨ ਬਣਨ ਦੀ ਕੋਸ਼ਿਸ਼ ਕਰ ਰਿਹਾ ਹਾਂ : ਵਾਰਨਰ
NEXT STORY