ਜੇਦਾਹ, (ਭਾਸ਼ਾ) ਮਨਿਕਾ ਬੱਤਰਾ ਵਿਸ਼ਵ ਦੀ 14ਵੇਂ ਨੰਬਰ ਦੀ ਖਿਡਾਰਨ ਨੂੰ ਹਰਾ ਕੇ ਇਲੀਟ ਡਬਲਯੂਡਬਲਿਊਟੀ ਟੂਰਨਾਮੈਂਟ ਦੇ ਕੁਆਰਟਰ ਫਾਈਨਲ ਵਿੱਚ ਥਾਂ ਬਣਾਉਣ ਵਾਲੀ ਪਹਿਲੀ ਭਾਰਤੀ ਮਹਿਲਾ ਟੇਬਲ ਟੈਨਿਸ ਖਿਡਾਰਨ ਬਣੀ ਜਿਸ ਨੇ ਦੁਨੀਆ ਦੇ 14ਵੇਂ ਨੰਬਰ ਦੀ ਖਿਡਾਰਨ ਨੀਨਾ ਮਿਟੇਲਹਮ ਨੂੰ ਹਰਾਇਆ। ਦੂਜੇ ਦੌਰ 'ਚ ਦੁਨੀਆ ਦੀ ਦੂਜੇ ਨੰਬਰ ਦੀ ਖਿਡਾਰਨ ਵਾਂਗ ਮਨਯੂ ਨੂੰ ਹਰਾਉਣ ਤੋਂ ਬਾਅਦ ਬੱਤਰਾ ਨੇ ਜਰਮਨੀ ਦੀ ਨੀਨਾ ਨੂੰ 22 ਮਿੰਟ 'ਚ 11-6, 11-9, 11-7 ਨਾਲ ਹਰਾਇਆ। ਮਨਿਕਾ ਦੀ ਇਸ ਵਿਰੋਧੀ ਖਿਡਾਰਨ 'ਤੇ ਚਾਰ ਕੋਸ਼ਿਸ਼ਾਂ 'ਚ ਇਹ ਪਹਿਲੀ ਜਿੱਤ ਸੀ। ਹੁਣ ਉਸ ਦਾ ਸਾਹਮਣਾ ਵਿਸ਼ਵ ਦੀ ਪੰਜਵੇਂ ਨੰਬਰ ਦੀ ਖਿਡਾਰਨ ਜਾਪਾਨ ਦੀ ਹਿਨਾ ਹਯਾਤਾ ਨਾਲ ਹੋਵੇਗਾ। ਵਿਸ਼ਵ ਰੈਂਕਿੰਗ 'ਚ ਫਿਲਹਾਲ 39ਵੇਂ ਸਥਾਨ 'ਤੇ ਕਾਬਜ਼ ਮਨਿਕਾ ਇਸ ਪ੍ਰਦਰਸ਼ਨ ਤੋਂ ਬਾਅਦ ਟਾਪ 25 'ਚ ਪਹੁੰਚ ਜਾਵੇਗੀ।
ਗੁਜਰਾਤ ਨੂੰ ਹਰਾ ਕੇ ਪਲੇਆਫ ਦਾ ਦਾਅਵਾ ਮਜ਼ਬੂਤ ਕਰਨ ਉਤਰੇਗੀ ਚੇਨਈ
NEXT STORY