ਸਪੋਰਟਸ ਡੈਸਕ : ਆਈਪੀਐੱਲ 2024 ਦਾ 58ਵਾਂ ਮੈਚ ਪੰਜਾਬ ਕਿੰਗਜ਼ ਅਤੇ ਰਾਇਲ ਚੈਲੰਜਰਜ਼ ਬੈਂਗਲੁਰੂ ਵਿਚਾਲੇ ਅੱਜ ਹਿਮਾਚਲ ਪ੍ਰਦੇਸ਼ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ, ਧਰਮਸ਼ਾਲਾ ਵਿੱਚ ਖੇਡਿਆ ਜਾ ਰਿਹਾ ਹੈ। ਪੰਜਾਬ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਜਦੋਂ ਆਤਮਵਿਸ਼ਵਾਸ ਨਾਲ ਭਰੀ ਆਰਸੀਬੀ ਟੀਮ ਪੰਜਾਬ ਕਿੰਗਜ਼ ਨਾਲ ਭਿੜੇਗੀ ਤਾਂ ਉਸ ਦੀਆਂ ਨਜ਼ਰਾਂ ਲਗਾਤਾਰ ਚੌਥੀ ਜਿੱਤ ਦਰਜ ਕਰਨ 'ਤੇ ਟਿਕੀਆਂ ਹੋਣਗੀਆਂ। ਸੀਜ਼ਨ ਦੀ ਬੇਹੱਦ ਖ਼ਰਾਬ ਸ਼ੁਰੂਆਤ ਤੋਂ ਬਾਅਦ ਆਰਸੀਬੀ ਟੀਮ ਲਗਾਤਾਰ ਤਿੰਨ ਜਿੱਤਾਂ ਨਾਲ ਟੂਰਨਾਮੈਂਟ ਵਿੱਚ ਵਾਪਸੀ ਕੀਤੀ ਹੈ ਅਤੇ ਸ਼ਾਨਦਾਰ ਫਾਰਮ ਵਿੱਚ ਹੈ। ਇਨ੍ਹਾਂ ਜਿੱਤਾਂ ਨੇ ਨਾ ਸਿਰਫ਼ ਟੀਮ ਦਾ ਮਨੋਬਲ ਉੱਚਾ ਕੀਤਾ ਹੈ, ਸਗੋਂ ਉਹ ਅੰਕ ਸੂਚੀ ਵਿੱਚ ਸੱਤਵੇਂ ਸਥਾਨ 'ਤੇ ਵੀ ਪਹੁੰਚ ਗਈ ਹੈ। ਆਰਸੀਬੀ ਦੇ 11 ਮੈਚਾਂ ਵਿੱਚ ਅੱਠ ਅੰਕ ਹਨ ਅਤੇ ਜੇਕਰ ਉਹ ਆਪਣੇ ਬਾਕੀ ਬਚੇ ਤਿੰਨੇ ਮੈਚ ਜਿੱਤ ਲੈਂਦੀ ਹੈ, ਤਾਂ ਪਲੇਅ-ਆਫ ਵਿੱਚ ਥਾਂ ਬਣਾਉਣ ਦੀਆਂ ਉਨ੍ਹਾਂ ਦੀਆਂ ਉਮੀਦਾਂ ਬਰਕਰਾਰ ਰਹਿਣਗੀਆਂ। ਪੰਜਾਬ ਕਿੰਗਜ਼ ਦਾ ਵੀ ਇਹੋ ਹਾਲ ਹੈ। ਟੀਮ 11 ਮੈਚਾਂ 'ਚ ਅੱਠ ਅੰਕਾਂ ਨਾਲ ਅੱਠਵੇਂ ਸਥਾਨ 'ਤੇ ਹੈ। ਹਾਲਾਂਕਿ ਇਨ੍ਹਾਂ ਦੋਵਾਂ ਵਿੱਚੋਂ ਸਿਰਫ਼ ਇੱਕ ਟੀਮ ਹੀ 14 ਅੰਕਾਂ ਦਾ ਅੰਕੜਾ ਛੂਹ ਸਕੇਗੀ।
ਇਹ ਵੀ ਪੜ੍ਹੋ : ਗੁਜਰਾਤ ਨੂੰ ਹਰਾ ਕੇ ਪਲੇਆਫ ਦਾ ਦਾਅਵਾ ਮਜ਼ਬੂਤ ਕਰਨ ਉਤਰੇਗੀ ਚੇਨਈ
ਦੋਵੇਂ ਟੀਮਾਂ ਦੀ ਪਲੇਇੰਗ 11
ਰਾਇਲ ਚੈਲੰਜਰਜ਼ ਬੈਂਗਲੁਰੂ : ਵਿਰਾਟ ਕੋਹਲੀ, ਫਾਫ ਡੂ ਪਲੇਸਿਸ (ਕਪਤਾਨ), ਵਿਲ ਜੈਕਸ, ਰਜਤ ਪਾਟੀਦਾਰ, ਮਹੀਪਾਲ ਲੋਮਰੋਰ, ਕੈਮਰਨ ਗ੍ਰੀਨ, ਦਿਨੇਸ਼ ਕਾਰਤਿਕ (ਵਿਕਟਕੀਪਰ), ਸਵਪਨਿਲ ਸਿੰਘ, ਕਰਨ ਸ਼ਰਮਾ, ਮੁਹੰਮਦ ਸਿਰਾਜ, ਲਾਕੀ ਫਰਗੂਸਨ
ਪੰਜਾਬ ਕਿੰਗਜ਼ : ਜੌਨੀ ਬੇਅਰਸਟੋ (ਵਿਕਟਕੀਪਰ), ਪ੍ਰਭਸਿਮਰਨ ਸਿੰਘ, ਰਿਲੀ ਰੋਸੋ, ਸ਼ਸ਼ਾਂਕ ਸਿੰਘ, ਸੈਮ ਕੁਰੇਨ (ਕਪਤਾਨ), ਲਿਆਮ ਲਿਵਿੰਗਸਟੋਨ, ਆਸ਼ੂਤੋਸ਼ ਸ਼ਰਮਾ, ਹਰਸ਼ਲ ਪਟੇਲ, ਰਾਹੁਲ ਚਾਹਰ, ਅਰਸ਼ਦੀਪ ਸਿੰਘ, ਵਿਧਵਤ ਕਵਰੱਪਾ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅਰਜੁਨ ਨੇ ਕਾਰਲਸਨ ਨੂੰ ਡਰਾਅ 'ਤੇ ਰੋਕਿਆ, ਗੁਕੇਸ਼ ਦੀ ਖਰਾਬ ਸ਼ੁਰੂਆਤ
NEXT STORY