ਨਵੀਂ ਦਿੱਲੀ— ਦੁਨੀਆ ਦੀ ਸਭ ਤੋਂ ਪ੍ਰਸਿੱਧ ਖੇਡ ਵਿਚ ਬਾਦਸ਼ਾਹਤ ਦੀ ਜੰਗ ਜਿੱਤਣ ਵਾਲੇ ਦੇਸ਼ ਨੂੰ ਕਦੇ ਅਸਲੀ ਟਰਾਫੀ ਹਾਸਲ ਨਹੀਂ ਹੁੰਦੀ ਪਰ 1970 'ਚ ਤੀਜੀ ਵਾਰ ਵਿਸ਼ਵ ਕੱਪ ਜਿੱਤਣ ਵਾਲੇ ਬ੍ਰਾਜ਼ੀਲ ਨੂੰ ਇਹ ਖੁਸ਼ਕਿਸਮਤੀ ਮਿਲੀ ਪਰ 13 ਸਾਲਾਂ ਬਾਅਦ ਉਸ ਦੀ ਇਹ ਅਨਮੋਲ ਵਿਰਾਸਤ ਭੇਤਭਰੀ ਹਾਲਤ 'ਚ ਚੋਰੀ ਹੋ ਗਈ। ਫੀਫਾ ਵਿਸ਼ਵ ਕੱਪ ਟਰਾਫੀ ਨੂੰ 1970 ਤਕ ਫੀਫਾ ਦੇ ਸਾਬਕਾ ਮੁਖੀ ਦੇ ਨਾਂ 'ਤੇ 'ਜੁਲੇਸ ਰਿਮੇਤ ਟਰਾਫੀ' ਕਿਹਾ ਜਾਂਦਾ ਸੀ। ਕਿਸੇ ਵੀ ਜੇਤੂ ਟੀਮ ਨੂੰ ਅਸਲੀ ਟਰਾਫੀ ਨਹੀਂ ਦਿੱਤੀ ਜਾਂਦੀ ਸੀ ਪਰ ਬ੍ਰਾਜ਼ੀਲ ਨੇ ਜਦੋਂ 1970 ਵਿਚ ਤੀਜੀ ਵਾਰ ਖਿਤਾਬ ਜਿੱਤਿਆ ਤਾਂ ਉਸ ਨੂੰ ਅਸਲੀ ਟਰਾਫੀ ਸੌਂਪ ਦਿੱਤੀ ਗਈ। ਇਹ ਟਰਾਫੀ ਬ੍ਰਾਜ਼ੀਲ ਫੁੱਟਬਾਲ ਸੰਘ ਨੇ ਰੀਓ ਡੀ ਜਨੇਰੀਓ 'ਚ ਇਕ ਬੁਲੇਟਪਰੂਫ ਕੱਚ ਦੀ ਅਲਮਾਰੀ ਵਿਚ ਆਪਣੇ ਦਫਤਰ 'ਚ ਰੱਖੀ ਸੀ। 19 ਦਸੰਬਰ 1983 ਨੂੰ ਕਿਸੇ ਨੇ ਹਥੌੜੇ ਨਾਲ ਉਸ ਅਲਮਾਰੀ ਦਾ ਪਿਛਲਾ ਹਿੱਸਾ ਤੋੜ ਕੇ ਟਰਾਫੀ ਕੱਢ ਲਈ। 4 ਲੋਕਾਂ ਨੂੰ ਹਿਰਾਸਤ ਵਿਚ ਲਿਆ ਗਿਆ ਤੇ ਉਨ੍ਹਾਂ 'ਤੇ ਮੁਕੱਦਮਾ ਵੀ ਚੱਲਿਆ ਪਰ ਟਰਾਫੀ ਦੁਬਾਰਾ ਕਦੇ ਨਹੀਂ ਮਿਲ ਸਕੀ। ਅਜਿਹੀਆਂ ਵੀ ਅਫਵਾਹਾਂ ਸਨ ਕਿ ਟਰਾਫੀ ਪਿਘਲਾ ਦਿੱਤੀ ਗਈ ਤੇ ਚੋਰਾਂ ਨੇ ਉਸ ਦਾ ਸੋਨਾ ਵੇਚ ਦਿੱਤਾ। ਉਸ ਦਾ ਸਿਰਫ ਹੇਠਲਾ ਹਿੱਸਾ ਮਿਲ ਸਕਿਆ ਸੀ, ਜਿਹੜਾ ਫੀਫਾ ਨੇ ਜ਼ਿਊਰਿਖ ਸਥਿਤ ਆਪਣੇ ਦਫਤਰ 'ਚ ਰੱਖਿਆ ਸੀ।

ਬਾਅਦ ਵਿਚ ਬ੍ਰਾਜ਼ੀਲ ਫੁੱਟਬਾਲ ਸੰਘ ਨੇ ਈਸਟਮੈਨ ਕੋਡਕ ਤੋਂ 1.8 ਕਿਲੋ ਸੋਨੇ ਦੀ ਉਸ ਦੀ ਨਕਲ ਬਣਵਾਈ ਤੇ ਤੱਤਕਾਲੀ ਰਾਸ਼ਟਰਪਤੀ ਜੋਓ ਫਿਗੁਏਰੇਡੋ ਨੂੰ ਸੌਂਪੀ ਗਈ। ਬ੍ਰਾਜ਼ੀਲ ਨੂੰ 1970 ਵਿਚ ਟਰਾਫੀ ਸੌਂਪੇ ਜਾਣ ਤੋਂ ਬਾਅਦ ਵਿਸ਼ਵ ਕੱਪ ਟਰਾਫੀ ਦਾ ਨਾਂ ਫੀਫਾ ਵਿਸ਼ਵ ਕੱਪ ਕਰ ਦਿੱਤਾ ਗਿਆ।
ਐਪਲ ਨੇ ਰਿਲੀਜ਼ ਕੀਤਾ iOS 12, ਬਿਹਤਰ ਪਰਫਾਰਮੈਂਸ ਨਾਲ ਫਾਸਟ ਸਪੀਡ ਦਾ ਦਾਅਵਾ
NEXT STORY