ਸਪੋਰਟਸ ਡੈਸਕ- ਪੈਰਿਸ ਵਿਖੇ ਖੇਡੀਆਂ ਜਾ ਰਹੀਆਂ ਪੈਰਾਲੰਪਿਕ ਖੇਡਾਂ 'ਚ ਸ਼ਨੀਵਾਰ ਦੀ ਰਾਤ ਨੂੰ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ, ਜਿੱਥੇ ਜੈਵਲਿਨ ਥ੍ਰੋ ਦੇ ਐੱਫ41 ਕੈਟਾਗਰੀ ਦੇ ਫਾਈਨਲ ਮੁਕਾਬਲੇ 'ਚ ਈਰਾਨ ਦੇ ਖਿਡਾਰੀ ਬੇਤ ਸਿਆਹ ਸਦੇਗ ਨੇ 47.64 ਮੀਟਰ ਦੂਰ ਜੈਵਲਿਨ ਸੁੱਟ ਕੇ ਗੋਲਡ ਮੈਡਲ 'ਤੇ ਕਬਜ਼ਾ ਕੀਤਾ ਸੀ।

ਇਸੇ ਮੁਕਾਬਲੇ 'ਚ ਭਾਰਤੀ ਥ੍ਰੋਅਰ ਨਵਦੀਪ ਸਿੰਘ ਨੇ 47.32 ਮੀਟਰ ਦੂਰ ਜੈਵਲਿਨ ਸੁੱਟ ਕੇ ਚਾਂਦੀ ਦਾ ਤਮਗਾ ਹਾਸਲ ਕੀਤਾ ਸੀ। ਇਸ ਤੋਂ ਇਲਾਵਾ ਚੀਨ ਦੇ ਸੁਨ ਪੈਂਗਿਆਂਗ ਨੇ 44.72 ਮੀਟਰ ਦੀ ਦੂਰੀ ਨਾਲ ਕਾਂਸੀ ਤਮਗੇ 'ਤੇ ਕਬਜ਼ਾ ਕੀਤਾ ਸੀ।

ਪਰ ਇਸ ਦੌਰਾਨ ਈਰਾਨ ਦੇ ਜੇਤੂ ਖਿਡਾਰੀ ਨੇ ਇਕ ਅਜਿਹਾ ਕੰਮ ਕੀਤਾ ਕਿ ਉਸ ਨੂੰ ਉਸ ਦਾ ਬਹੁਤ ਵੱਡਾ ਖਾਮਿਆਜ਼ਾ ਭੁਗਤਣਾ ਪਿਆ ਤੇ ਉਸ ਨੂੰ ਗੋਲਡ ਮੈਡਲ ਤੋਂ ਹੱਥ ਧੋਣਾ ਪਿਆ। ਅਸਲ 'ਚ ਉਸ ਨੇ ਜੇਤੂ ਥ੍ਰੋ ਸੁੱਟਣ ਤੋਂ ਬਾਅਦ ਆਪਣੇ ਬੈਗ 'ਚੋਂ ਇਕ ਕਾਲਾ ਝੰਡਾ ਕੱਢਿਆ ਤੇ ਉਸ ਨੂੰ ਕਈ ਵਾਰ ਲਹਿਰਾਇਆ।

ਹਾਲਾਂਕਿ ਉਸ ਨੂੰ ਅਜਿਹਾ ਕਰਨ ਕਾਰਨ ਰੈਫਰੀ ਨੇ ਉਸ ਨੂੰ ਹਦਾਇਤ ਦਿੱਤੀ ਸੀ, ਪਰ ਉਸ ਨੇ ਮੁੜ ਉਹੀ ਕਾਲਾ ਝੰਡਾ, ਜਿਸ 'ਤੇ ਸ਼ਾਇਦ ਹਮਾਸ ਸਮਰਥਕ ਸੰਦੇਸ਼ ਲਿਖਿਆ ਹੋਇਆ ਸੀ, ਨੂੰ ਮੁੜ ਦਿਖਾ ਦਿੱਤਾ, ਜਿਸ ਕਾਰਨ ਰੈਫਰੀ ਨੇ ਉਸ ਨੂੰ 2 ਯੈਲੋ ਕਾਰਡ ਦਿਖਾਉਣ ਤੋਂ ਬਾਅਦ ਉਸ ਨੂੰ ਪੈਰਾ ਐਥਲੈਟਿਕਸ ਦੇ ਕੋਡ 8.1 ਦੀ ਉਲੰਘਣਾ ਕਰਨ ਕਾਰਨ ਡਿਲਕੁਆਲੀਫਾਈ ਕਰ ਦਿੱਤਾ।

ਇਸ ਘਟਨਾ ਤੋਂ ਬਾਅਦ ਉਸ ਨੂੰ ਪੋਡੀਅਮ ਤੋਂ ਬਾਹਰ ਹੋਣਾ ਪਿਆ ਤੇ ਭਾਰਤ ਦੇ ਨਵਦੀਪ ਸਿੰਘ ਦੇ ਸਿਲਵਰ ਮੈਡਲ ਨੂੰ ਗੋਲਡ ਮੈਡਲ 'ਚ ਤਬਦੀਲ ਕਰ ਦਿੱਤਾ ਗਿਆ, ਜਦਕਿ ਚੀਨ ਦੇ ਸੁਨ ਪੈਂਗਿਆਂਗ ਦੇ ਕਾਂਸੀ ਨੂੰ ਚਾਂਦੀ 'ਚ ਤਬਦੀਲ ਕਰ ਦਿੱਤਾ ਗਿਆ, ਇਹੀ ਨਹੀਂ, ਚੌਥੇ ਨੰਬਰ 'ਤੇ ਰਹੇ ਇਰਾਕ ਦੇ ਨੁਖਾਈਲਵੀ (40.46 ਮੀਟਰ) ਨੂੰ ਕਾਂਸੀ ਦੇ ਤਮਗੇ ਨਾਲ ਪੋਡੀਅਮ 'ਤੇ ਤੀਜਾ ਸਥਾਨ ਦਿੱਤਾ ਗਿਆ।

ਇਸ ਗੋਲਡ ਮੈਡਲ ਨਾਲ ਭਾਰਤ ਕੋਲ ਹੁਣ ਕੁੱਲ 7 ਗੋਲਡ, 9 ਚਾਂਦੀ ਤੇ 13 ਕਾਂਸੀ ਤਮਗਿਆਂ ਸਣੇ ਕੁੱਲ 29 ਤਮਗੇ ਹੋ ਗਏ ਹਨ ਜੋ ਕਿ ਭਾਰਤ ਦਾ ਪੈਰਾਲੰਪਿਕ ਇਤਿਹਾਸ 'ਚ ਸਭ ਤੋਂ ਵਧੀਆ ਪ੍ਰਦਰਸ਼ਨ ਹੈ। ਇਸ ਤੋਂ ਪਹਿਲਾਂ ਭਾਰਤ ਦਾ ਸਭ ਤੋਂ ਵਧੀਆ ਪ੍ਰਦਰਸ਼ਨ 2020 ਦੀਆਂ ਟੋਕੀਓ ਪੈਰਾਲੰਪਿਕਸ ਦਾ ਸੀ, ਜਿੱਥੇ ਭਾਰਤ ਨੇ 5 ਸੋਨ ਤਮਗਿਆਂ ਸਣੇ ਕੁੱਲ 19 ਤਮਗੇ ਜਿੱਤੇ ਸਨ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੈਰਾ ਐਥਲੀਟ ਸਿਮਰਨ ਨੇ ਔਰਤਾਂ ਦੀ 200 ਮੀਟਰ ਦੌੜ 'ਚ ਜਿੱਤਿਆ ਕਾਂਸੀ ਦਾ ਤਗ਼ਮਾ
NEXT STORY