ਨਵੀਂ ਦਿੱਲੀ— ਨਿਖਿਲ ਗੌਤਮ (ਅਜੇਤੂ 256) ਦੇ ਤੂਫਾਨੀ ਦੋਹਰੇ ਸੈਂਕੜੇ ਦੀ ਬਦੌਲਤ ਅਜਮਲ ਖਾਂ ਕਲੱਬ ਨੇ ਡੀ. ਡੀ. ਸੀ. ਏ. ਲੀਗ ਵਿਚ ਮੰਗਲਵਾਰ 503 ਦੌੜਾਂ ਦਾ ਰਿਕਾਰਡ ਸਕੋਰ ਬਣਾਉਣ ਤੋਂ ਬਾਅਦ ਸੁਪਰ ਸਟਾਰ ਕਲੱਬ 'ਤੇ 464 ਦੌੜਾਂ ਨਾਲ ਰਿਕਾਰਡ ਜਿੱਤ ਹਾਸਲ ਕਰ ਲਈ।
ਤ੍ਰਿਪਾਠੀ ਓਵਲ ਸਪੋਰਟਸ ਕੰਪਲੈਕਸ ਮੈਦਾਨ 'ਤੇ ਅਜਮਲ ਖਾਂ ਕਲੱਬ ਨੇ 40 ਓਵਰਾਂ ਵਿਚ ਇਕ ਵਿਕਟ 'ਤੇ 503 ਦੌੜਾਂ ਦਾ ਵੱਡਾ ਸਕੋਰ ਬਣਾਇਆ। ਨਿਖਿਲ ਗੌਤਮ ਨੇ ਸਿਰਫ 130 ਗੇਂਦਾਂ 'ਤੇ 30 ਚੌਕਿਆਂ ਤੇ 12 ਛੱਕਿਆਂ ਦੀ ਮਦਦ ਨਾਲ ਅਜੇਤੂ 256 ਦੌੜਾਂ ਬਣਾਈਆਂ। ਦਿਨੇਸ਼ ਮੋਰ ਨੇ 70 ਗੇਂਦਾਂ ਵਿਚ 18 ਚੌਕਿਆਂ ਤੇ 2 ਛੱਕਿਆਂ ਦੀ ਮਦਦ ਨਾਲ ਅਜੇਤੂ 145 ਦੌੜਾਂ ਦੀ ਪਾਰੀ ਖੇਡੀ। ਰਿਤਿਕ ਕਨੌਜੀਆ ਨੇ 84 ਦੌੜਾਂ ਬਣਾਈਆਂ। ਨਿਖਿਲ ਗੌਤਮ ਤੇ ਦਿਨੇਸ਼ ਮੋਰ ਨੇ ਦੂਜੀ ਵਿਕਟ ਲਈ 259 ਦੌੜਾਂ ਦੀ ਸਾਂਝੇਦਾਰੀ ਕੀਤੀ।
ਸੁਪਰ ਸਟਾਰ ਕਲੱਬ ਦੀ ਟੀਮ 9.3 ਓਵਰਾਂ ਵਿਚ ਹੀ 39 ਦੌੜਾਂ 'ਤੇ ਢਹਿ ਢੇਰੀ ਹੋ ਗਈ। ਰਾਹੁਲ ਗਹਿਲੋਤ ਨੇ 28 ਦੌੜਾਂ 'ਤੇ 5 ਵਿਕਟਾਂ ਤੇ ਲੇਵਿਸ ਕੁਮਾਰ ਨੇ 11 ਦੌੜਾਂ 'ਤੇ 5 ਵਿਕਟਾਂ ਲਈਆਂ। ਸੁਪਰ ਸਟਾਰ ਕਲੱਬ ਲਈ ਅਰਹਨ ਜੈਨ ਨੇ ਸਭ ਤੋਂ ਵੱਧ 22 ਦੌੜਾਂ ਬਣਾਈਆਂ।
28ਵਾਂ ਸ਼ਾਸਤਰੀ ਹਾਕੀ ਟੂਰਨਾਮੈਂਟ 17 ਤੋਂ
NEXT STORY