ਸਪੋਰਟਸ ਡੈਸਕ- ਫਾਰਮੂਲਾ ਵਨ ਟੀਮ ਰੈੱਡ ਬੁਲ ਨੇ ਆਨਲਾਈਨ ਗੇਮਿੰਗ ਸਟ੍ਰੀਮ ਦੇ ਦੌਰਾਨ ਨਸਲੀ ਟਿੱਪਣੀ ਕਰਨ ਦੇ ਲਈ ਫਾਰਮੂਲਾ ਵਨ ਟੈਸਟ ਤੇ ਰਿਜ਼ਰਵ ਡਰਾਈਵਰ ਜੂਰੀ ਵਿਪਸ ਦਾ ਕਰਾਰ ਰੱਦ ਕਰ ਦਿੱਤਾ ਹੈ। ਐਸਟੋਨੀਆ ਦੇ 21 ਸਾਲ ਦੇ ਵਿਪਸ ਨੂੰ ਰੈੱਡ ਬੁਲ ਨੇ ਪਿਛਲੇ ਹਫ਼ਤੇ ਉਨ੍ਹਾਂ ਵਲੋਂ ਇਸਤੇਮਾਲ ਭਾਸ਼ਾ ਦੀ ਜਾਂਚ ਪੈਂਡਿੰਗ ਰਹਿਣ ਤਕ ਮੁਅੱਤਲ ਕੀਤਾ ਸੀ। ਵਿਪਸ ਨੇ ਇਸ ਦੇ ਲਈ ਮੁਆਫ਼ੀ ਮੰਗੀ ਸੀ।
ਰੈੱਡ ਬੁਲ ਨੇ ਕਿ ਜੂਰੀ ਵਿਪਸ ਨਾਲ ਜੁੜ੍ਹੀ ਆਨਲਾਈਨ ਘਟਨਾ ਦੀ ਜਾਂਚ ਦੇ ਬਾਅਦ ਓਰੇਕਲ ਰੈੱਡ ਬੁਲ ਰੇਸਿੰਗ ਨੇ ਆਪਣੇ ਟੈਸਟ ਤੇ ਰਿਜ਼ਰਵ ਡਰਾਈਵਰ ਦੇ ਤੌਰ 'ਤੇ ਜੂਰੀ ਦਾ ਕਰਾਰ ਰੱਦ ਕਰ ਦਿੱਤਾ ਹੈ। ਉਨ੍ਹਾਂ ਮੁਤਾਬਕ, ਟੀਮ ਨਸਲਵਾਦ ਦੇ ਕਿਸੇ ਵੀ ਸਵਰੂਪ ਨੂੰ ਮੁਆਫ਼ ਨਹੀਂ ਕਰਦੀ ਹੈ।
ਵਿੰਬਲਡਨ ਦੇ ਪਹਿਲੇ ਰਾਊਂਡ 'ਚ ਹਾਰ ਕੇ ਬਾਹਰ ਹੋਈ ਸੇਰੇਨਾ
NEXT STORY