ਨਵੀਂ ਦਿੱਲੀ—ਨਿਊਜ਼ੀਲੈਂਡ ਦੇ ਮਹਾਨ ਕ੍ਰਿਕਟਰ ਰਿਚਰਡ ਹੈਡਲੀ ਦੀ ਦੂਜੀ ਵਾਰ ਸਰਜਰੀ ਹੋਵੇਗੀ ਕਿਉਂਕਿ ਕੈਂਸਰ ਉਨ੍ਹਾਂ ਦੇ ਲਿਵਰ ਤੱਕ ਫੈਲ ਗਿਆ ਹੈ। ਹੈਡਲੀ ਦੀ ਪਤਨੀ ਡਿਆਨੋ ਨੇ ਇਹ ਜਾਣਕਾਰੀ ਦਿੱਤੀ। ਹੈਡਲੀ ਦੇ ਪਰਿਵਾਰ ਨੇ ਪਿਛਲੇ ਮਹੀਨੇ ਖੁਲਾਸਾ ਕੀਤਾ ਸੀ ਕਿ ਇਸ ਕ੍ਰਿਕਟਰ ਦਾ ਅੰਤਰੀ 'ਚ ਕੈਂਸਰ ਹੋਣ ਤੋਂ ਬਾਅਦ ਟਿਊਮਰ ਨੂੰ ਹਟਾਇਆ ਗਿਆ ਅਤੇ ਕੀਮੋਥੈਰੇਪੀ ਤੋਂ ਬਾਅਦ ਉਨ੍ਹਾਂ ਦੀ ਪੂਰੀ ਤਰ੍ਹਾਂ ਠੀਕ ਹੋਣ ਦੀ ਉਮੀਦ ਹੈ।
ਡਿਆਨੋ ਨੇ ਹਾਲਾਂਕਿ ਸੋਮਵਾਰ ਨੂੰ ਇਸ 67 ਸਾਲਾ ਸਾਬਕਾ ਕ੍ਰਿਕਟਰ ਦੀ ਸਥਿਤੀ ਦੀ ਤਾਜਾ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ,' ਇਸ ਹਫਤੇ ਰਿਚਰਡ ਦੀ ਦੂਜੀ ਸਰਜਰੀ ਹੋਵੇਗੀ, ਕਿਉਂ ਕਿ ਲਿਵਰ 'ਚ ਕੈਂਸਰ ਦਾ ਪਤਾ ਲੱਗਾ ਹੈ। ਟੈਸਟ ਕ੍ਰਿਕਟ 'ਚ 400 ਵਿਕਟਾਂ ਹਾਸਲ ਕਰ ਵਾਲੇ ਪਹਿਲੇ ਗੇਂਦਬਾਜ਼ ਹੈਡਲੀ ਦੀ ਬੀਮਾਰੀ ਬਾਰੇ ਉਨ੍ਹਾਂ ਦੀ ਪਤਨੀ ਨੇ ਦੱਸਿਆ ਕਿ ਡਾਕਟਰਾਂ ਨੇ ਕਿਹਾ ਹੈ ਕਿ ਇਸ ਦੀ ਅਜੇ ਸ਼ੁਰੂਆਤ ਹੈ ਅਤੇ ਇਸਦਾ ਆਪਰੇਸ਼ਨ ਕੀਤਾ ਜਾ ਸਕਦਾ ਹੈ। ਹੈਡਲੀ ਨੇ 86 ਟੈਸਟ ਮੈਚਾਂ ਦੇ ਆਪਣੇ ਕਰੀਅਰ 'ਚ 22-29 ਦੀ ਔਸਤ ਨਾਲ 413 ਵਿਕਟ ਝਟਕਾਉਣ ਤੋਂ ਇਲਾਵਾ ਦੋ ਸੈਂਕੜੇ ਅਤੇ 15 ਅਰਧ ਸੈਂਕੜਿਆਂ ਨਾਲ 27.16 ਦੀ ਔਸਤ ਨਾਲ 3124 ਦੌੜਾਂ ਵੀ ਬਣਾਈਆਂ।
ਵਿਰਾਟ ਲਈ ਵੱਡਾ ਖਤਰਾ ਬਣੇ ਟੀਮ ਇੰਡੀਆ ਦੇ 8 ਖਿਡਾਰੀ, ਕਿਵੇਂ ਜਿੱਤਣਗੇ ਵਨ ਡੇ ਸੀਰੀਜ਼
NEXT STORY