ਮੈਲਬੋਰਨ— ਆਸਟਰੇਲੀਆ ਦੇ ਸਾਬਕਾ ਕਪਤਾਨ ਰਿਕੀ ਪੋਂਟਿੰਗ ਨੂੰ ਲਗਦਾ ਹੈ ਕਿ 30 ਮਈ ਤੋਂ ਇੰਗਲੈਂਡ 'ਚ ਸ਼ੁਰੁ ਹੋ ਰਹੇ ਵਿਸ਼ਵ ਕੱਪ 'ਚ ਮੌਜੂਦਾ ਚੈਂਪੀਅਨ ਟੀਮ ਦੀ ਸਫਲਤਾ ਸਪਿਨ ਗੇਂਦਬਾਜ਼ੀ ਅਤੇ ਸਪਿਨ ਦੇ ਖਿਲਾਫ ਬੱਲੇਬਾਜ਼ੀ 'ਤੇ ਨਿਰਭਰ ਕਰੇਗੀ। ਪੋਂਟਿੰਗ ਨੇ 'ਸਿਡਨੀ ਮੋਰਨਿੰਗ ਹੇਰਲਡ' ਨੂੰ ਕਿਹਾ, ''ਵਿਸ਼ਵ ਕੱਪ 'ਚ ਆਸਟਰੇਲੀਆ ਦੀ ਸਫਲਤਾ ਇਸ ਗੱਲ 'ਤੇ ਨਿਰਭਰ ਕਰੇਗੀ ਕਿ ਉਹ ਸਪਿਨ ਦੇ ਖਿਲਾਫ ਕਿਹੋ ਜਿਹੀ ਬੱਲੇਬਾਜ਼ੀ ਕਰਦੇ ਹਨ ਅਤੇ ਕਿਸ ਤਰ੍ਹਾਂ ਨਾਲ ਸਪਿਨ ਗੇਂਦਬਾਜ਼ੀ ਕਰਦੇ ਹਨ।'' ਉਨ੍ਹਾਂ ਕਿਹਾ, ''ਪਿਛਲੇ 12 ਤੋਂ 18 ਮਹੀਨਿਆਂ 'ਚ ਟੀਮ ਦਾ ਪ੍ਰਦਰਸ਼ਨ ਇਸ 'ਤੇ ਨਿਰਭਰ ਕਰ ਰਿਹਾ ਹੈ।
ਐਡਮ ਜ਼ੰਪਾ ਚੰਗੀ ਗੇਂਦਬਾਜ਼ੀ ਕਰ ਰਹੇ ਹਨ, ਨਾਥਨ ਲਿਓਨ ਵੀ ਟੀਮ 'ਚ ਹਨ ਅਤੇ ਜ਼ਰੂਰਤ ਪੈਣ 'ਤੇ ਗਲੇਨ ਮੈਕਸਵੇਲ ਵੀ ਚੰਗੀ ਭੂਮਿਕਾ ਨਿਭਾ ਸਕਦੇ ਹਨ।'' ਪੋਂਟਿੰਗ ਨੇ ਕਿਹਾ ਕਿ ਮਿਡਲ ਆਰਡਰ 'ਚ ਸਪਿਨ ਦੇ ਖਿਲਾਫ ਬੱਲੇਬਾਜ਼ੀ 'ਤੇ ਸ਼ੱਕ ਸੀ ਪਰ ਡੇਵਿਡ ਵਾਰਨਰ ਅਤੇ ਸਟੀਵ ਸਮਿਥ ਦੀ ਵਾਪਸੀ ਨਾਲ ਟੀਮ ਨੂੰ ਮਜ਼ਬੂਤੀ ਮਿਲੀ ਹੈ। ਖਿਡਾਰੀ ਦੇ ਤੌਰ 'ਤੇ 1999 ਅਤੇ ਕਪਤਾਨ ਦੇ ਤੌਰ 'ਤੇ 2003 ਅਤੇ 2007 'ਚ ਵਿਸ਼ਵ ਕੱਪ ਜਿੱਤਣ ਵਾਲੇ ਪੋਂਟਿੰਗ ਨੇ ਕਿਹਾ, ''ਮੈਨੂੰ ਲਗਦਾ ਹੈ ਕਿ 12-18 ਮਹੀਨੇ ਪਹਿਲੇ ਦੇ ਮੁਕਾਬਲੇ 'ਚ ਸਪਿਨ ਦੇ ਖਿਲਾਫ ਸਾਡੇ ਮਿਡਲ ਆਰਡਰ ਦੀ ਬੱਲੇਬਾਜ਼ੀ ਬਿਹਤਰ ਹੋਈ ਹੈ। ਟੀਮ 'ਚ ਵਾਰਨਰ ਅਤੇ ਸਮਿਥ ਦੇ ਆਉਣ ਨਾਲ ਸਪਿਨ ਦੇ ਖਿਲਾਫ ਮਿਡਲ ਆਰਡਰ ਨੂੰ ਮਜ਼ਬੂਤੀ ਮਿਲੀ ਹੈ।''
2022 ਵਿਸ਼ਵ ਕੱਪ 'ਚ 32 ਟੀਮਾਂ ਦਾ ਹੋਵੇਗਾ ਫਾਰਮੈਟ : ਫੀਫਾ
NEXT STORY