ਨਵੀਂ ਦਿੱਲੀ (ਬਿਊਰੋ)— ਜ਼ਖਮੀ ਵਿਕਟਕੀਪਰ ਰਿੱਧੀਮਾਨ ਸਾਹਾ ਸਾਊਥ ਅਫਰੀਕਾ ਦੌਰੇ ਤੋਂ ਬਾਹਰ ਹੋ ਗਏ ਹਨ। ਉਨ੍ਹਾਂ ਦੀ ਜਗ੍ਹਾ ਦਿਨੇਸ਼ ਕਾਰਤਿਕ ਲੈਣਗੇ। ਇਹ ਜਾਣਕਾਰੀ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਨੇ ਮੰਗਲਵਾਰ ਨੂੰ ਦਿੱਤੀ। ਕਾਰਤਿਕ ਤੀਸਰੇ ਟੈਸਟ ਤੋਂ ਪਹਿਲਾਂ ਸਾਊਥ ਅਫਰੀਕਾ ਪਹੁੰਚ ਜਾਣਗੇ। ਉਨ੍ਹਾਂ ਨੂੰ 8 ਸਾਲ ਬਾਅਦ ਟੈਸਟ ਟੀਮ ਵਿਚ ਸ਼ਾਮਲ ਕੀਤਾ ਗਿਆ ਹੈ। ਦੱਸ ਦਈਏ ਕਿ ਉਨ੍ਹਾਂ ਨੇ ਆਪਣਾ ਆਖਰੀ ਟੈਸਟ 17 ਜਨਵਰੀ 2010 ਬੰਗਲਾਦੇਸ਼ ਖਿਲਾਫ ਖੇਡਿਆ ਸੀ।
ਖੱਬੇ ਪੈਰ 'ਤੇ ਲੱਗੀ ਸੱਟ
ਰਿੱਧੀਮਾਨ ਸਾਹਾ ਦੇ 11 ਜਨਵਰੀ ਨੂੰ ਅਭਿਆਸ ਸੈਸ਼ਨ ਦੌਰਾਨ ਖੱਬੇ ਪੈਰ ਵਿਚ ਸੱਟ ਲੱਗ ਗਈ ਸੀ। ਉਸਦੇ ਬਾਅਦ ਬੀ.ਸੀ.ਸੀ.ਆਈ. ਦੀ ਮੈਡੀਕਲ ਟੀਮ ਲਗਾਤਾਰ ਉਨ੍ਹਾਂ ਦੀ ਸੱਟ ਉੱਤੇ ਨਜ਼ਰ ਰੱਖੇ ਹੋਏ ਸੀ। ਸੈਂਚੁਰੀਅਨ ਵਿਚ ਖੇਡੇ ਜਾ ਰਹੇ ਸੀਰੀਜ਼ ਦੇ ਦੂਜੇ ਟੈਸਟ ਮੈਚ ਦੇ ਟਾਸ ਦੌਰਾਨ ਵਿਰਾਟ ਕੋਹਲੀ ਨੇ ਦੱਸਿਆ ਸੀ ਕਿ ਸਾਹਾ ਨੂੰ ਸੱਟ ਦੀ ਵਜ੍ਹਾ ਨਾਲ ਬਾਹਰ ਰੱਖਿਆ ਗਿਆ ਹੈ, ਜਦੋਂ ਕਿ ਉਨ੍ਹਾਂ ਦੀ ਜਗ੍ਹਾ ਪਾਰਥਿਵ ਪਟੇਲ ਨੂੰ ਪਲੇਇੰਗ ਇਲੈਵਨ ਵਿਚ ਸ਼ਾਮਲ ਕੀਤਾ ਗਿਆ।
IPL ਨੂੰ ਲੈ ਕੇ ਸਹਿਵਾਗ ਨੇ ਕਿਹਾ ਕੋਹਲੀ ਤੋਂ ਵੀ ਮਹਿੰਗਾ ਵਿਕੇਗਾ ਇਹ ਖਿਡਾਰੀ
NEXT STORY