ਰੀਗਾ, ਲਾਤਵੀਆ— (ਨਿਕਲੇਸ਼ ਜੈਨ)— ਰੀਗਾ ਯੂਨੀਵਰਸਿਟੀ ਇੰਟਨੈਸ਼ਨਲ ਸ਼ਤਰੰਜ ਚੈਂਪੀਅਨਸ਼ਿਪ ਦੇ ਸਤਵੇਂ ਰਾਊਂਡ ’ਚ ਸ਼ਾਨਦਾਰ ਜਿੱਤ ਦੇ ਨਾਲ ਭਾਰਤ ਦੇ ਗ੍ਰਾਂਡ ਮਾਸਟਰ ਐੱਸ. ਐੱਲ. ਨਾਰਾਇਨਣ ਨੇ 6 ਅੰਕਾਂ ਦੇ ਨਾਲ ਸਾਂਝੀ ਬੜ੍ਹਤ ਹਾਸਲ ਕਰ ਲਈ ਹੈ। ਸੁਨੀਲ ਨੇ ਸਤਵੇਂ ਰਾਊਂਡ ’ਚ ਸਰਬੀਆ ਦੇ ਗ੍ਰਾਂਡ ਮਾਸਟਰ ਲੂਕਾ ਨੂੰ ਸਫ਼ੈਦ ਮੋਹਰਿਆਂ ਨਾਲ ਖੇਡਦੇ ਹੋਏ ਕਿਊਜੀਡੀ ਓਪਨਿੰਗ ਦੇ ਐਂਡਗੇਮ ’ਚ ਆਪਣੀ ਮਜ਼ਬੂਤ ਸਥਿਤੀ ਦੇ ਕਾਰਨ 55 ਚਾਲਾਂ ’ਚ ਹਾਰ ਮੰਨਣ ਲਈ ਮਜਬੂਰ ਕਰ ਦਿੱਤਾ।
ਨਾਰਾਇਨਣ ਤੋਂ ਇਲਾਵਾ ਮੇਜ਼ਬਾਨ ਲਾਤਵੀਆ ਦੇ ਇਗੋਰ ਕੋਵਾਲੇਂਕੋ ਨੇ ਭਾਰਤ ਦੇ ਡੀ ਗੁਕੇਸ਼ ਨੂੰ ਹਰਾਉਂਦੇ ਹੋਏ 6 ਅੰਕ ਬਣਾ ਲਏ ਹਨ। ਹੁਣ ਅਗਲੇ ਰਾਊਂਡ ’ਚ ਨਾਰਾਇਨਣ ਨਾਲ ਕੋਵਾਲੇਂਕੋ ਦਾ ਮੁਕਾਬਲਾ ਹੋਣਾ ਤੈਅ ਹੈ। ਨਿਹਾਲ ਸਰੀਨ ਤੇ ਪ੍ਰਗਿਆਨੰਧਾ ਲਈ ਪਿਛਲੇ ਕੁਝ ਰਾਊਂਡ ਚੰਗੇ ਨਹੀਂ ਰਹੇ ਹਨ ਤੇ ਇਕ ਵਾਰ ਫਿਰ ਛੇਵੇਂ ਰਾਊਂਡ ’ਚ ਦੋਵੇਂ ਹੇਠਲੇ ਦਰਜਾ ਪ੍ਰਾਪਤ ਖਿਡਾਰੀਆਂ ਨਾਲ ਮੁਕਾਬਲੇ ਡਰਾਅ ਖੇਡੇ। ਅਰਜੁਨ ਐਰੀਗਾਸੀ ਤੇ ਮੁਰਲੀ ਕਾਤਰੀਕੇਨ ਦਾ ਮੈਚ ਡਰਾਅ ਰਿਹਾ ਜਦਕਿ ਨਿਹਾਲ ਨੇ ਲਗਾਤਾਰ ਚੌਥਾ ਮੁਕਾਬਲਾ ਡਰਾਅ ਖੇਡਿਆ। 6 ਰਾਊਂਡ ਦੇ ਬਾਅਦ ਭਾਰਤੀ ਭਾਰਤੀ ਖਿਡਾਰੀਆਂ ’ਚ ਐੱਸ. ਐੱਲ. ਨਾਰਾਇਨਣ 6 ਅੰਕ, ਅਰਜੁਨ ਐਰੀਗਾਸੀ ਤੇ ਅਰਜੁਨ ਕਲਿਆਣਾ 5.5 ਅੰਕ, ਨਿਹਾਲ ਸਰੀਨ, ਅਰਵਿੰਦ ਚਿਦਾਂਬਰਮ, ਡੀ ਗੁਕੇਸ਼, ਪ੍ਰਣਵ ਆਨੰਦ ਤੇ ਮੁਰਲੀ ਕਾਰਤੀਕੇਨ 5 ਅੰਕਾਂ ’ਤੇ ਖੇਡ ਰਹੇ ਹਨ।
Pairings/Results
Round 8 on 2021/08/14 at 15:00
ਚੋਟੀ ਦਾ ਦਰਜਾ ਪ੍ਰਾਪਤ ਮੇਦਵੇਦੇਵ ਟੋਰੰਟੋ ਟੂਰਨਾਮੈਂਟ ਦੇ ਸੈਮੀਫ਼ਾਈਨਲ ’ਚ
NEXT STORY