ਸਪੋਰਟਸ ਡੈਸਕ- ਆਪਣੇ ਸ਼ੁਰੂਆਤੀ ਦਿਨਾਂ 'ਚ ਕਾਫ਼ੀ ਸੰਘਰਸ਼ ਕਰਨ 'ਤੋਂ ਬਾਅਦ ਰਿੰਕੂ ਸਿੰਘ ਇਸ ਸਾਲ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐਲ.) 'ਚ ਦੋ ਵਾਰ ਦੇ ਚੈਂਪੀਅਨ ਕੋਲਕਾਤਾ ਨਾਈਟ ਰਾਈਡਰਸ (ਕੇ.ਕੇ.ਆਰ.) ਦੇ ਲਈ ਆਪਣੇ ਪ੍ਰਦਰਸ਼ਨ ਨਾਲ ਕਾਫ਼ੀ ਚਰਚਾ 'ਚ ਹੈ। ਰਿੰਕੂ ਨੇ ਘਰੇਲੂ ਕ੍ਰਿਕਟ 'ਚ ਵੀ ਚੰਗਾ ਪ੍ਰਦਰਸ਼ਨ ਕੀਤਾ ਹੈ ਅਤੇ ਉਨ੍ਹਾਂ ਨੂੰ 23 ਸਤੰਬਰ ਤੋਂ ਸ਼ੁਰੂ ਹੋਣ ਵਾਲੇ ਹਾਂਗਜੋ ਏਸ਼ੀਆਈ ਖੇਡਾਂ ਲਈ ਭਾਰਤੀ ਟੀਮ 'ਚ ਚੁਣਿਆ ਗਿਆ ਹੈ। ਕੇ. ਕੇ. ਆਰ. ਦੇ ਸਹਾਇਕ ਕੋਚ ਅਭਿਸ਼ੇਕ ਨਾਇਰ ਨੇ ਰਿੰਕੂ ਨੂੰ ਫਿਨਿਸ਼ਰ ਦੀ ਭੂਮਿਕਾ 'ਚ ਵਧੀਆ ਪ੍ਰਦਰਸ਼ਨ ਕਰਨ ਲਈ ਸਮਰਥਨ ਕੀਤਾ ਹੈ। ਸਾਬਕਾ ਭਾਰਤੀ ਖਿਡਾਰੀ ਨੇ ਭਾਰਤੀ ਟੀਮ ਪ੍ਰਬੰਧਨ ਨੂੰ ਰਿੰਕੂ ਨੂੰ ਕਾਫ਼ੀ ਮੌਕੇ ਦੇਣ ਦੀ ਸਲਾਹ ਦਿੱਤੀ ਹੈ।
ਇਹ ਵੀ ਪੜ੍ਹੋ- ਇੰਸਟਾਗ੍ਰਾਮ ਤੋਂ ਸਭ ਤੋਂ ਜ਼ਿਆਦਾ ਕਮਾਉਣ ਵਾਲੇ ਭਾਰਤੀ ਬਣੇ ਵਿਰਾਟ ਕੋਹਲੀ, ਇਕ ਪੋਸਟ ਤੋਂ ਹੁੰਦੀ ਹੈ ਇੰਨੀ ਕਮਾਈ
ਨਾਇਰ ਨੇ ਕਿਹਾ ,'ਅਜਿਹੇ ਕਈ ਖਿਡਾਰੀ ਹਨ ਜੋ ਇਸ ਨੂੰ ਹਾਸਲ ਕਰ ਸਕਦੇ ਹਨ। ਇਕ ਖਿਡਾਰੀ ਹੈ ਰਿੰਕੂ ਸਿੰਘ, ਜਿਨ੍ਹਾਂ ਨੇ ਆਈ. ਪੀ. ਐਲ. ਦੇ 16ਵੇਂ ਸੀਜ਼ਨ 'ਚ ਕੇ.ਕੇ.ਆਰ ਲਈ ਫਿਨਿਸ਼ਰ ਦੀ ਭੂਮਿਕਾ ਬਹੁਤ ਵਧੀਆ ਤਰੀਕੇ ਨਾਲ ਨਿਭਾਈ ਸੀ। ਉਨ੍ਹਾਂ ਨੇ ਘਰੇਲੂ ਕ੍ਰਿਕਟ 'ਚ ਵੀ ਇਹ ਭੂਮਿਕਾ ਨਿਭਾਈ ਹੈ।' ਪਰ ਮੇਰੇ ਹਿਸਾਬ ਨਾਲ ਉਨ੍ਹਾਂ ਨੂੰ ਅਜੇ ਥੋੜ੍ਹੇ ਸਮੇਂ ਅਤੇ ਸਮਰਥਨ ਦੀ ਜ਼ਰੂਰਤ ਹੋਵੇਗੀ। '
ਇਹ ਵੀ ਪੜ੍ਹੋ- 'ਚੀਟ ਡੇ ਤਾਂ ਬਣਦਾ ਹੈ', ਪ੍ਰਿਥਵੀ ਸ਼ਾਹ ਨੇ ਇਸ ਤਰ੍ਹਾਂ ਮਨਾਇਆ ਦੋਹਰੇ ਸੈਂਕੜੇ ਦਾ ਜਸ਼ਨ
ਨਾਇਰ ਨੇ ਮੁੰਬਈ ਇੰਡੀਅਨਸ ਲਈ ਨੰਬਰ 4 'ਤੇ ਅਤੇ ਹਾਲ ਹੀ 'ਚ 'ਮੈਨ ਇਨ ਬਲੂ' ਲਈ ਪ੍ਰਭਾਵਸ਼ਾਲੀ ਪ੍ਰਦਰਸ਼ਨ ਲਈ ਨੌਜਵਾਨ ਬੱਲੇਬਾਜ਼ ਤਿਲਕ ਵਰਮਾ ਦੀ ਤਾਰੀਫ਼ ਕੀਤੀ। 39 ਸਾਲਾ ਨਾਇਰ ਨੂੰ ਭਰੋਸਾ ਹੈ ਕਿ ਰਿੰਕੂ ਵੀ ਭਾਰਤ ਲਈ ਹੇਠਲੇ ਕ੍ਰਮ 'ਚ ਚੰਗਾ ਪ੍ਰਦਰਸ਼ਨ ਕਰ ਸਕਦਾ ਹੈ ਅਤੇ ਉਨ੍ਹਾਂ ਨੇ ਦੱਸਿਆ ਕਿ ਇਸ ਛੋਟੇ ਬੱਲੇਬਾਜ਼ ਨੂੰ ਕੀ ਖ਼ਾਸ ਬਣਾਉਂਦਾ ਹੈ। ਸਾਬਕਾ ਕ੍ਰਿਕਟਰ ਨੇ ਕਿਹਾ , 'ਫਿਨਿਸ਼ਰ ਬਣਨਾ ਬਹੁਤ ਔਖਾ ਹੈ ਅਤੇ ਇਹ ਜ਼ਿੰਮੇਦਾਰੀ ਲੈਂਦੇ ਹੋਏ ਤੁਹਾਨੂੰ ਸਫ਼ਲਤਾ ਤੋਂ ਜ਼ਿਆਦਾ ਅਸਫ਼ਲਤਾ ਮਿਲੇਗੀ। ਇਸ ਦੇ ਲਈ ਬਹੁਤ ਅਨੁਭਵ ਦੀ ਲੋੜ ਹੁੰਦੀ ਹੈ। ਤਿਲਕ ਵਰਮਾ ਨੇ ਉਪਰਲੇ ਕ੍ਰਮ 'ਚ ਆਪਣੀ ਕਾਬਿਲੀਅਤ ਸਾਬਤ ਕੀਤੀ ਅਤੇ ਉਹ 4 ਨੰਬਰ 'ਤੇ ਸ਼ਾਨਦਾਰ ਹੈ , ਪਰ ਜੋ ਇਕ ਨਾਮ ਮੇਰੇ ਦਿਮਾਗ 'ਚ ਆਉਂਦਾ ਹੈ ਅਤੇ ਮੈਂ ਸਪੱਸ਼ਟ ਰੂਪ ਨਾਲ ਕਹਿੰਦਾ ਹਾਂ ਕਿ ਉਹ ਰਿੰਕੂ ਸਿੰਘ ਹੈ। '
ਨਾਇਰ ਨੇ ਅੰਤ 'ਚ ਕਿਹਾ,' ਮੈਂ ਇਸ ਭਾਰਤੀ ਮੁੰਡੇ ਨੂੰ ਇਕ ਫਿਨਿਸ਼ਰ ਦੇ ਰੂਪ 'ਚ ਬਹੁਤ ਵਧੀਆ ਪ੍ਰਦਰਸ਼ਨ ਕਰਦੇ ਦੇਖਿਆ ਹੈ। ਉਨ੍ਹਾਂ ਦੇ ਕੋਲ ਅੰਦਰ ਜਾ ਕੇ ਲਗਾਤਾਰ ਲੰਬੇ ਛੱਕੇ ਲਗਾਉਣ ਦੀ ਅਨੋਖੀ ਕਾਬਿਲੀਅਤ ਹੈ। ਉਹ ਸਭ 'ਤੋਂ ਵੱਡੇ ਲੋਕਾਂ 'ਚੋਂ ਇਕ ਨਹੀਂ ਹੈ। ਉਹ ਇਸ ਭੂਮਿਕਾ ਨੂੰ ਅਸਲ 'ਚ ਵਧੀਆ ਤਰ੍ਹਾਂ ਨਾਲ ਨਿਭਾ ਸਕਦਾ ਹੈ ਪਰ ਉਨ੍ਹਾਂ ਨੂੰ ਲੰਬੇ ਸਮਰਥਨ ਦੀ ਲੋੜ ਪਵੇਗੀ।'
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
'ਚੀਟ ਡੇ ਤਾਂ ਬਣਦਾ ਹੈ', ਪ੍ਰਿਥਵੀ ਸ਼ਾਹ ਨੇ ਇਸ ਤਰ੍ਹਾਂ ਮਨਾਇਆ ਦੋਹਰੇ ਸੈਂਕੜੇ ਦਾ ਜਸ਼ਨ
NEXT STORY