ਸਪੋਰਟਸ ਡੈਸਕ : ਇੰਗਲੈਂਡ ਦੇ ਨਾਰਥੈਂਪਟਨਸ਼ਾਇਰ ਲਈ ਖੇਡ ਰਹੇ ਭਾਰਤੀ ਸਲਾਮੀ ਬੱਲੇਬਾਜ਼ ਪ੍ਰਿਥਵੀ ਸ਼ਾਹ ਨੇ ਬਿਹਤਰੀਨ ਪਾਰੀ ਖੇਡਦੇ ਹੋਏ ਬੁੱਧਵਾਰ ਨੂੰ ਨਾਰਥੈਂਪਟਨ ਵਿਖੇ ਸਮਰਸੈਟ ਦੇ ਖ਼ਿਲਾਫ਼ 244 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। 23 ਸਾਲਾ ਖਿਡਾਰੀ ਨੇ ਨਾਰਥੈਂਪਟਨਸ਼ਾਇਰ ਲਈ ਪਿੱਚ 'ਤੇ ਦਬਦਬਾ ਬਣਾਇਆ। ਇਸ ਤੋਂ ਬਾਅਦ ਉਨ੍ਹਾਂ ਨੇ ਦੋਹਰੇ ਸੈਂਕੜੇ ਦੀ ਖੁਸ਼ੀ ਮਨਾਉਣ ਲਈ ਆਈਸ ਕੈਂਡੀ ਦਾ ਸਹਾਰਾ ਲਿਆ ਅਤੇ ਸੋਸ਼ਲ ਮੀਡੀਆ ਉੱਤੇ ਪੋਸਟ ਕਰਦੇ ਹੋਏ ਕਿਹਾ ਕਿ ਚੀਟ ਡੇ ਤਾਂ ਬਣਦਾ ਹੈ। ਇਸ ਤੋਂ ਪਹਿਲਾਂ ਉਸਦਾ ਆਈ. ਪੀ. ਐਲ. 2023 ਸੀਜ਼ਨ ਬੇਹੱਦ ਖਰਾਬ ਰਿਹਾ ਸੀ।
ਇਹ ਵੀ ਪੜ੍ਹੋ- ਇੰਸਟਾਗ੍ਰਾਮ ਤੋਂ ਸਭ ਤੋਂ ਜ਼ਿਆਦਾ ਕਮਾਉਣ ਵਾਲੇ ਭਾਰਤੀ ਬਣੇ ਵਿਰਾਟ ਕੋਹਲੀ, ਇਕ ਪੋਸਟ ਤੋਂ ਹੁੰਦੀ ਹੈ ਇੰਨੀ ਕਮਾਈ
ਧਮਾਕੇਦਾਰ ਬੱਲੇਬਾਜ਼ ਨੇ ਆਪਣੀ ਅਵਿਸ਼ਵਾਸਯੋਗ ਬੱਲੇਬਾਜ਼ੀ ਨਾਲ ਕਹਿਰ ਵਰ੍ਹਾਇਆ ਅਤੇ ਕ੍ਰੀਜ਼ 'ਤੇ ਆਪਣੇ ਸਮੇਂ ਦੌਰਾਨ 28 ਚੌਕੇ ਅਤੇ 11 ਛੱਕੇ ਲਗਾਏ। ਪ੍ਰਤਿਭਾ ਦੇ ਇਸ ਸ਼ਾਨਦਾਰ ਪ੍ਰਦਰਸ਼ਨ ਦੇ ਇਨਾਮ ਵਜੋਂ ਪ੍ਰਿਥਵੀ ਸ਼ਾਹ ਨੇ ਆਪਣੀ ਖੁਰਾਕ ਤੋਂ ਇਕ ਦਿਨ ਦੀ ਛੁੱਟੀ ਲੈ ਲਈ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ 'ਤੇ ਇਕ ਸਟੋਰੀ ਪੋਸਟ ਕੀਤੀ ਜਿਸ 'ਚ ਇਕ ਬਰਫ਼ ਦੀ ਕੁਲਫੀ ਵੀ ਸ਼ਾਮਲ ਸੀ। ਇਸ ਕਾਬਿਲ ਨੌਜਵਾਨ ਕ੍ਰਿਕਟਰ ਨੇ ਆਪਣੇ ਸ਼ਾਨਦਾਰ ਦੋਹਰੇ ਸੈਂਕੜੇ ਤੋਂ ਬਾਅਦ ਚੀਟ ਡੇ ਅੱਜ ਤਾਂ ਬਣਦਾ ਹੈ।'
ਇਹ ਵੀ ਪੜ੍ਹੋ-ਕੇਨ ਵਿਲੀਅਮਸਨ ਦੀ ਸੱਟ ਨੂੰ ਲੈ ਕੇ ਆਇਆ ਵੱਡਾ ਅਪਡੇਟ, ਕੋਚ ਨੇ ਦੱਸਿਆ ਵਿਸ਼ਵ ਕੱਪ 'ਚ ਖੇਲੇਗਾ ਜਾਂ ਨਹੀਂ
ਵਿਸ਼ੇਸ਼ ਰੂਪ ਨਾਲ ਸ਼ਾਹ ਨੇ 153 ਗੇਂਦਾਂ 'ਤੇ 244 ਦੌੜਾਂ ਦੀ ਬਿਹਤਰੀਨ ਪਾਰੀ ਨਾਲ ਲਿਸਟ ਏ ਕ੍ਰਿਕਟ 'ਚ ਨਾਰਥੈਂਪਟਨਸ਼ਾਇਰ ਦੇ ਬੱਲੇਬਾਜ਼ ਦੇ ਰੂਪ 'ਚ ਰਿਕਾਰਡ ਬਣਾਇਆ। ਇਹ ਦਰਸਾਉਣਯੋਗ ਉਪਲੱਬਧੀ ਕਿਸੇ ਲਿਸਟ-ਏ ਕ੍ਰਿਕਟ 'ਚ ਹੁਣ ਤੱਕ ਦਾ ਛੇਵਾਂ ਸਭ ਤੋਂ ਵੱਡਾ ਸਕੋਰ ਵੀ ਹੈ। ਦੋਹਰੇ ਸੈਂਕੜੇ 'ਤੋਂ ਬਾਅਦ ਸ਼ਾਹ ਨੇ ਕਿਹਾ, 'ਨਿਸ਼ਚਿਤ ਰੂਪ ਨਾਲ ਇਕ ਤਜਰਬਾ। ਅਸਲ 'ਚ ਮੈਂ ਇਹ ਨਹੀਂ ਸੋਚ ਰਿਹਾ ਕਿ ਭਾਰਤੀ ਚੋਣਕਰਤਾ ਕੀ ਸੋਚ ਰਹੇ ਹੋਣਗੇ, ਮੈਂ ਤਾਂ ਇੱਥੇ ਖਿਡਾਰੀਆਂ ਨਾਲ ਅਤੇ ਸਹਿਯੋਗੀ ਸਟਾਫ ਨਾਲ ਸਿਰਫ਼ ਚੰਗਾ ਸਮਾਂ ਬਿਤਾਉਣਾ ਚਾਹੁੰਦਾ ਹਾਂ। ਨਾਰਥੈਂਪਟਨਸ਼ਾਇਰ ਨੇ ਮੈਨੂੰ ਇਹ ਮੌਕਾ ਦਿੱਤਾ ਹੈ..... ਉਹ ਸੱਚੀ ਮੈਨੂੰ ਲੱਭ ਰਹੇ ਹਨ। ਮੈਂ ਅਸਲ 'ਚ ਇਸਦਾ ਮਜ਼ਾ ਲੈ ਰਿਹਾ ਹਾਂ।'
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਇੰਸਟਾਗ੍ਰਾਮ ਤੋਂ ਸਭ ਤੋਂ ਜ਼ਿਆਦਾ ਕਮਾਉਣ ਵਾਲੇ ਭਾਰਤੀ ਬਣੇ ਵਿਰਾਟ ਕੋਹਲੀ, ਇਕ ਪੋਸਟ ਤੋਂ ਹੁੰਦੀ ਹੈ ਇੰਨੀ ਕਮਾਈ
NEXT STORY