ਸਪੋਰਟਸ ਡੈਸਕ- ਆਈਪੀਐੱਲ 2025 ਦੀ ਸ਼ੁਰੂਆਤ ਧਮਾਕੇਦਾਰ ਅੰਦਾਜ਼ 'ਚ ਹੋਇਆ ਅਤੇ ਇਸ ਵਾਰ ਦਾ ਪਹਿਲਾ ਮੈਚ ਕੇਕੇਆਰ ਅਤੇ ਆਰਸੀਬੀ ਵਿਚਾਲੇ ਖੇਡਿਆ ਜਾ ਰਿਹਾ ਹੈ। ਇਸ ਮੈਚ ਤੋਂ ਪਹਿਲਾਂ ਸ਼ਾਨਦਾਰ ਓਪਨਿੰਗ ਸੈਰੇਮਨੀ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਬਾਲੀਵੁੱਡ ਦੇ ਸਿਤਾਰਿਆਂ ਨੇ ਆਪਣੀ ਜ਼ਬਰਦਸਤ ਪਰਫਾਰਮੈਂਸ ਨਾਲ ਸਮਾਂ ਬੰਨ੍ਹ ਦਿੱਤਾ ਪਰ ਇਸ ਸੈਰੇਮਨੀ 'ਚ ਇਕ ਹੋਰ ਘਟਨਾ ਘਟੀ ਜਿਸਨੇ ਸੋਸ਼ਲ ਮੀਡੀਆ 'ਤੇ ਹਲਚਲ ਮਚਾ ਦਿੱਤੀ। ਉਹ ਘਟਨਾ ਸੀ ਰਿੰਕੂ ਸਿੰਘ ਵੁੱਲੋਂ ਵਿਰਾਟ ਕੋਹਲੀ ਨੂੰ ਨਜ਼ਰਅੰਦਾਜ਼ ਕਰਨ ਦੀ।
ਓਪਨਿੰਗ ਸੈਰੇਮਨੀ ਦੀ ਸ਼ਾਨਦਾਰ ਸ਼ੁਰੂਆਤ
ਆਈਪੀਐੱਲ 2025 ਦੀ ਓਪਨਿੰਗ ਸੈਰੇਮਨੀ 'ਚ ਸ਼ਾਹਰੁਖ ਖਾਨ, ਸ਼੍ਰੇਆ ਘੋਸ਼ਾਲ, ਦਿਸ਼ਾ ਪਟਾਨੀ ਅਤੇ ਕਰਨ ਔਜਲਾ ਵਰਗੇ ਵੱਡੇ ਸਿਤਾਰੇ ਮੌਜੂਦ ਸਨ। ਇਸ ਸ਼ਾਨਦਾਰ ਆਯੋਜਨ 'ਚ ਸ਼ਾਹਰੁਖ ਖਾਨ ਨੇ ਵਿਰਾਟ ਕੋਹਲੀ ਨੂੰ ਸਟੇਜ 'ਤੇ ਬੁਲਾਇਆ ਅਤੇ ਉਨ੍ਹਾਂ ਦੇ ਨਾਲ ਇਕ ਦਿਲਚਸਪ ਚਰਚਾ ਕੀਤੀ। ਸ਼ਾਹਰੁਖ ਨੇ ਆਈਪੀਐੱਲ ਦੇ ਨੌਜਵਾਨ ਖਿਡਾਰੀਆਂ ਬਾਰੇ ਗੱਲਾਂ ਕੀਤੀਆਂ ਅਤੇ ਵਿਰਾਟ ਕੋਹਲੀ ਤੋਂ ਕੁਝ ਸਵਾਲ ਪੁੱਛੇ। ਇਸ ਤੋਂ ਬਾਅਦ ਰਿੰਕੂ ਸਿੰਘ ਨੂੰ ਵੀ ਸਟੇਜ 'ਤੇ ਬੁਲਾਇਆ ਗਿਆ ਅਤੇ ਉਨ੍ਹਾਂ ਨੇ ਸ਼ਾਹਰੁਖ ਦੇ ਨਾਲ 'ਲੁਟਪੁਟ ਗਿਆ' ਗਾਣੇ 'ਤੇ ਡਾਂਸ ਕੀਤਾ, ਜਿਸ ਨਾਲ ਮਾਹੌਲ ਹੋਰ ਵੀ ਸ਼ਾਨਦਾਰ ਹੋ ਗਿਆ।
ਰਿੰਕੂ ਸਿੰਘ ਦਾ ਵਿਰਾਟ ਕੋਹਲੀ ਨੂੰ ਨਜ਼ਰਅੰਦਾਜ਼ ਕਰਨਾ
ਜਦੋਂ ਰਿੰਕੂ ਸਿੰਘ ਸਟੇਜ 'ਤੇ ਜਾ ਰਿਹਾ ਸੀ ਤਾਂ ਉਸਨੇ ਵਿਰਾਟ ਕੋਹਲੀ ਨੂੰ ਨਜ਼ਰਅੰਦਾਜ਼ ਕੀਤਾ ਅਤੇ ਹੱਥ ਮਿਲਾਏ ਬਿਨਾਂ ਅੱਗੇ ਵਧ ਗਿਆ। ਇਹ ਦ੍ਰਿਸ਼ ਕੈਮਰੇ ਵਿੱਚ ਕੈਦ ਹੋ ਗਿਆ ਅਤੇ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ। ਇਸ ਵੀਡੀਓ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਚਰਚਾਵਾਂ ਸ਼ੁਰੂ ਹੋ ਗਈਆਂ। ਲੋਕ ਇਹ ਜਾਣਨ ਲਈ ਉਤਸੁਕ ਸਨ ਕਿ ਕੀ ਇਹ ਜਾਣਬੁੱਝ ਕੇ ਕੀਤਾ ਗਿਆ ਸੀ ਜਾਂ ਇਹ ਸਿਰਫ਼ ਇੱਕ ਸੰਜੋਗ ਸੀ। ਭਾਵੇਂ ਇਸ ਬਾਰੇ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ ਪਰ ਇਹ ਘਟਨਾ ਸੋਸ਼ਲ ਮੀਡੀਆ 'ਤੇ ਚਰਚਾ ਦਾ ਵਿਸ਼ਾ ਬਣ ਗਈ ਹੈ।
ਰਿੰਕੂ ਸਿੰਘ ਦੇ ਇਸ ਵਿਵਹਾਰ ਬਾਰੇ ਬਹੁਤ ਸਾਰੇ ਲੋਕ ਅੰਦਾਜ਼ੇ ਲਗਾ ਰਹੇ ਹਨ। ਕੁਝ ਲੋਕਾਂ ਦਾ ਮੰਨਣਾ ਹੈ ਕਿ ਇਹ ਇੱਕ ਅਣਜਾਣੇ ਵਿੱਚ ਹਾਦਸਾ ਸੀ, ਜਦੋਂ ਕਿ ਕੁਝ ਕਹਿੰਦੇ ਹਨ ਕਿ ਰਿੰਕੂ ਨੇ ਜਾਣਬੁੱਝ ਕੇ ਵਿਰਾਟ ਨੂੰ ਨਜ਼ਰਅੰਦਾਜ਼ ਕੀਤਾ। ਅਜਿਹੀਆਂ ਘਟਨਾਵਾਂ ਅਕਸਰ ਆਈਪੀਐੱਲ ਦੀ ਦੁਨੀਆ ਵਿੱਚ ਸੁਰਖੀਆਂ ਬਣਦੀਆਂ ਰਹਿੰਦੀਆਂ ਹਨ ਅਤੇ ਇਸ ਵਾਰ ਰਿੰਕੂ ਸਿੰਘ ਅਤੇ ਵਿਰਾਟ ਕੋਹਲੀ ਦੀ ਇਸ ਘਟਨਾ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ।
ਰਹਾਣੇ ਦੇ ਤੂਫਾਨੀ ਅਰਧ ਸੈਂਕੜੇ ਮਗਰੋਂ ਚੱਲੀ ਕਰੁਣਾਲ ਦੀ ਫਿਰਕੀ, RCB ਨੂੰ ਮਿਲਿਆ 175 ਦੌੜਾਂ ਦਾ ਟੀਚਾ
NEXT STORY