ਸਪੋਰਟਸ ਡੈਸਕ— ਧਮਾਕੇਦਾਰ ਪਾਰੀ ਖੇਡਣ ਦੇ ਬਾਅਦ ਰਿਸ਼ਭ ਪੰਤ ਨੇ ਕਿਹਾ ਕਿ ਮੈਂ ਆਪਣੇ ਦਿਮਾਗ 'ਚ ਸਿਰਫ ਇਕ ਹੀ ਗੱਲ ਰੱਖੀ ਸੀ ਕਿ ਗੇਂਦ ਪਲੈਨਿੰਗ ਦੇ ਮੁਤਾਬਕ ਖੇਡਣ ਦੀ ਕੋਸ਼ਿਸ਼ ਕਰਾਂਗਾ। ਅਸੀਂ ਖੇਡ ਨੂੰ ਗੰਭੀਰਤਾ ਨਾਲ ਲਿਆ ਤਾਂ ਜੋ ਇਸ ਨੂੰ ਛੇਤੀ ਤੋਂ ਛੇਤੀ ਪੂਰਾ ਕਰ ਸਕੀਏ। ਟੀ-20 'ਚ ਜਦੋਂ ਤੁਸੀਂ ਟੀਚੇ ਦਾ ਪਿੱਛਾ ਕਰ ਰਹੇ ਹੁੰਦੇ ਹੋ, ਤਾਂ ਤੁਹਾਨੂੰ ਆਪਣੀ ਪਾਰੀ ਨੂੰ ਇਸ ਤਰ੍ਹਾਂ ਨਾਲ ਕੰਟਰੋਲ ਕਰਨ ਅਤੇ ਰਫਤਾਰ ਦੇਣ ਦੀ ਲੋੜ ਹੁੰਦੀ ਹੈ ਕਿ ਤੁਸੀਂ 18 ਤੋਂ 20 ਓਵਰਾਂ 'ਚ ਮੈਚ ਪੂਰਾ ਕਰ ਸਕੋ।

ਪੰਤ ਨੇ ਕਿਹਾ ਕਿ ਮੈਂ ਇਸ ਗੱਲ 'ਤੇ ਧਿਆਨ ਕੇਂਦਰਤ ਨਹੀਂ ਕਰਦਾ ਕਿ ਗੇਂਦਬਾਜ ਕੀ ਸੋਚ ਰਹੇ ਹਨ। ਮੈਂ ਸਿਰਫ ਆਪਣੀ ਬੱਲੇਬਾਜ਼ੀ 'ਤੇ ਧਿਆਨ ਕੇਂਦਰਤ ਕਰਦਾ ਹਾਂ। ਅਸੀਂ (ਉਹ ਅਤੇ ਧਵਨ) ਮੈਚ ਨੂੰ ਡੂੰਘਾਈ ਤਕ ਲੈ ਜਾਣ ਦੀ ਗੱਲ ਕਰ ਰਹੇ ਸੀ। ਇਹ ਬੱਲੇਬਾਜ਼ੀ ਕਰਨ ਲਈ ਸ਼ਾਨਦਾਰ ਪਿੱਚ ਸੀ ਅਤੇ ਅਸੀਂ ਮੈਚ ਜਿੱਤਿਆ।
ਐਕਸ਼ਨ ਰਿਪਲੇਅ: ਰਿਸ਼ਭ ਪੰਤ ਨੇ ਫੜੇ ਇਕ ਹੀ ਤਰਾਂ ਦੇ ਦੋ ਕੈਚ, ਫੈਨਜ਼ ਵੀ ਹੋਏ ਹੈਰਾਨ
NEXT STORY