ਨਵੀਂ ਦਿੱਲੀ– ਭਾਰਤੀ ਕੁਸ਼ਤੀ ਸੰਘ (ਡਬਲਯੂ. ਐੱਫ. ਆਈ.) ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਦਿੱਲੀ ਹਾਈ ਕੋਰਟ ਦੇ ਹੁਕਮਾਂ ਨੂੰ ਚੁਣੌਤੀ ਦੇਵੇਗਾ ਜਿਸ ਵਿਚ ਖੇਡ ਸੰਸਥਾ ਦੇ ਕੰਮਕਾਜ ਨੂੰ ਸੰਭਾਲਣ ਲਈ ਆਈ.ਓ.ਏ. (ਭਾਰਤੀ ਓਲੰਪਿਕ ਸੰਘ) ਦੀ ਐਡਹਾਕ ਕਮੇਟੀ ਨੂੰ ਬਹਾਲ ਕਰਨ ਦਾ ਹੁਕਮ ਦਿੱਤਾ ਗਿਆ ਹੈ ਤੇ ਉਸਦਾ ਕਹਿਣਾ ਹੈ ਕਿ ਇਸ ਦਖਲ ਨਾਲ ਭਾਰਤੀ ਪਹਿਲਵਾਨਾਂ ਨੂੰ ਆਗਾਮੀ ਵਿਸ਼ਵ ਚੈਂਪੀਅਨਸ਼ਿਪ ਵਿਚ ਹਿੱਸਾ ਲੈਣ ’ਤੇ ਖਤਰਾ ਮੰਡਰਾ ਸਕਦਾ ਹੈ।
ਮੌਜੂਦਾ ਹੁਕਮ ਡਬਲਯੂ. ਐੱਫ. ਆਈ. ਦੇ ਕੰਮਕਾਜ ਕਰਨ ’ਤੇ ਰੋਕ ਲਗਾਉਣ ਤੇ ਖੇਡ ਲਈ ਰਾਸ਼ਟਰੀ ਸੰਘ ਦੇ ਰੂਪ ਵਿਚ ਕੋਈ ਵੀ ਗਤੀਵਿਧੀ ਕਰਨ ਤੋਂ ਰੋਕਣ ਦੀ ਮੰਗ ਦੀ ਪਟੀਸ਼ਨ ’ਤੇ ਆਇਆ ਹੈ। ਚੋਟੀ ਦੇ ਪਹਿਲਵਾਨ ਬਜਰੰਗ ਪੂਨੀਆ, ਵਿਨੇਸ਼ ਫੋਗਾਟ, ਸਾਕਸ਼ੀ ਮਲਿਕ ਤੇ ਉਸਦੇ ਪਤੀ ਸੱਤਿਆਵ੍ਰੱਤ ਕਾਦਿਆਨ ਦੀ ਪਟੀਸ਼ਨ ’ਤੇ ਅੰਤ੍ਰਿਮ ਆਦੇਸ਼ ਪਾਸ ਕਰਦੇ ਹੋਏ ਜੱਜ ਸਚਿਨ ਦੱਤਾ ਨੇ ਕਿਹਾ ਕਿ ਆਈ.ਓ. ਏ. ਕਮੇਟੀ ਦਾ ਪੁਨਰਗਠਨ ਕਰ ਸਕਦਾ ਹੈ।
ਆਈ. ਓ. ਏ. ਨੇ 4 ਅਪ੍ਰੈਲ ਨੂੰ ਐਡਹਾਕ ਕਮੇਟੀ ਭੰਗ ਕਰ ਦਿੱਤੀ ਸੀ ਤੇ ਯੂ. ਡਬਲਯੂ. ਡਬਲਯੂ. ਨੇ ਡਬਲਯੂ. ਐੱਫ. ਆਈ. ਦੀਆਂ ਚੋਣਾਂ ਕਰਵਾਉਣ ਤੋਂ ਬਾਅਦ ਇਸ ਸਾਲ 13 ਫਰਵਰੀ ਦੀ ਪਾਬੰਦੀ ਹਟਾ ਦਿੱਤੀ ਸੀ। ਅੰਡਰ-17 ਵਿਸ਼ਵ ਚੈਂਪੀਅਨਸ਼ਿਪ 19 ਤੋਂ 27 ਅਗਸਤ ਤੱਕ ਜੌਰਡਨ ਵਿਚ ਆਯੋਜਿਤ ਕੀਤੀ ਜਾਵੇਗੀ ਜਦਕਿ ਅੰਡਰ-20 ਵਿਸ਼ਵ ਚੈਂਪੀਅਨਸ਼ਿਪ 2 ਤੋਂ 8 ਸਤੰਬਰ ਤਕ ਸਪੇਨ ਦੇ ਪੋਂਟੇਵੇਡ੍ਰਾ ਵਿਚ ਹੋਵੇਗੀ। ਯੂ. ਡਬਲਯੂ. ਡਬਲਯੂ. ਮੁਖੀ ਨੇਨਾਦ ਲਾਲੋਵਿਚ ਨੇ 25 ਅਪ੍ਰੈਲ ਨੂੰ ਡਬਲਯੂ. ਐੱਫ.ਆਈ. ਮੁਖੀ ਨੂੰ ਲਿਖੇ ਪੱਤਰ ਵਿਚ ਸਪੱਸ਼ਟ ਕੀਤਾ ਸੀ ਕਿ ਸੰਘ ਦਾ ਕੰਮਕਾਜ ਸੰਭਾਲ ਰਹੀ ਐਡਹਾਕ ਕਮੇਟੀ ਉਨ੍ਹਾਂ ਨੂੰ ਸਵੀਕਾਰ ਨਹੀਂ ਹੈ।
ਬ੍ਰੇਕ ਦੌਰਾਨ ਘੋੜਸਵਾਰੀ, ਕਲਾਸੀਕਲ ਡਾਂਸ ਤੇ ਸਕੇਟਿੰਗ ’ਚ ਹੱਥ ਅਜਮਾਏਗੀ ਮਨੂ ਭਾਕਰ
NEXT STORY