ਨਵੀਂ ਦਿੱਲੀ- ਡੀ. ਜੀ. ਸੀ. ਲੇਡੀਜ਼ ਓਪਨ ਐਮੇਚਿਓਰ ਗੋਲਫ ਚੈਂਪੀਅਨਸ਼ਿਪ 2022 ਦੇ 11ਵੇਂ ਸੈਸ਼ਨ ਦੇ ਫਸਵੇਂ ਮੁਕਾਬਲੇ ਵਾਲੇ ਫਾਈਨਲ ਵਿਚ 13 ਸਾਲ ਦੀ ਰਿਆ ਜਾਦੋਨ ਨੇ 78, 80, 74 ਦੇ ਟਾਈਟਲ ਸਕੋਰ ਦੇ ਨਾਲ ਬਾਜ਼ੀ ਮਾਰੀ, ਜਦਕਿ ਉਸਦੀ ਵੱਡੀ ਭੈਣ ਲਾਵਣਿਆ ਜਾਦੋਨ ਦਾ ਸਕੋਰ 76, 79, 79 ਰਿਹਾ। ਰਿਆ ਨੇ ਜੂਨੀਅਰ ਗੋਲਫ ਟਰਾਫੀ ਵੀ ਜਿੱਤੀ। ਇਸ ਸਾਲ ਦੇ ਟੂਰਨਾਮੈਂਟ ਵਿਚ 100 ਤੋਂ ਜ਼ਿਆਦਾ ਮਹਿਲਾ ਗੋਲਫਰਸ ਨੇ ਹਿੱਸਾ ਲਿਆ ਸੀ, ਜਿਸ ਨੂੰ 2 ਸਾਲ ਦੇ ਅੰਤਰਾਲ ਦੇ ਬਾਅਦ ਦਿੱਲੀ ਗੋਲਫ ਕਲੱਬ ਵਿਚ ਫਿਰ ਤੋਂ ਆਯੋਜਿਤ ਕੀਤਾ ਗਿਆ ਸੀ।
ਇਹ ਖ਼ਬਰ ਪੜ੍ਹੋ-ਪੈਟ ਕਮਿੰਸ ਨੇ ਲਗਾਇਆ IPL ਦਾ ਸਭ ਤੋਂ ਤੇਜ਼ ਅਰਧ ਸੈਂਕੜਾ, ਰਾਹੁਲ ਦਾ ਰਿਕਾਰਡ ਕੀਤਾ ਬਰਾਬਰ
ਪੁਰਸਕਾਰ ਵੰਡ ਸਮਾਰੋਹ ਵਿਚ ਅੰਜੂ ਮੁੰਜਾਲ ਅਤੇ ਦਿੱਲੀ ਗੋਲਫ ਕਲੱਬ ਦੀ ਮਹਿਲਾ ਕਪਤਾਨ ਮੋਨਿਕਾ ਟੰਡਨ ਨੇ ਕਿਹਾ ਕਿ ਟੂਰਨਾਮੈਂਟ ਹਿੱਸਾ ਲੈਣ ਵਾਲੀ ਮਹਿਲਾ ਗੋਲਫਰਸ ਦਾ ਕਾਫੀ ਉਤਸ਼ਾਹ ਹੈ। ਉਨ੍ਹਾਂ ਨੇ ਕਾਫੀ ਹਿੰਮਤ ਅਤੇ ਪ੍ਰਤਿਭਾ ਦਿਖਾਈ।
ਇਹ ਖ਼ਬਰ ਪੜ੍ਹੋ-ਦੱਖਣੀ ਅਫਰੀਕਾ ਦੀ ਸਾਬਕਾ ਕਪਤਾਨ ਨੇ ਵਨ ਡੇ ਤੇ ਟੈਸਟ ਕ੍ਰਿਕਟ ਤੋਂ ਲਿਆ ਸੰਨਿਆਸ
ਨੋਟ- ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।
ਮਹਿਲਾ ਵਿਸ਼ਵ ਕੱਪ ਕੁਆਰਟਰ ਫਾਈਨਲ 'ਚ ਕੋਰੀਆ ਵਿਰੁੱਧ ਮਜ਼ਬੂਤ ਦਾਅਵੇਦਾਰ ਦੇ ਰੂਪ 'ਚ ਉਤਰੇਗਾ ਭਾਰਤ
NEXT STORY