ਜੋਹਾਨਸਬਰਗ- ਦੱਖਣੀ ਅਫਰੀਕਾ ਮਹਿਲਾ ਕ੍ਰਿਕਟ ਟੀਮ ਦੀ ਸਾਬਕਾ ਕਪਤਾਨ ਮਿਗਨਾਨ ਡੂ ਪ੍ਰੀਜ਼ ਨੇ ਟੀ-20 ਕ੍ਰਿਕਟ 'ਤੇ ਧਿਆਨ ਕੇਂਦ੍ਰਿਤ ਕਰਦੇ ਅਤੇ ਪਰਿਵਾਰ ਦੇ ਨਾਲ ਜ਼ਿਆਦਾ ਸਮਾਂ ਬਿਤਾਉਣ ਦੇ ਲਈ ਤੁਰੰਤ ਪ੍ਰਭਾਵ ਨਾਲ ਵਨ ਡੇ ਅਤੇ ਟੈਸਟ ਕ੍ਰਿਕਟ ਤੋਂ ਸੰਨਿਆਸ ਦਾ ਐਲਾਨ ਕਰ ਦਿੱਤਾ। ਡੂ ਪ੍ਰੀਜ਼ ਨੇ ਨਵੰਬਰ 2014 ਵਿਚ ਟੀਮ ਦੀ ਅਗਵਾਈ ਕੀਤੀ ਸੀ। ਉਹ ਦੱਖਣੀ ਅਫਰੀਕੀ ਟੀਮ 2014 ਤੋਂ ਬਾਅਦ ਹੁਣ ਪਹਿਲੀ ਵਾਰ ਟੈਸਟ ਕ੍ਰਿਕਟ ਵਿਚ ਵਾਪਸੀ ਦੇ ਲਈ ਤਿਆਰ ਹੈ। ਇਸ ਸਮੇਂ ਸੈਸ਼ਨ ਵਿਚ ਉਹ ਡੂ ਪ੍ਰੀਜ਼ ਦੇ ਬਿਨਾਂ ਇੰਗਲੈਂਡ ਦੇ ਮਲਟੀ ਫਾਰਮੈੱਟ ਦੌਰੇ 'ਤੇ ਜਾਵੇਗੀ।

ਇਹ ਖ਼ਬਰ ਪੜ੍ਹੋ-ਪੈਟ ਕਮਿੰਸ ਨੇ ਲਗਾਇਆ IPL ਦਾ ਸਭ ਤੋਂ ਤੇਜ਼ ਅਰਧ ਸੈਂਕੜਾ, ਰਾਹੁਲ ਦਾ ਰਿਕਾਰਡ ਕੀਤਾ ਬਰਾਬਰ
ਡੂ ਪ੍ਰੀਜ਼ ਨੇ ਕ੍ਰਿਕਟ ਦੱਖਣੀ ਅਫਰੀਕਾ ਵਲੋਂ ਜਾਰੀ ਇਕ ਬਿਆਨ ਵਿਚ ਕਿਹਾ ਕਿ ਮੈਂ ਹੁਣ ਤੱਕ ਚਾਰ ਆਈ. ਸੀ. ਸੀ. ਵਨ ਡੇ ਵਿਸ਼ਵ ਕੱਪ ਖੇਡੀ, ਇਸ ਦੇ ਲਈ ਮੈਂ ਖੁਦ ਨੂੰ ਕਿਸਮਤ ਵਾਲੀ ਮੰਨਦੀ ਹਾਂ। ਇਹ ਮੇਰੇ ਜੀਵਨ ਦੀਆਂ ਕੁਝ ਸਭ ਤੋਂ ਕੀਮਤੀ ਯਾਦਾਂ ਹਨ, ਹਾਲਾਂਕਿ ਮੈਂ ਆਪਣੇ ਪਰਿਵਾਰ ਦੇ ਨਾਲ ਸਮੇਂ ਨੂੰ ਤਰਜੀਹ ਦੇਣਾ ਪਸੰਦ ਕਰਾਂਗੀ ਅਤੇ ਉਮੀਦ ਹੈ ਕਿ ਮੈਂ ਜਲਦ ਹੀ ਆਪਣਾ ਖੁਦ ਦਾ ਪਰਿਵਾਰ ਬਣਾਵਾਂਗੀ। ਸਾਬਕਾ ਕਪਤਾਨ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਖੇਡ ਦੇ ਲੰਬੇ ਸਵਰੂਪ ਨਾਲ ਆਪਣੇ ਫਾਰਮੈੱਟ ਦੇ ਐਲਾਨ ਕਰਨ ਅਤੇ ਟੀ-20 ਕ੍ਰਿਕਟ 'ਤੇ ਆਪਣਾ ਧਿਆਨ ਕੇਂਦ੍ਰਿਤ ਕਰਨ ਦਾ ਇਹ ਸਮਾਂ ਠੀਕ ਹੈ।

ਇਹ ਖ਼ਬਰ ਪੜ੍ਹੋ-ਅਲਪਾਈਨ ਸਕੀ ਰੇਸਰ Lindsey vonn ਲੌਰੀਅਸ ਪੁਰਸਕਾਰ ਸਮਾਰੋਹ ਦੀ ਕਰੇਗੀ ਮੇਜ਼ਬਾਨੀ
ਕੁੱਲ 3760 ਦੌੜਾਂ ਦੇ ਨਾਲ ਉਸਦੇ ਨਾਂ ਰਾਸ਼ਟਰੀ ਰਿਕਾਰਡ ਵੀ ਹੈ। ਉਨ੍ਹਾਂ ਨੇ ਇਸ ਵਿਚ 46 ਮੈਚਾਂ 'ਚ ਦੱਖਣੀ ਅਫਰੀਕਾ ਦੀ ਕਪਤਾਨੀ ਕੀਤੀ। ਉਨ੍ਹਾਂ ਨੇ ਇਕਲੌਤੇ ਟੈਸਟ ਮੈਚ 2014 ਵਿਚ ਭਾਰਤ ਦੇ ਵਿਰੁੱਧ ਮੈਸੂਰ ਵਿਚ ਖੇਡਿਆ ਸੀ, ਜਿੱਥੇ ਉਨ੍ਹਾਂ ਨੇ ਪਹਿਲੀ ਪਾਰੀ ਵਿਚ ਸੈਂਕੜਾ ਲਗਾਇਆ ਸੀ। ਹਾਲ ਹੀ ਵਿਚ ਖਤਮ ਹੋਏ 2022 ਮਹਿਲਾ ਵਨ ਡੇ ਵਿਸ਼ਵ ਕੱਪ ਵਿਚ ਡੂ ਪ੍ਰੀਜ਼ ਨੇ ਮੇਜ਼ਬਾਨ ਨਿਊਜ਼ੀਲੈਂਡ ਦੇ ਵਿਰੁੱਧ ਆਪਣੀ 150ਵਾਂ ਅੰਤਰਰਾਸ਼ਟਰੀ ਮੈਚ ਖੇਡਿਆ ਅਤੇ ਆਪਣੇ ਆਖਰੀ ਲੀਗ ਮੈਚ ਵਿਚ ਕਰੀਅਰ ਦਾ 18 ਅਤੇ ਆਖਰੀ ਵਨ ਡੇ ਅਰਧ ਸੈਂਕੜਾ ਬਣਾ ਕੇ 2017 ਦੇ ਉਪ ਜੇਤੂ ਭਾਰਤ ਨੂੰ ਸੈਮੀਫਾਈਨਲ ਦੀ ਦੌੜ ਤੋਂ ਬਾਹਰ ਕੀਤਾ।
ਇਹ ਖ਼ਬਰ ਪੜ੍ਹੋ- ਟੈਨਿਸ ਮੈਚ ਹਾਰਨ ਤੋਂ ਬਾਅਦ ਜੂਨੀਅਰ ਖਿਡਾਰੀ ਕੌਮੇ ਨੇ ਵਿਰੋਧੀ ਨੂੰ ਮਾਰਿਆ ਥੱਪੜ

ਨੋਟ- ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।
ਪੈਟ ਕਮਿੰਸ ਨੇ ਲਗਾਇਆ IPL ਦਾ ਸਭ ਤੋਂ ਤੇਜ਼ ਅਰਧ ਸੈਂਕੜਾ, ਰਾਹੁਲ ਦਾ ਰਿਕਾਰਡ ਕੀਤਾ ਬਰਾਬਰ
NEXT STORY