ਨਿਊਯਾਰਕ— ਵਿਸ਼ਵ ਦਾ ਨੰਬਰ ਇਕ ਖਿਡਾਰੀ ਸਰਬੀਆ ਦਾ ਨੋਵਾਕ ਜੋਕੋਵਿਚ ਮੋਢੇ ਵਿਚ ਸੱਟ ਕਾਰਣ ਆਪਣੇ ਮੁਕਾਬਲੇ ਤੋਂ ਹਟ ਕੇ ਯੂ. ਐੱਸ. ਓਪਨ ਟੈਨਿਸ ਟੂਰਨਾਮੈਂਟ ’ਚੋਂ ਬਾਹਰ ਹੋ ਗਿਆ, ਜਦਕਿ 20 ਵਾਰ ਦੇ ਗ੍ਰੈਂਡ ਸਲੈਮ ਜੇਤੂ ਸਵਿਟਜ਼ਰਲੈਂਡ ਦੇ ਰੋਜਰ ਫੈਡਰਰ ਤੇ 23 ਵਾਰ ਦੀ ਗ੍ਰੈਂਡ ਸਲੈਮ ਜੇਤੂ ਅਮਰੀਕਾ ਦੀ ਸੇਰੇਨਾ ਵਿਲੀਅਮਸ ਨੇ ਕੁਆਰਟਰ ਫਾਈਨਲ ਵਿਚ ਜਗ੍ਹਾ ਬਣਾ ਲਈ। ਮਹਿਲਾਵਾਂ ਦੇ ਇਕ ਉਲਟਫੇਰ ਵਿਚ ਦੂਜੀ ਸੀਡ ਆਸਟਰੇਲੀਆ ਦੀ ਐਸ਼ਲੇ ਬਾਰਟੀ ਹਾਰ ਕੇ ਬਾਹਰ ਹੋ ਗਈ। ਚੋਟੀ ਦਾ ਦਰਜਾ ਪ੍ਰਾਪਤ ਤੇ ਸਾਬਕਾ ਚੈਂਪੀਅਨ ਜੋਕੋਵਿਚ ਦਾ ਪ੍ਰੀ-ਕੁਆਰਟਰ ਫਾਈਨਲ ਵਿਚ ਮੁਕਾਬਲਾ 23ਵÄ ਰੈਂਕਿੰਗ ਦੇ ਸਵਿਟਜ਼ਰਲੈਂਡ ਦੇ ਸਟੇਨਿਸਲਾਸ ਵਾਵਰਿੰਕਾ ਨਾਲ ਸੀ। ਵਾਵਰਿੰਕਾ ਮੈਚ ਵਿਚ 6-4, 7-5, 2-1 ਨਾਲ ਅੱਗੇ ਸੀ ਕਿ ਉਦੋਂ ਜੋਕੋਵਿਚ ਨੇ ਮੋਢੇ ਦੀ ਸੱਟ ਕਾਰਣ ਮੈਚ ਛੱਡਣ ਦਾ ਫੈਸਲਾ ਕੀਤਾ।

ਮੈਚ ਛੱਡਣ ਤੋਂ ਬਾਅਦ ਜੋਕੋਵਿਚ ਨੇ ਕਿਹਾ ਕਿ ਇਹ ਕਾਫੀ ਨਿਰਾਸ਼ਾਜਨਕ ਹੈ। ਹਾਲਾਂਕਿ ਉਹ ਇਸ ਤਰ੍ਹਾਂ ਜ਼ਖ਼ਮੀ ਹੋ ਕੇ ਗ੍ਰੈਂਡ ਸਲੈਮ ’ਚੋਂ ਬਾਹਰ ਹੋਣ ਵਾਲਾ ਕੋਈ ਪਹਿਲਾ ਖਿਡਾਰੀ ਨਹੀਂ ਹੈ। ਵਾਵਰਿੰਕਾ ਦਾ ਕੁਆਰਟਰ ਫਾਈਨਲ ਵਿਚ ਪੰਜਵÄ ਸੀਡ ਰੂਸ ਦੇ ਡੇਨਿਲ ਮੇਦਵੇਦੇਵ ਨਾਲ ਮੁਕਾਬਲਾ ਹੋਵੇਗਾ, ਜਿਸ ਨੇ ਜਰਮਨ ਕੁਆਲੀਫਾਇਰ ਡੋਮਿਨਿਕ ਕੋਪਫੇਰ ਨੂੰ 2 ਘੰਟੇ 32 ਮਿੰਟ ਵਿਚ 3-6, 6-3, 6-2, 7-6 ਨਾਲ ਹਰਾਇਆ। 5 ਵਾਰ ਦੇ ਯੂ. ਐੱਸ. ਓਪਨ ਚੈਂਪੀਅਨ ਫੈਡਰਰ ਨੇ ਆਪਣੀ ਜੇਤੂ ਮੁਹਿੰਮ ਬਰਕਰਾਰ ਰੱਖਦੇ ਹੋਏ 15ਵÄ ਸੀਡ ਬੈਲਜੀਅਮ ਦੇ ਡੇਵਿਡ ਗੋਫਿਨ ਨੂੰ 6-2, 6-2, 6-0 ਨਾਲ ਹਰਾ ਕੇ ਆਖਰੀ-8 ਵਿਚ ਪ੍ਰਵੇਸ਼ ਕਰ ਲਿਆ, ਜਿਥੇ ਉਸ ਦਾ ਮੁਕਾਬਲਾ ਬੁਲਗਾਰੀਆ ਦੇ ਗਿ੍ਰਗੋਰ ਦਿਮਿਤ੍ਰੋਵ ਨਾਲ ਹੋਵੇਗਾ। ਦਿਮਿਤ੍ਰੋਵ ਨੇ ਆਸਟਰੇਲੀਆ ਦੇ ਐਲੇਕਸ ਡੀ ਮਿਨੋਰ ਨੂੰ 7-5, 6-3, 6-4 ਨਾਲ ਹਰਾਇਆ।
ਇਸ ਵਿਚਾਲੇ ਮਹਿਲਾ ਵਰਗ ਦੇ ਸਭ ਤੋਂ ਵੱਡੇ ਉਲਟਫੇਰ ਵਿਚ ਦੂਜੀ ਸੀਡ ਬਾਰਟੀ ਨੂੰ 18ਵਾਂ ਦਰਜਾ ਚੀਨ ਦੀ ਵਾਂਗ ਕਿਆਂਗ ਨੇ 6-2, 6-4 ਨਾਲ ਹਰਾ ਕੇ ਪਹਿਲੀ ਵਾਰ ਕਿਸੇ ਗ੍ਰੈਂਡ ਸਲੈਮ ਦੇ ਕੁਆਰਟਰ ਫਾਈਨਲ ਵਿਚ ਜਗ੍ਹਾ ਬਣਾ ਲਈ। ਵਾਂਗ ਦਾ ਕੁਆਰਟਰ ਫਾਈਨਲ ਵਿਚ ਅੱਠਵÄ ਸੀਡ ਅਮਰੀਕਾ ਦੀ ਸੇਰੇਨਾ ਵਿਲੀਅਮਸ ਨਾਲ ਮੁਕਾਬਲਾ ਹੋਵੇਗਾ, ਜਿਸ ਨੇ ਕੋ੍ਰਏਸ਼ੀਆ ਦੀ ਪੇਤ੍ਰਾ ਮਾਰਟਿਚ ਨੂੰ 6-3, 6-4 ਨਾਲ ਹਰਾਇਆ। ਪੰਜਵÄ ਸੀਡ ਯੂਕ੍ਰੇਨ ਦੀ ਐਲਿਨਾ ਸਵੀਤੋਲਿਨਾ ਨੇ 10ਵÄ ਸੀਡ ਅਮਰੀਕਾ ਦੀ ਮੈਡੀਸਨ ਕੀਜ਼ ਨੂੰ 7-5, 6-4 ਨਾਲ ਹਰਾ ਕੇ ਆਖਰੀ-8 ਵਿਚ ਸਥਾਨ ਬਣਾ ਲਿਆ। ਇਕ ਹੋਰ ਉਲਟਫੇਰ ਵਿਚ ਤੀਜੀ ਸੀਡ ਚੈੱਕ ਗਣਰਾਜ ਦੀ ਕੈਰੋਲਿਨਾ ਪਿਲਸਕੋਵਾ ਨੂੰ ਬਿ੍ਰਟੇਨ ਦੀ ਜੋਹਾਨਾ ਕੋਂਟਾ ਨੇ 6-7, 6-3, 7-5 ਨਾਲ ਹਰਾ ਕੇ ਕੁਆਰਟਰ ਫਾਈਨਲ ਵਿਚ ਸਥਾਨ ਬਣਾਇਆ। ਕੁਆਰਟਰ ਫਾਈਨਲ ਵਿਚ ਸਵੀਤੋਲਿਨਾ ਦਾ ਕੋਂਟਾ ਨਾਲ ਮੁਕਾਬਲਾ ਹੋਵੇਗਾ।
ਸਾਬਕਾ ਚੈਂਪੀਅਨ ਓਸਾਕਾ ਅਮਰੀਕੀ ਓਪਨ ਵਿਚੋਂ ਬਾਹਰ
NEXT STORY